Gold Silver Price : ਸੋਨਾ ਇੱਕ ਵਾਰ ਫਿਰ ਤੋਂ ਹੋਇਆ ਮਹਿੰਗਾ, ਜਾਣੋ ਅੱਜ ਦੀ ਕੀਮਤਾਂ
Published : Dec 8, 2020, 1:57 pm IST
Updated : Dec 8, 2020, 1:58 pm IST
SHARE ARTICLE
gold
gold

ਇਸ ਦੇ ਨਾਲ ਹੀ ਜਾਪਾਨ ਦੀ ਸਰਕਾਰ ਨੇ 385 ਅਰਬ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਹੈ।

ਨਵੀਂ ਦਿੱਲੀ: ਸੋਨੇ ਚਾਂਦੀ ਦੀ ਕੀਮਤਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ।  ਸੋਨੇ ਦੀ ਮੰਗ 'ਚ ਵੀ ਇਜਾਫ਼ਾ ਵੇਖਣ ਨੂੰ ਮਿਲਿਆ ਪਰ ਵੈਕਸੀਨ ਦੀ ਕਾਮਯਾਬੀ 'ਤੇ ਆ ਰਹੀਆਂ ਖ਼ਬਰਾ ਕਰਕੇ ਇਸ ਦੀ ਕੀਮਤ 'ਚ ਕੋਈ ਵਾਧਾ ਨਹੀਂ ਹੋਇਆ। ਇਸ ਦੇ ਨਾਲ ਹੀ ਜਾਪਾਨ ਦੀ ਸਰਕਾਰ ਨੇ 385 ਅਰਬ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਹੈ।

gold rate

ਐਮਸੀਐਕਸ ਚ ਜਾਣੋ RATE 
ਐਮਸੀਐਕਸ 'ਚ ਗੋਲਡ 0.29 ਫੀਸਦ ਯਾਨੀ 144 ਰੁਪਏ ਵਧ ਕੇ 50090 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਜਦਕਿ ਚਾਂਦੀ 0.14 ਫੀਸਦ ਯਾਨੀ 92 ਰੁਪਏ ਘੱਟ ਕੇ 65704 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ। ਸੋਮਵਾਰ ਨੂੰ ਅਹਿਮਦਾਬਾਦ ਮਾਰਕਿਟ 'ਚ ਗੋਲਡ ਸਪੌਟ ਦੇ ਭਾਅ 49059 ਰੁਪਏ ਪ੍ਰਤੀ ਦਸ ਗ੍ਰਾਮ ਰਹੇ ਤੇ ਸਿਲਵਰ ਫਿਊਚਰ 50112 ਰੁਪਏ ਪ੍ਰਤੀ ਕਿਲੋ 'ਤੇ ਵਿਕਿਆ।

Gold

ਜਾਣੋ ਦਿੱਲੀ ਬਾਜ਼ਾਰ ਦਾ ਰੇਟ 
ਦਿੱਲੀ ਬਾਜ਼ਾਰ 'ਚ ਸੋਨਾ ਸੋਮਵਾਰ ਨੂੰ 104 ਰੁਪਏ ਦੀ ਤੇਜ਼ੀ ਨਾਲ 48,703 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਚਾਂਦੀ 736 ਰੁਪਏ ਦੀ ਗਿਰਾਵਟ ਦੇ ਨਾਲ 62,621 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ। 

Gold silver rate in india today

ਗਲੋਬਲ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਪਿਛਲੇ ਦੋ ਹਫ਼ਤਿਆਂ ਤੋਂ ਉੱਚ ਪੱਧਰ 'ਤੇ ਹਨ। ਕੋਰੋਨਾ ਦੇ ਨਵੇਂ ਕੇਸਾਂ ਦੀ ਆਮਦ ਤੇ ਅਮਰੀਕਾ ਵਿੱਚ ਆਰਥਿਕਤਾ ਲਈ ਰਾਹਤ ਪੈਕੇਜ ਦੀ ਸੰਭਾਵਨਾ ਨੇ ਸੋਨੇ ਦੀਆਂ ਕੀਮਤਾਂ ਨੂੰ ਕਾਇਮ ਰੱਖਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement