ਕੈਨੇਡਾ ’ਚ ਭਾਰਤੀ ਵਿਦਿਆਰਥੀ ਨੌਕਰੀ ਦੇ ਮੌਕਿਆਂ ’ਚ ਕਮੀ ਨੂੰ ਲੈ ਕੇ ਚਿੰਤਤ
Published : Oct 8, 2023, 3:18 pm IST
Updated : Oct 8, 2023, 3:18 pm IST
SHARE ARTICLE
Canada
Canada

ਮੈਡੀਕਲ ਡਿਗਰੀ ਵਾਲਿਆਂ ਖ਼ਰਚੇ ਪੂਰੇ ਕਰਨ ਲਈ ਚਲਾਉਣੀਆਂ ਪੈ ਰਹੀਆਂ ਹਨ ਗੱਡੀਆਂ

ਟੋਰਾਂਟੋ: ਕੈਨੇਡਾ ’ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਭਾਰਤ ਵਿਰੁਧ ਲਾਏ ਦੋਸ਼ਾਂ ਤੋਂ ਬਾਅਦ ਭਾਰਤ-ਕੈਨੇਡਾ ਸਬੰਧਾਂ ’ਚ ਜਾਰੀ ਕਸ਼ਮਕਸ਼ ਵਿਚਕਾਰ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਇਕ ਹੋਰ ਡਰ ਸਤਾ ਰਿਹਾ ਹੈ ਅਤੇ ਉਹ ਹੈ ਨੌਕਰੀਆਂ ਦੇ ਘੱਟ ਮੌਕੇ। ਕੌਮਾਂਤਰੀ ਸਿਖਿਆ ਖੋਜ ਮੰਚ ‘ਏਰੂਡੇਰਾ’ ਵਲੋਂ ਜਾਰੀ ਅੰਕੜਿਆਂ ਮੁਤਾਬਕ, 2022 ’ਚ ਕੁਲ 226,450 ਭਾਰਤੀ ਵਿਦਿਆਰਥੀ ਉੱਚ ਸਿਖਿਆ ਪ੍ਰਾਪਤ ਕਰਨ ਲਈ ਕੈਨੇਡਾ ਆਏ ਸਨ, ਜਿਸ ਤੋਂ ਬਾਅਦ ਪਿਛਲੇ ਸਾਲ ਇਸ ਉੱਤਰੀ ਅਮਰੀਕੀ ਦੇਸ਼ ਆਉਣ ਵਾਲੇ ਨਵੇਂ ਕੌਮਾਂਤਰੀ ਵਿਦਿਆਰਥੀਆਂ ਦੀ ਸੂਚੀ ’ਚ ਭਾਰਤ ਸਿਖਰਲੇ ਸਥਾਨ ’ਤੇ ਪਹੁੰਚ ਗਿਆ ਸੀ। 

ਅੰਕੜਿਆਂ ਮੁਤਾਬਕ, ਕੈਨੈਡਾ ’ਚ ਉੱਚ ਸਿਖਿਆ ਸਮੇਤ ਸਾਰੇ ਸਿਖਿਆ ਪੱਧਰਾਂ ’ਚ ਦਾਖ਼ਲਾ ਲੈਣ ਵਾਲੇ ਕੁਲ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 807,750 ਸੀ। ਇਨ੍ਹਾਂ ’ਚੋਂ 551,405 ਨੂੰ ਪਿਛਲੇ ਸਾਲ ਕੈਨੇਡਾ ’ਚ ਸਿਖਿਆ ਪਰਮਿਟ ਪ੍ਰਾਪਤ ਹੋਇਆ ਸੀ। ਐਰੂਡੇਰਾ ਦੇ ਅੰਕੜਿਆਂ ਮੁਤਾਬਕ, ਕੈਨੇਡਾ ’ਚ 2022 ’ਚ ਸਿਖਿਆ ਪਰਮਿਟ ਪ੍ਰਾਪਤ ਕਰਨ ਵਾਲਿਆਂ ’ਚ ਸਭ ਤੋਂ ਵੱਧ ਭਾਰਤੀ ਸਨ, ਜਿਨ੍ਹਾਂ ਦੀ ਗਿਣਤੀ 226,450 ਰਹੀ ਸੀ। 

ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਨਾਂ ਬਦਲ ਕੇ ਛਾਪਣ ਦੀ ਸ਼ਰਤ ’ਤੇ ਹਰਵਿੰਦਰ ਨੇ ਖ਼ਬਰ ਏਜੰਸੀ ਪੀ.ਟੀ.ਆਈ. ਨੂੰ ਦਸਿਆ, ‘‘ਮੈਨੂੰ ਭਾਰਤ-ਕੈਨੇਡਾ ਤਣਾਅ ਨੂੰ ਲੈ ਕੇ ਕੋਈ ਖ਼ਾਸ ਚਿੰਤਾ ਨਹੀਂ ਹੈ। ਮੈਂ ਅਪਣੇ ਭਵਿੱਖ ਨੂੰ ਲੈ ਕੇ ਜ਼ਿਆਦਾ ਚਿੰਤਤ ਹਾਂ। ਇੱਥੇ ਨੌਕਰੀਆਂ ਦੀ ਭਾਰੀ ਕਮੀ ਹੈ ਅਤੇ ਮੈਨੂੰ ਨਹੀਂ ਪਤਾ ਕਿ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਮੈਨੂੰ ਕੰਮ ਮਿਲੇਗਾ ਵੀ ਜਾਂ ਨਹੀਂ।’’

ਗ੍ਰੇਟਰ ਟੋਰਾਂਟੋ ’ਚ ਰਹਿਣ ਵਾਲੇ ਜ਼ਿਆਦਾਤਰ ਭਾਰਤੀ ਵਿਦਿਆਰਥੀ ਹਰਵਿੰਦਰ ਦੀ ਗੱਲ ਨਾਲ ਸਹਿਮਤ ਹਨ। ਗ੍ਰੇਟਰ ਟੋਰਾਂਟੋ ਇਲਾਕੇ ’ਚ ਇਕ ਸੰਸਥਾਨ ’ਚ ਸਿਹਤ ਸੇਵਾਵਾਂ ਦੀ ਪੜ੍ਹਾਈ ਕਰ ਰਹੇ ਹੋਰ ਵਿਦਿਆਰਥੀ ਮਯੰਕ ਨੇ ਵੀ ਅਪਣਾ ਦਰਦ ਬਿਆਨ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਓਟਾਵਾ ਵਿਚਕਾਰ ਜਾਰੀ ਕੂਟਨੀਤਕ ਰੇੜਕੇ ’ਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਦੋਸਤਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਤਾਂ ਨਹੀਂ ਹੋਈ ਪਰ ਟੋਰਾਂਟੋ ’ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੰਮ ਨਾ ਮਿਲਣ ਦੇ ਖ਼ਿਆਲ ਨੇ ਉਨ੍ਹਾਂ ਦੀ ਰਾਤਾਂ ਦੀ ਨੀਂਦ ਉੜਾ ਦਿਤੀ ਹੈ। 

ਉਨ੍ਹਾਂ ਕਿਹਾ, ‘‘ਮੈਂ ਮੈਡੀਕਲ ਡਿਗਰੀ ਵਾਲੇ ਅਜਿਹੇ ਕਈ ਭਾਰਤੀ ਵਿਦਿਆਰਥੀਆਂ ਨੂੰ ਜਾਣਦਾ ਹਾਂ ਜੋ ਜਾਇਜ਼ ਤਨਖ਼ਾਹ ਵਾਲੀਆਂ ਨੌਕਰੀਆਂ ਪਾਉਣ ’ਚ ਅਸਫ਼ਲ ਰਹੇ ਹਨ ਅਤੇ ਅੱਜ ਅਪਣੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਗੱਡੀਆਂ ਚਲਾ ਰਹੇ ਹਨ, ਦੁਕਾਨਾਂ ਅਤੇ ਰੇਸਤਰਾਂ ’ਤੇ ਕੰਮ ਕਰ ਰਹੇ ਹਨ। ਇਹ ਸਾਡੇ ਨਹੀ ਬਹੁਤ ਹੀ ਚੁਨੌਤੀਪੂਰਨ ਸਥਿਤੀ ਹੈ।’’ ਟੋਰਾਂਟੋ ਅਤੇ ਕੈਨੇਡਾ ਦੇ ਹੋਰ ਸ਼ਹਿਰਾਂ ’ਚ ਜੀਵਨ ਬਤੀਤ ਕਰਨਾ ਮਹਿੰਗਾ ਹੋਣਾ ਵੀ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਦਾ ਅਹਿਮ ਕਾਰਨ ਹੈ, ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀ ਪੈਸੇ ਬਚਾਉਣ ਲਈ ਇਕ ਕਮਰੇ ’ਚ ਰਹਿੰਦੇ ਹਨ ਅਤੇ ਹੋਰ ਸਹੂਲਤਾਂ ਦਾ ਸਾਂਝਾ ਪ੍ਰਯੋਗ ਕਰਦੇ ਹਨ।

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement