
ਗੁਰਦਾਸਪੁਰ ‘ਚ ਯੈਸ ਬੈਂਕ ਦੀ ਬ੍ਰਾਂਚ ਨੂੰ ਲੱਗੀ ਅੱਗ:ਗੁਰਦਾਸਪੁਰ ਅੰਦਰ ਸ਼ਨੀਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ ਹੈ। ਗੁਰਦਾਸਪੁਰ ਦੇ ਤਿਬੜੀ ਰੋਡ ਤੇ ਸਥਿਤ ਯੈਸ ਬੈਂਕ ਦੀ ਬ੍ਰਾਂਚ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲ ਰਹੀ ਹੈ।
ਜਿਸ ਕਾਰਨ ਬੈਂਕ ਦਾ ਪੂਰਾ ਫਰਨੀਚਰ,ਕੰਪਿਉਟਰ ਸੜ ਕੇ ਸੁਆਹ ਹੋ ਗਿਆ ਹੈ।ਫਿਲਹਾਲ ਬੈਂਕ ਅਧਿਕਾਰੀਆਂ ਅਨੁਸਾਰ ਬੈਂਕ ਅੰਦਰ ਪਿਆ ਕੈਸ਼ ਬਚ ਗਿਆ ਹੈ।
ਅੱਗ ਦੇ ਲੱਗਣ ਦੇ ਕਾਰਨਾ ਦਾ ਅਜੇ ਪਤਾ ਨਹੀਂ ਲੱਗਿਆ ਜਿਸ ਸਬੰਧੀ ਜਾਂਚ ਚੱਲ ਰਹੀ ਹੈ।