ਭਾਰਤ ਨੇ ਬੰਗਲਾਦੇਸ਼ ਨੂੰ ਵਪਾਰ ਲਈ ਅਪਣੀਆਂ ਬੰਦਰਗਾਹਾਂ ਦੀ ਸਹੂਲਤ ਦੇਣਾ ਬੰਦ ਕੀਤਾ
Published : Apr 9, 2025, 10:11 pm IST
Updated : Apr 9, 2025, 10:11 pm IST
SHARE ARTICLE
India stops providing trade facilities to Bangladesh through its ports
India stops providing trade facilities to Bangladesh through its ports

ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਭਾਰਤ ਦੇ ਉੱਤਰ-ਪੂਰਬੀ ਸੂਬਿਆਂ  ਬਾਰੇ ਟਿਪਣੀ  ਕਰ ਕੇ  ਵਿਵਾਦ ਖੜਾ  ਕਰ ਦਿਤਾ ਸੀ

ਨਵੀਂ ਦਿੱਲੀ : ਭਾਰਤ ਨੇ ਭਾਰਤੀ ਨਿਰਯਾਤਕਾਂ ਵਲੋਂ  ਉਠਾਈਆਂ ਗਈਆਂ ਚਿੰਤਾਵਾਂ ਅਤੇ ਲੌਜਿਸਟਿਕ ਚੁਨੌਤੀਆਂ ਦਾ ਹਵਾਲਾ ਦਿੰਦੇ ਹੋਏ ਬੰਗਲਾਦੇਸ਼ ਨੂੰ ਭਾਰਤੀ ਜ਼ਮੀਨੀ ਕਸਟਮ ਸਟੇਸ਼ਨਾਂ ਅਤੇ ਬੰਦਰਗਾਹਾਂ ਦੀ ਵਰਤੋਂ ਕਰ ਕੇ ਤੀਜੇ ਦੇਸ਼ਾਂ ਨੂੰ ਕਾਰਗੋ ਨਿਰਯਾਤ ਕਰਨ ਦੀ ਇਜਾਜ਼ਤ ਦੇਣ ਵਾਲੀ ਟਰਾਂਸਸ਼ਿਪਮੈਂਟ ਸਹੂਲਤ ਨੂੰ ਖਤਮ ਕਰ ਦਿਤਾ ਹੈ।

ਜੂਨ 2020 ’ਚ ਸ਼ੁਰੂ ਕੀਤੀ ਗਈ ਇਸ ਸਹੂਲਤ ਨੇ ਬੰਗਲਾਦੇਸ਼ ਨੂੰ ਭੂਟਾਨ, ਨੇਪਾਲ ਅਤੇ ਮਿਆਂਮਾਰ ਨਾਲ ਵਪਾਰ ਕਰਨ ਦੇ ਸਮਰੱਥ ਕੀਤਾ ਸੀ। ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਭਾਰਤ ਦੇ ਉੱਤਰ-ਪੂਰਬੀ ਸੂਬਿਆਂ  ਬਾਰੇ ਟਿਪਣੀ  ਕਰ ਕੇ  ਵਿਵਾਦ ਖੜਾ  ਕਰ ਦਿਤਾ ਸੀ। ਮਾਹਰਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਕਪੜੇ, ਜੁੱਤੀਆਂ ਅਤੇ ਰਤਨ ਵਰਗੇ ਭਾਰਤੀ ਖੇਤਰਾਂ ਨੂੰ ਲਾਭ ਹੋਵੇਗਾ, ਪਰ ਬੰਗਲਾਦੇਸ਼ ਦੇ ਵਪਾਰ ਲੌਜਿਸਟਿਕਸ ’ਚ ਵਿਘਨ ਪੈ ਸਕਦਾ ਹੈ ਅਤੇ ਆਵਾਜਾਈ ਪਹੁੰਚ ’ਤੇ  ਨਿਰਭਰ ਨੇਪਾਲ ਅਤੇ ਭੂਟਾਨ ਵਰਗੇ ਭੂਮੀ ਬੰਦ ਦੇਸ਼ਾਂ ’ਤੇ ਅਸਰ ਪੈ ਸਕਦਾ ਹੈ। 

ਇਸ ਫੈਸਲੇ ਨਾਲ ਭਾਰਤੀ ਕਾਰਗੋ ਸਹੂਲਤਾਂ ’ਚ ਭੀੜ ਘੱਟ ਹੋਣ, ਮਾਲ ਭਾੜੇ ਦੀਆਂ ਦਰਾਂ ਨੂੰ ਤਰਕਸੰਗਤ ਬਣਾਉਣ ਅਤੇ ਭਾਰਤੀ ਨਿਰਯਾਤਕਾਂ ਲਈ ਏਅਰ ਕਾਰਗੋ ਕੁਸ਼ਲਤਾ ’ਚ ਸੁਧਾਰ ਹੋਣ ਦੀ ਉਮੀਦ ਹੈ, ਜਦਕਿ  ਬੰਗਲਾਦੇਸ਼ ਦੀ ਨਿਰਯਾਤ ਮੁਕਾਬਲੇਬਾਜ਼ੀ ਲਈ ਚੁਨੌਤੀਆਂ ਪੈਦਾ ਹੋਣਗੀਆਂ। ਭਾਰਤ 2023 ਵਿਚ 12.9 ਅਰਬ ਡਾਲਰ ਦੇ ਦੁਵਲੇ ਵਪਾਰ ਦੇ ਨਾਲ ਜ਼ਿਆਦਾਤਰ ਚੀਜ਼ਾਂ ਨੂੰ ਟੈਰਿਫ ਮੁਕਤ ਪਹੁੰਚ ਦੇ ਕੇ ਬੰਗਲਾਦੇਸ਼ ਦੇ ਵਪਾਰ ਨੂੰ ਸਮਰਥਨ ਦੇਣਾ ਜਾਰੀ ਰੱਖਦਾ ਹੈ।

Tags: india, bangladesh

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement