
ਦਰਾਮਦ ਜ਼ਰੀਏ ਬਾਜ਼ਾਰ ’ਚ ਪਿਆਜ਼ ਦੀ ਸਪਲਾਈ ਵਧਾਉਣ ਦੀਆਂ ਸਰਕਾਰ ਦੀਆਂ...
ਨਵੀਂ ਦਿੱਲੀ: ਪਿਆਜ਼ ਦੀਆਂ ਕੀਮਤਾਂ ਦੇਸ਼ ਭਰ ਵਿਚ ਅਸਮਾਨੀ ਹਨ। ਬੰਗਲੌਰ ਵਿਚ ਅੱਜ ਪਿਆਜ਼ 200 ਰੁਪਏ ਪ੍ਰਤੀ ਕਿਲੋ ਦੇ ਭਾਅ ਵਿਕਿਆ। ਥੋਕ ਬਾਜ਼ਾਰ ਵਿਚ ਪਿਆਜ਼ 5500 ਤੋਂ 14,000 ਪ੍ਰਤੀ ਕੁਇੰਟਲ ਵਿਕਣ ਮਗਰੋਂ ਬੰਗਲੂਰੂ ਦੀਆਂ ਪ੍ਰਚੂਨ ਦੁਕਾਨਾਂ ’ਤੇ ਪਿਆਜ਼ ਦੀ ਕੀਮਤ ਦੋ ਸੌ ਰੁਪਏ ਪ੍ਰਤੀ ਕਿਲੋ ਨੂੰ ਪੁੱਜ ਗਈ ਹੈ। ਮਦੁਰਾਈ (ਤਾਮਿਲਨਾਡੂ) ਵਿਚ ਪਿਆਜ਼ 200 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ।
Onions ਇਸ ਮਾਮਲੇ ਵਿਚ, ਪਿਆਜ਼ ਵੇਚਣ ਵਾਲੇ ਮੂਰਥੀ ਨੇ ਕਿਹਾ ਕਿ ਜੋ ਗਾਹਕ 5 ਕਿਲੋ ਪਿਆਜ਼ ਖਰੀਦਦੇ ਸਨ, ਹੁਣ ਉਹ 1 ਕਿਲੋ ਖਰੀਦ ਰਹੇ ਹਨ। ਉਂਜ ਅਸਮਾਨੀ ਪੁੱਜੀਆਂ ਕੀਮਤਾਂ ਕਰ ਕੇ ਪਿਆਜ਼ ਨਾ ਸਿਰਫ਼ ਘਰਾਂ ਬਲਕਿ ਤਕਨੀਕੀ ਹੱਬ ਕਹੇ ਜਾਂਦੇ ਸ਼ਹਿਰ ਦੇ ਰੇਸਤਰਾਵਾਂ ’ਚੋਂ ਵੀ ਗਾਇਬ ਹੋਣ ਲੱਗਾ ਹੈ। ਅਧਿਕਾਰੀ ਨੇ ਕਿਹਾ ਕਿ ਜਨਵਰੀ ਦੇ ਅੱਧ ਤਕ ਪਿਆਜ਼ ਕੀਮਤਾਂ ਵਿਚ ਕੁਝ ਰਾਹਤ ਮਿਲਣ ਦੇ ਆਸਾਰ ਹਨ। ਪਿਆਜ਼ ਦੇ ਭਾਅ ’ਚ ਨਰਮੀ ਦਾ ਕੋਈ ਸੰਕੇਤ ਨਹੀਂ ਦਿਸ ਰਿਹਾ ਹੈ।
Onionsਦਰਾਮਦ ਜ਼ਰੀਏ ਬਾਜ਼ਾਰ ’ਚ ਪਿਆਜ਼ ਦੀ ਸਪਲਾਈ ਵਧਾਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਗੋਆ ਅਤੇ ਕੁਝ ਖੇਤਰਾਂ ’ਚ ਪਿਆਜ਼ 160-165 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ। ਓਧਰ ਸੰਸਦ ’ਚ ਸਰਕਾਰ ਨੇ ਦੱਸਿਆ ਕਿ ਦਰਾਮਦੀਦ ਪਿਆਜ਼ ਦੀ ਖੇਪ 20 ਜਨਵਰੀ ਤੱਕ ਦੇਸ਼ ’ਚ ਆਉਣੀ ਸ਼ੁਰੂ ਹੋ ਜਾਵੇਗੀ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਵੱਲੋਂ ਰੱਖੇ ਜਾਣ ਵਾਲੇ ਅੰਕੜਿਆਂ ਅਨੁਸਾਰ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ’ਚ ਪਿਆਜ਼ ਦੀ ਪ੍ਰਚੂਨ ਕੀਮਤ ਬਾਜ਼ਾਰਾਂ ’ਚ 100 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਜ਼ਿਆਦਾ ਸੀ, ਜਦੋਂ ਕਿ ਪਿਆਜ਼ ਦੇ ਪ੍ਰਮੁੱਖ ਉਤਪਾਦਕ ਕੇਂਦਰ ਮਹਾਰਾਸ਼ਟਰ ਦੇ ਨਾਸਿਕ ’ਚ ਅੱਜ ਇਸ ਦੀ ਦਰ 75 ਰੁਪਏ ਕਿਲੋ ਸੀ।
Onionsਪਣਜੀ (ਗੋਆ) ’ਚ ਪਿਆਜ਼ ਦੀਆਂ ਪ੍ਰਚੂਨ ਕੀਮਤਾਂ 165 ਰੁਪਏ ਪ੍ਰਤੀ ਕਿਲੋਗ੍ਰਾਮ, ਮਾਇਆਬੰਦਰ (ਅੰਡੇਮਾਨ) ’ਚ 160 ਰੁਪਏ ਕਿਲੋ ਅਤੇ ਕੇਰਲ ਦੇ ਤਿਰੁਵਨੰਤਪੁਰਮ, ਕੋਝੀਕੋਡ, ਤਰਿਸੁਰ ਅਤੇ ਵਾਇਨਾਡ ’ਚ ਇਸ ਦੀ ਕੀਮਤ 150 ਰੁਪਏ ਕਿਲੋ ਸੀ।
Onions ਮੰਤਰਾਲਾ ਵੱਲੋਂ ਵੱਖ-ਵੱਖ ਸ਼ਹਿਰਾਂ ਬਾਰੇ ਜੁਟਾਈ ਗਈ ਸੂਚਨਾ ਦੇ ਅਨੁਸਾਰ ਕੋਲਕਾਤਾ, ਚੇਨਈ, ਕੇਰਲ ਅਤੇ ਤਾਮਿਲਨਾਡੂ ਦੀਆਂ ਕੁਝ ਥਾਵਾਂ ’ਤੇ ਪਿਆਜ਼ ਦਾ ਭਾਅ 140 ਰੁਪਏ ਕਿਲੋ ਸੀ, ਜਦੋਂ ਕਿ ਭੁਵਨੇਸ਼ਵਰ ਅਤੇ ਕਟਕ (ਓਡਿਸ਼ਾ) ’ਚ ਇਸ ਦੀ ਕੀਮਤ 130 ਰੁਪਏ ਕਿਲੋ, ਗੁਰੂਗ੍ਰਾਮ (ਹਰਿਆਣਾ) ਅਤੇ ਮੇਰਠ (ਉੱਤਰ ਪ੍ਰਦੇਸ਼) ’ਚ ਕੀਮਤ 120 ਰੁਪਏ ਕਿਲੋ ਅਤੇ ਦੇਸ਼ ਦੇ ਸਾਰੇ ਸ਼ਹਿਰਾਂ ’ਚ ਕੀਮਤ 100 ਰੁਪਏ ਕਿਲੋ ਰਹੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।