
ਵਿਦੇਸ਼ਾਂ ਤੋਂ ਭਾਰਤ ਪਹੁੰਚਿਆ 200 ਟਨ ਪਿਆਜ਼
ਨਵੀਂ ਦਿੱਲੀ: ਆਸਮਾਨ ਤੇ ਪਹੁੰਚੀਆਂ ਪਿਆਜ਼ ਦੀਆਂ ਕੀਮਤਾਂ ਨੂੰ ਰੋਕਣ ਲਈ ਸਰਕਾਰ ਤੇਜ਼ੀ ਨਾਲ ਆਯਾਤ ਦੁਆਰਾ ਅਪੂਰਤੀ ਵਧਾ ਰਹੀ ਹੈ। 200 ਟਨ ਪਿਆਜ਼ ਜਿੱਥੇ ਬੰਦਰਗਾਹ ਤੇ ਪਹੁੰਚ ਚੁੱਕਿਆ ਹੈ ਉੱਥੇ ਹੀ 3000 ਟਨ ਰਾਸਤੇ ਵਿਚ ਹੈ ਅਤੇ ਜਲਦ ਹੀ ਖੁਦਰਾ ਬਾਜ਼ਾਰ ਵਿਚ ਪਹੁੰਚ ਜਾਵੇਗਾ। ਪਿਆਜ਼ ਦੀ ਕੀਮਤ 100 ਰੁਪਏ ਤਕ ਪਹੁੰਚ ਚੁੱਕੀ ਹੈ।
Onionਖੇਤੀ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਇਸ ਵਿਚੋਂ 2500 ਟਨ ਪਹਿਲਾਂ ਹੀ ਭਾਰਤੀ ਬੰਦਰਗਾਹਾਂ ਤੇ 80 ਕੰਟੇਨਰ ਵਿਚ ਪਹੁੰਚ ਚੁੱਕਿਆ ਹੈ ਜਿਸ ਵਿਚੋਂ 70 ਕੰਟੇਨਰ ਮਿਸਰ ਤੋਂ ਅਤੇ 10 ਕੰਟੇਨਕਰ ਨੀਦਰਲੈਂਡ ਤੋਂ ਹੈ। ਹੋਰ 3000 ਟਨ 100 ਕੰਟੇਨਰਾਂ ਤੋਂ ਹਾਈ ਸੀ ਦੁਆਰਾ ਆ ਰਹੇ ਹਨ, ਜਿਸ ਨਾਲ ਭਾਰਤੀ ਬੰਦਰਗਾਹਾਂ ਵਲ ਲਿਜਾਇਆ ਜਾ ਰਿਹਾ ਹੈ। ਪਿਆਜ਼ ਦੀ ਸਪਲਾਈ ਵਿਚ ਕਮੀ ਆਈ ਹੈ, ਅਜਿਹਾ ਭਾਰੀ ਬਾਰਿਸ਼ ਹੋਣ ਕਾਰਨ ਹੋਇਆ ਹੈ।
Onion ਜਿਸ ਨਾਲ ਇਸ ਸਾਲ 30 ਤੋਂ 40 ਫ਼ੀਸਦੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਪਿਆਜ਼ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿਲੋ ਤੋਂ ਪਾਰ ਹੋ ਗਈ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਘੋਸ਼ਣਾ ਕੀਤੀ ਸੀ ਕਿ ਸਰਕਾਰ ਪਿਆਜ਼ ਦੀ ਦਰਾਮਦ ਅਤੇ ਇਸ ਪ੍ਰਕਿਰਿਆ ਨੂੰ ਨਿਰਵਿਘਨ ਬਣਾਉਣ ਵਿਚ ਸਹਾਇਤਾ ਕਰੇਗੀ ਅਤੇ ਦੂਜੇ ਦੇਸ਼ਾਂ ਤੋਂ ਜਲਦੀ ਸਪਲਾਈ ਯਕੀਨੀ ਬਣਾਏਗੀ।
Onion ਇਸ ਨੂੰ ਪ੍ਰਾਪਤ ਕਰਨ ਲਈ ਖੇਤੀ ਵਿਭਾਗ ਨੇ ਫਾਈਟੋਸੈਨੇਟਰੀ ਅਤੇ ਫਿਊਮਿਗੇਸ਼ਨ ਦੀਆਂ ਜ਼ਰੂਰਤਾਂ ਨੂੰ ਉਦਾਰ ਬਣਾਇਆ ਹੈ। ਅਫ਼ਗਾਨਿਸਤਾਨ, ਮਿਸਰ, ਤੁਰਕੀ ਅਤੇ ਇਰਾਨ ਵਿਚ ਭਾਰਤੀ ਮਿਸ਼ਨਾਂ ਨੂੰ ਭਾਰਤ ਨੂੰ ਪਿਆਜ਼ ਦੀ ਸਪਲਾਈ ਨੂੰ ਸੁਵਿਧਾਜਨਕ ਬਣਾਉਣ ਨੂੰ ਕਿਹਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।