
ਯੈਸ ਬੈਂਕ ਦੇ ਸੰਸਥਾਪਕ ਅਤੇ ਸਾਬਕਾ ਸੀਈਓ ਰਹਿ ਚੁੱਕੇ ਰਾਣਾ ਕਪੂਰ ਨੂੰ...
ਨਵੀਂ ਦਿੱਲੀ: ਯੈਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੀਤੀ ਰਾਤ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਬੀਤੀ ਰਾਤ ਉਸਦੀ ਪਤਨੀ ਅਤੇ ਇੱਕ ਬੇਟੀ ਤੋਂ ਤਕਰੀਬਨ 2 ਘੰਟੇ ਪੁੱਛਗਿੱਛ ਕੀਤੀ। ਇਸ ਜਾਂਚ ਤੋਂ ਬਾਅਦ ਉਸ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ।
Photo
ਯੈਸ ਬੈਂਕ ਦੇ ਸੰਸਥਾਪਕ ਅਤੇ ਸਾਬਕਾ ਸੀਈਓ ਰਹਿ ਚੁੱਕੇ ਰਾਣਾ ਕਪੂਰ ਨੂੰ ਲੰਬੀ ਪੁੱਛਗਿੱਛ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਐਤਵਾਰ ਤੜਕੇ ਗ੍ਰਿਫ਼ਤਾਰ ਕਰ ਕੋਰਟ ਵਿਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ 11 ਮਾਰਚ ਤਕ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ। ਸੂਤਰਾਂ ਮੁਤਾਬਕ ਇਸ ਮਾਮਲੇ ਵਿਚ ਬੀਤੀ ਰਾਤ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਰਾਣਾ ਕਪੂਰ ਦੀ ਬੇਟੀ ਅਤੇ ਪਤਨੀ ਨੂੰ ਵੀ ਪੁੱਛਗਿੱਛ ਲਈ ਬੁਲਾਇਆ।
Photo
ਐਤਵਾਰ ਦੀ ਰਾਤ ਕਰੀਬ 10 ਵਜੇ ਆਰੋਪੀ ਰਾਣਾ ਦੀ ਬੇਟੀ ਅਤੇ ਪਤਨੀ ਈਡੀ ਦੇ ਦਫ਼ਤਰ ਪਹੁੰਚੀ ਜਿੱਥੇ ਕਰੀਬ 2 ਘੰਟੇ ਤਕ ਦੋਵਾਂ ਤੋਂ ਪੁੱਛਗਿੱਛ ਕੀਤੀ ਗਈ। ਉਸ ਤੋਂ ਬਾਅਦ ਦੇਰ ਰਾਤ ਉਹਨਾਂ ਨੂੰ ਘਰ ਜਾਣ ਦਿੱਤਾ। ਦਸ ਦਈਏ ਕਿ ਰਾਣਾ ਕਪੂਰ ਦੇ ਪਰਿਵਾਰ ਤੇ ਜਾਂਚ ਏਜੰਸੀਆਂ ਲਗਾਤਾਰ ਸ਼ਿਕੰਜਾ ਕਸਦੀ ਨਜ਼ਰ ਆ ਰਹੀ ਹੈ। ਰਾਣਾ ਕਪੂਰ ਦੀ ਬੇਟੀ ਰੋਸ਼ਨੀ ਕਪੂਰ ਨੂੰ ਐਤਵਾਰ ਨੂੰ ਮੁੰਬਈ ਏਅਰਪੋਰਟ ਤੇ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ ਸੀ।
Photo
ਉਸ ਨੇ ਬ੍ਰਿਟਿਸ਼ ਏਅਰਵੇਜ਼ ਰਾਹੀਂ ਲੰਡਨ ਜਾਣਾ ਸੀ। ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਰਾਣਾ ਕਪੂਰ ਅਤੇ ਉਸ ਦੇ ਪਰਵਾਰ ਜਿਸ ਵਿਚ ਪਤਨੀ ਬਿੰਦੂ ਕਪੂਰ, ਬੇਟੀਆਂ ਰਾਖੀ ਕਪੂਰ ਟੰਡਨ, ਰਾਧਾ ਕਪੂਰ ਅਤੇ ਰੋਸ਼ਨੀ ਕਪੂਰ ਖਿਲਾਫ ਲੁਕ ਆਉਟ ਨੋਟਿਸ ਜਾਰੀ ਕੀਤਾ ਸੀ। ਸੂਤਰਾਂ ਮੁਤਾਬਕ ਰਾਣਾ ਕਪੂਰ ਤੇ ਆਰੋਪ ਹੈ ਕਿ ਉਹਨਾਂ ਨੇ ਕਈ ਸ਼ੈਲ ਕੰਪਨੀਆਂ ਦਾ ਗਠਨ ਕੀਤਾ ਤਾਂ ਕਿ ਕਥਿਤ ਤੌਰ ਤੇ ਰਿਸ਼ਵਤ ਵਿਚ ਮਿਲੀ ਰਕਮ ਖਰਚ ਕਰ ਸਕੇ।
Photo
ਈਡੀ ਕੋਲ ਇਸ ਗੱਲ ਦਾ ਸਬੂਤ ਹੈ ਕਿ ਡੀਐਚਐਫਐਲ ਨੂੰ ਰਾਣਾ ਕਪੂਰ ਦੀ ਮਦਦ ਨਾਲ ਕਰਜ਼ ਦਿੱਤਾ ਗਿਆ ਜਦਕਿ ਡੀਐਚਐਫਐਲ ਇਸ ਨੂੰ ਵਾਪਸ ਕਰਨ ਵਿਚ ਨਾਕਾਮ ਰਿਹਾ। ਰਿਪੋਰਟ ਮੁਤਾਬਕ ਬਿੰਦੂ ਕਪੂਰ ਅਤੇ ਉਹਨਾਂ ਦੀਆਂ ਤਿੰਨੋਂ ਬੇਟੀਆਂ ਦੇ ਨਾਮ ਤੇ ਕੰਪਨੀਆਂ ਹਨ। ਇਹਨਾਂ ਨੇ ਕਥਿਤ ਤੌਰ ਤੇ ਕਈ ਕਾਰਪੋਰੇਟ ਘਰਾਣਿਆਂ ਤੋਂ ਰਿਸ਼ਵਤ ਲਈ ਹੈ। ਇਹ ਕਿਕਬੈਕ ਕਥਿਤ ਤੌਰ ਤੇ ਯੈਸ ਬੈਂਕ ਤੋਂ ਕਰਜ਼ ਦਿੱਤੇ ਜਾਣ ਦੇ ਏਵਜ਼ ਵਿਚ ਮਿਲਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।