Adani Group News : ਡੀ.ਐਫ਼.ਸੀ. ਸ਼੍ਰੀਲੰਕਾ ’ਚ ਅਡਾਨੀ ਦੇ ਸਾਂਝੇ ਉੱਦਮ ’ਚ 55.3 ਕਰੋੜ ਅਮਰੀਕੀ ਡਾਲਰ ਦਾ ਨਿਵੇਸ਼ ਕਰੇਗੀ
Published : Nov 8, 2023, 3:50 pm IST
Updated : Nov 8, 2023, 3:50 pm IST
SHARE ARTICLE
Adani Group News : Representativ Image
Adani Group News : Representativ Image

ਕੋਲੰਬੋ ਬੰਦਰਗਾਹ ’ਤੇ ਡੂੰਘੇ ਪਾਣੀ ਦੇ ਸ਼ਿਪਿੰਗ ਕੰਟੇਨਰ ਟਰਮੀਨਲ ਦੇ ਵਿਕਾਸ ਲਈ ਇਸ ਰਕਮ ਦੀ ਵਰਤੋਂ ਕੀਤੀ ਜਾਵੇਗੀ

Adani Group News : ਯੂ.ਐਸ. ਇੰਟਰਨੈਸ਼ਨਲ ਡਿਵੈਲਪਮੈਂਟ ਫਾਇਨਾਂਸ ਕਾਰਪੋਰੇਸ਼ਨ (ਡੀ.ਐਫ.ਸੀ.) ਕੋਲੰਬੋ ਵੈਸਟ ਇੰਟਰਨੈਸ਼ਨਲ ਟਰਮੀਨਲ ਪ੍ਰਾਈਵੇਟ ਲਿਮਟਿਡ ’ਚ 55.3 ਕਰੋੜ ਅਮਰੀਕੀ ਡਾਲਰ ਦਾ ਨਿਵੇਸ਼ ਕਰੇਗਾ। ਕੋਲੰਬੋ ਵੈਸਟ ਇੰਟਰਨੈਸ਼ਨਲ ਟਰਮੀਨਲ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਭਾਰਤ ਦੇ ਸਭ ਤੋਂ ਵੱਡੇ ਬੰਦਰਗਾਹ ਪ੍ਰਬੰਧਕ ਅਡਾਨੀ ਪੋਰਟਸ ਐਂਡ ਐਸ.ਈ.ਜ਼ੈੱਡ. ਲਿਮਟਿਡ, ਸ਼੍ਰੀਲੰਕਾ ਦੇ ਪ੍ਰਮੁੱਖ ਉੱਦਮ ਜੌਨ ਕੀਲਜ਼ ਹੋਲਡਿੰਗਜ਼ (ਜੇ.ਕੇ.ਐਚ.) ਅਤੇ ਸ਼੍ਰੀਲੰਕਾ ਪੋਰਟ ਅਥਾਰਟੀ ਅਧੀਨ ਹੈ। ਡੀ.ਐਫ.ਸੀ. ਅਮਰੀਕੀ ਸਰਕਾਰ ਦੀ ਵਿਕਾਸ ਵਿੱਤ ਏਜੰਸੀ ਹੈ।

ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ ਲਿਮਟਿਡ (ਏ.ਪੀ.ਐੱਸ.ਈ.ਜ਼ੈੱਡ) ਵਲੋਂ ਜਾਰੀ ਬਿਆਨ ਅਨੁਸਾਰ ਕੋਲੰਬੋ ਬੰਦਰਗਾਹ ’ਤੇ ਡੂੰਘੇ ਪਾਣੀ ਦੇ ਸ਼ਿਪਿੰਗ ਕੰਟੇਨਰ ਟਰਮੀਨਲ ਦੇ ਵਿਕਾਸ ਲਈ ਇਸ ਰਕਮ ਦੀ ਵਰਤੋਂ ਕੀਤੀ ਜਾਵੇਗੀ। ਬਿਆਨ ਅਨੁਸਾਰ, ‘‘ਇਹ) ਨਿੱਜੀ ਖੇਤਰ ਦੀ ਅਗਵਾਈ ਵਾਲੇ ਵਿਕਾਸ ਦੀ ਸਹੂਲਤ ਦੇਵੇਗਾ ਅਤੇ ਸ਼੍ਰੀਲੰਕਾ ਦੀ ਆਰਥਕ ਰਿਕਵਰੀ ਨੂੰ ਸਮਰਥਨ ਦੇਣ ਲਈ ਮਹੱਤਵਪੂਰਨ ਵਿਦੇਸ਼ੀ ਮੁਦਰਾ ਆਕਰਸ਼ਿਤ ਕਰੇਗਾ।’’

ਬਿਆਨ ਮੁਤਾਬਕ ਅਮਰੀਕਾ, ਭਾਰਤ ਅਤੇ ਸ਼੍ਰੀਲੰਕਾ ‘ਸਮਾਰਟ’ ਅਤੇ ਗ੍ਰੀਨ ਪੋਰਟ ਵਰਗੇ ਟਿਕਾਊ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਗੇ।
ਏ.ਪੀ.ਐਸ.ਈ.ਜ਼ੈੱਡ. ਦੇ ਪੂਰਨਕਾਲਿਕ ਡਾਇਰੈਕਟਰ ਅਤੇ ਮੁੱਖ ਕਾਰਜਪਾਲਕ ਅਧਿਕਾਰੀ (ਸੀ.ਈ.ਓ.) ਕਰਨ ਅਡਾਨੀ ਨੇ ਕਿਹਾ, ‘‘ਅਸੀਂ ਅਡਾਨੀ ਪ੍ਰੋਜੈਕਟ ਨੂੰ ਵਿੱਤ ਪ੍ਰਦਾਨ ਕਰਨ ’ਚ ਅਮਰੀਕੀ ਸਰਕਾਰ ਦੀ ਵਿਕਾਸ ਵਿੱਤ ਸੰਸਥਾ, ਯੂ.ਐਸ. ਇੰਟਰਨੈਸ਼ਨਲ ਡਿਵੈਲਪਮੈਂਟ ਫਾਇਨਾਂਸ ਕਾਰਪੋਰੇਸ਼ਨ (ਡੀ.ਐਫ.ਸੀ.) ਦੇ ਸਮਰਥਨ ਦਾ ਸੁਆਗਤ ਕਰਦੇ ਹਾਂ।’’

ਉਨ੍ਹਾਂ ਕਿਹਾ, ‘‘ਕੋਲੰਬੋ ਵੈਸਟ ਇੰਟਰਨੈਸ਼ਨਲ ਟਰਮੀਨਲ ਪ੍ਰਾਜੈਕਟ, ਪੂਰਾ ਹੋਣ ’ਤੇ, ਨਵੇਂ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਪੈਦਾ ਕਰੇਗਾ ਅਤੇ ਸ਼੍ਰੀਲੰਕਾ ਦੇ ਵਪਾਰ ਅਤੇ ਵਣਜ ਈਕੋਸਿਸਟਮ ਨੂੰ ਇਕ ਵਿਸ਼ਾਲ ਹੁਲਾਰਾ ਪ੍ਰਦਾਨ ਕਰੇਗਾ। ਇਹ ਨਾ ਸਿਰਫ਼ ਕੋਲੰਬੋ ’ਚ ਸਗੋਂ ਪੂਰੇ ਟਾਪੂ ’ਚ ਸਮਾਜਕ-ਆਰਥਕ ਦ੍ਰਿਸ਼ ਨੂੰ ਬਦਲ ਦੇਵੇਗਾ।’’ ਡੀ.ਐਫ.ਸੀ. ਦੇ ਸੀ.ਈ.ਓ. ਸਕਾਟ ਨਾਥਨ ਨੇ ਕਿਹਾ ਕਿ ਸ਼੍ਰੀਲੰਕਾ ਦੁਨੀਆ ਦੇ ਪ੍ਰਮੁੱਖ ਆਵਾਜਾਈ ਕੇਂਦਰਾਂ ’ਚੋਂ ਇਕ ਹੈ, ਜਿਸ ਦੇ ਪਾਣੀਆਂ ’ਚੋਂ ਅੱਧੇ ਕੰਟੇਨਰ ਜਹਾਜ਼ ਲੰਘਦੇ ਹਨ।

(For more news apart from Adani Group News, stay tuned to Rozana Spokesman).

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement