ਜਾਪਾਨੀ ਲੋਹੇ-ਸਟੀਲ ਉਤਪਾਦਾਂ 'ਤੇ ਭਾਰਤ ਦੀ 'ਵਿਸ਼ਵ ਵਪਾਰ ਸੰਗਠਨ' ਦਾ ਉਲੰਘਣ 
Published : Nov 8, 2018, 1:33 pm IST
Updated : Nov 8, 2018, 1:33 pm IST
SHARE ARTICLE
World Trade Organization
World Trade Organization

ਵਿਸ਼ਵ ਵਪਾਰ ਸੰਗਠਨ ਦੀ ਵਿਵਾਦ ਕਮੇਟੀ ਨੇ ਕੁੱਝ ਲੋਹੇ ਅਤੇ ਸਟੀਲ ਦੇ ਉਤਪਾਦਾਂ 'ਤੇ ਭਾਰਤ ਦੁਆਰਾ ਸੁਰੱਖਿਆ ਆਯਾਤ ਡਿਊਟੀ ਲਗਾਉਣ ਨੂੰ ਚੁਨਿੰਦਾ ਸੰਸਾਰਿਕ ਵਪਾਰ ...

ਨਵੀਂ ਦਿੱਲੀ (ਭਾਸ਼ਾ):- ਵਿਸ਼ਵ ਵਪਾਰ ਸੰਗਠਨ ਦੀ ਵਿਵਾਦ ਕਮੇਟੀ ਨੇ ਕੁੱਝ ਲੋਹੇ ਅਤੇ ਸਟੀਲ ਦੇ ਉਤਪਾਦਾਂ 'ਤੇ ਭਾਰਤ ਦੁਆਰਾ ਸੁਰੱਖਿਆ ਆਯਾਤ ਡਿਊਟੀ ਲਗਾਉਣ ਨੂੰ ਚੁਨਿੰਦਾ ਸੰਸਾਰਿਕ ਵਪਾਰ ਪ੍ਰਾਵਧਾਨਾਂ ਦੇ ਵਿਪਰੀਤ ਦੱਸਿਆ ਹੈ। ਕਮੇਟੀ ਦਾ ਇਹ ਫ਼ੈਸਲਾ ਜਾਪਾਨ ਦੀ ਅਪੀਲ ਦੇ ਮੱਦੇਨਜਰ ਆਇਆ ਹੈ। ਜਾਪਾਨ ਨੇ ਭਾਰਤ ਦੁਆਰਾ ਕੁੱਝ ਲੋਹੇ ਅਤੇ ਸਟੀਲ ਉਤਪਾਦਾਂ 'ਤੇ ਆਯਾਤ ਸ਼ੁਲਕ ਲਗਾਉਣ ਦੇ ਵਿਰੁੱਧ ਦਿਸੰਬਰ 2017 ਵਿਚ ਵਿਸ਼ਵ ਵਪਾਰ ਸੰਗਠਨ ਵਿਚ ਅਪੀਲ ਕੀਤੀ ਸੀ।

WTOWTO

ਦੁਵੱਲਈ ਗੱਲਬਾਤ ਦੇ ਮਾਧਿਅਮ ਨਾਲ ਵਿਵਾਦ ਦਾ ਸਮਾਧਾਨ ਨਾ ਹੋਣ ਤੋਂ ਬਾਅਦ  ਵਿਸ਼ਵ ਵਪਾਰ ਸੰਗਠਨ ਨੇ ਇਸ ਸਾਲ ਵਿਵਾਦ ਸਮਾਧਾਨ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਇਹ ਪਾਇਆ ਗਿਆ ਹੈ ਕਿ ਭਾਰਤ ਨੇ ਜੀਏਟੀਟੀ 1994 ਚੋਣਵੇਂ ਪ੍ਰਬੰਧਾਂ ਅਤੇ ਸੁਰੱਖਿਆ ਇਕਰਾਰਾਂ ਦੇ ਉਲਟ ਕਦਮ ਚੁੱਕੇ ਹਨ। ਸਾਡਾ ਸੁਝਾਅ ਹੈ ਕਿ ਇਹਨਾਂ ਕਦਮਾਂ ਦਾ ਪ੍ਰਤੀਕੂਲ ਪ੍ਰਭਾਵ ਜਾਰੀ ਰਹਿਣ ਦੀ ਹਾਲਤ ਵਿਚ ਭਾਰਤ ਇਨ੍ਹਾਂ ਇਕਰਾਰਨਾਮੇ 'ਚ ਇਕਸਾਰਤਾ ਲਿਆਉਣ। ਭਾਰਤ ਦੁਆਰਾ ਲਗਾਏ ਗਈ ਇਹ ਡਿਊਟੀ ਇਸ ਸਾਲ ਮਾਰਚ ਵਿਚ ਖਤਮ ਹੋ ਚੁੱਕੀ ਹੈ।

ਭਾਰਤ ਨੇ ਘਰੇਲੂ ਉਤਪਾਦਾਂ ਨੂੰ ਹਿਫਾਜ਼ਤ ਦੇਣ ਲਈ ਚੁਨਿਦਾ ਸ਼੍ਰੇਣੀ ਦੇ ਇਸਪਾਤ ਉੱਤੇ ਸਿਤੰਬਰ 2015 ਵਿਚ 20 ਫ਼ੀ ਸਦੀ ਸੁਰੱਖਿਆ ਆਯਾਤ ਡਿਊਟੀ ਲਗਾ ਦਿਤੀ ਸੀ। ਬਾਅਦ ਵਿਚ ਇਸ ਨੂੰ ਘੱਟ ਕਰ ਕੇ ਇਸ ਸਾਲ ਦੇ ਮਾਰਚ ਤੱਕ ਲਈ ਵਿਸਥਾਰਿਤ ਕਰ ਦਿੱਤਾ ਗਿਆ ਸੀ। ਇਸ ਵਿਵਾਦ ਦਾ ਮਹੱਤਵ ਇਸ ਗੱਲ ਵਿਚ ਹੈ ਕਿ ਭਾਰਤ ਅਤੇ ਜਾਪਾਨ ਨੇ 2011 ਵਿਚ ਆਪਸ ਵਿਚ ਇਕ ਅਜ਼ਾਦ ਵਪਾਰ ਸਮਝੌਤਾ ਲਾਗੂ ਕੀਤਾ। ਇਸ ਨਾਲ ਜਾਪਾਨ ਨੂੰ ਭਾਰਤੀ ਇਸਪਾਤ ਬਾਜ਼ਾਰ ਵਿਚ ਆਸਾਨ ਸ਼ਰਤਾਂ ਉੱਤੇ ਮਾਲ ਵੇਚਣ ਦਾ ਮੌਕਾ ਮਿਲ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement