ਅਮੀਰਾਂ ਦੀ ਸੂਚੀ ’ਚ ਮਾਰਕ ਜ਼ੁਕਰਬਰਗ ਤੋਂ ਅੱਗੇ ਨਿਕਲੇ ਮੁਕੇਸ਼ ਅੰਬਾਨੀ, ਜਾਣੋ ਕਿੰਨੀ ਹੈ ਕੁੱਲ ਜਾਇਦਾਦ
Published : May 9, 2023, 1:21 pm IST
Updated : May 9, 2023, 2:11 pm IST
SHARE ARTICLE
Mukesh Ambani overtakes Mark Zuckerberg again
Mukesh Ambani overtakes Mark Zuckerberg again

ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ ਸੋਮਵਾਰ ਨੂੰ 1.04 ਅਰਬ ਡਾਲਰ ਦਾ ਵਾਧਾ ਹੋਇਆ


ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਦੁਨੀਆਂ ਦੇ ਅਰਬਪਤੀਆਂ ਦੀ ਸੂਚੀ ਵਿਚ ਇਕ ਵਾਰ ਫਿਰ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੂੰ ਪਿੱਛੇ ਛੱਡ ਦਿਤਾ ਹੈ। ਅੰਬਾਨੀ ਬਲੂਮਬਰਗ ਬਿਲੀਨੇਅਰਸ ਇੰਡੈਕਸ ਵਿਚ 13ਵੇਂ ਤੋਂ 12ਵੇਂ ਸਥਾਨ 'ਤੇ ਆ ਗਏ ਹਨ। ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ ਸੋਮਵਾਰ ਨੂੰ 1.04 ਅਰਬ ਡਾਲਰ ਦਾ ਵਾਧਾ ਹੋਇਆ ਹੈ, ਜਿਸ ਨਾਲ ਉਹ ਇਕ ਸਥਾਨ ਉਪਰ ਆ ਗਏ ਹਨ। ਹੁਣ ਉਨ੍ਹਾਂ ਕੋਲ 85.8 ਅਰਬ ਡਾਲਰ ਦੀ ਜਾਇਦਾਦ ਹੈ। ਜਦਕਿ ਜ਼ੁਕਰਬਰਗ ਦੀ ਕੁੱਲ ਜਾਇਦਾਦ 85.5 ਅਰਬ ਡਾਲਰ ਹੈ।

ਇਹ ਵੀ ਪੜ੍ਹੋ: ਐਲੋਨ ਮਸਕ ਦਾ ਇੱਕ ਹੋਰ ਵੱਡਾ ਐਲਾਨ, ਹੁਣ ਇਨ੍ਹਾਂ ਟਵਿਟਰ ਖ਼ਾਤਿਆਂ ’ਤੇ ਡਿੱਗੇਗੀ ਗਾਜ਼ !

ਗੌਤਮ ਅਡਾਨੀ 21ਵੇਂ ਸਥਾਨ ਤੋਂ 23ਵੇਂ ਸਥਾਨ 'ਤੇ ਖਿਸਕ ਗਏ ਹਨ। ਹਿੰਡਨਬਰਗ ਰਿਪੋਰਟ ਕਾਰਨ ਉਨ੍ਹਾਂ ਨੂੰ ਇਸ ਸਾਲ ਹੁਣ ਤਕ 63.5 ਅਰਬ ਡਾਲਰ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। ਸੋਮਵਾਰ ਨੂੰ ਅਡਾਨੀ ਸਮੂਹ ਦੇ ਸ਼ੇਅਰਾਂ ਵਿਚ ਗਿਰਾਵਟ ਕਾਰਨ ਅਡਾਨੀ ਦੀ ਕੁੱਲ ਜਾਇਦਾਦ 'ਤੇ 4.78 ਅਰਬ ਡਾਲਰ ਦਾ ਨੁਕਸਾਨ ਹੋਇਆ। ਬਲੂਮਬਰਗ ਬਿਲੀਨੇਅਰ ਇੰਡੈਕਸ ਦੇ ਟਾਪ-10 ਅਰਬਪਤੀਆਂ 'ਚ ਫਰਾਂਸ ਦੇ ਬਰਨਾਰਡ ਅਰਨੌਲਟ ਪਹਿਲੇ ਨੰਬਰ 'ਤੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਲਗਿਆ ਅੱਡੀ-ਚੋਟੀ ਦਾ ਜ਼ੋਰ, ਲੋਕ ਕਿਹੜੀ ਪਾਰਟੀ ਨੂੰ ਪਾਉਣਗੇ ਵੋਟ? ਪੜ੍ਹੋ ਕੀ ਨੇ ਲੋਕਾਂ ਦੇ ਵਿਚਾਰ

ਉਨ੍ਹਾਂ ਕੋਲ 208 ਅਰਬ ਡਾਲਰ ਦੀ ਕੁੱਲ ਜਾਇਦਾਦ ਹੈ। ਇਸ ਸਾਲ ਹੁਣ ਤਕ, ਉਨ੍ਹਾਂ ਨੇ ਅਪਣੀ ਜਾਇਦਾਦ ਵਿਚ 46 ਅਰਬ ਡਾਲਰ ਜਮ੍ਹਾਂ ਕੀਤੇ ਹਨ ਅਤੇ ਕਮਾਈ ਵਿਚ ਪਹਿਲੇ ਨੰਬਰ 'ਤੇ ਬਰਕਰਾਰ ਹਨ। ਐਲੋਨ ਮਸਕ ਦੂਜੇ ਨੰਬਰ 'ਤੇ ਹਨ। ਉਨ੍ਹਾਂ ਕੋਲ 170 ਅਰਬ ਡਾਲਰ ਦੀ ਜਾਇਦਾਦ ਹੈ। ਇਸ ਸਾਲ ਹੁਣ ਤਕ ਉਨ੍ਹਾਂ ਦੀ ਜਾਇਦਾਦ ਵਿਚ 33.1 ਅਰਬ ਡਾਲਰ ਦਾ ਵਾਧਾ ਹੋਇਆ ਹੈ। ਤੀਜੇ ਨੰਬਰ 'ਤੇ ਜੈਫ਼ ਬੇਜੋਸ ਹਨ, ਜਿਨ੍ਹਾਂ ਦੀ ਜਾਇਦਾਦ 'ਚ ਇਸ ਸਾਲ ਹੁਣ ਤਕ 22.8 ਅਰਬ ਡਾਲਰ ਦਾ ਵਾਧਾ ਹੋਇਆ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 130 ਅਰਬ ਡਾਲਰ ਹੈ।

Photo

ਇਹ ਵੀ ਪੜ੍ਹੋ: ਰਾਤੋ-ਰਾਤ ਚਮਕੀ ‘ਬੇਘਰ’ ਮਹਿਲਾ ਦੀ ਕਿਸਮਤ, ਲਾਟਰੀ ਜਿੱਤ ਕੇ ਬਣੀ 40 ਕਰੋੜ ਦੀ ਮਾਲਕਣ

ਚੌਥੇ ਨੰਬਰ 'ਤੇ ਵੀ ਇਕ ਅਮਰੀਕੀ ਹੀ ਹੈ। ਬਿਲ ਗੇਟਸ 125 ਅਰਬ ਡਾਲਰ ਨਾਲ ਇਸ ਸਥਾਨ 'ਤੇ ਹਨ। ਇਸ ਸਾਲ ਹੁਣ ਤਕ ਉਨ੍ਹਾਂ ਦੀ ਜਾਇਦਾਦ ਵਿਚ 16.3 ਅਰਬ ਡਾਲਰ ਦਾ ਵਾਧਾ ਹੋਇਆ ਹੈ। ਅਮਰੀਕਾ ਦੇ ਵਾਰਨ ਬਫੇਟ ਪੰਜਵੇਂ ਨੰਬਰ 'ਤੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 114 ਅਰਬ ਡਾਲਰ ਹੈ ਅਤੇ ਉਨ੍ਹਾਂ ਨੇ ਇਸ ਸਾਲ ਹੁਣ ਤਕ 6.78 ਅਰਬ ਡਾਲਰ ਦੀ ਕਮਾਈ ਕੀਤੀ ਹੈ। ਲੈਰੀ ਐਲੀਸਨ 109 ਅਰਬ ਡਾਲਰ ਦੇ ਨਾਲ ਛੇਵੇਂ ਸਥਾਨ 'ਤੇ ਹਨ ਅਤੇ ਇਸ ਸਾਲ ਹੁਣ ਤਕ ਉਨ੍ਹਾਂ ਦੀ ਜਾਇਦਾਦ 17.2 ਅਰਬ ਡਾਲਰ ਵੱਧ ਚੁੱਕੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਨੇ ਝਾੜੂ ਫੜ ਕੇ ਕਲੇਸ਼ ਪਾ ਲਿਆ ਜੋ ਕਿ ਹੁਣ ਲੰਮਾ ਪਾਉਣਾ ਚਾਹੁੰਦੇ ਨੇ : ਚਰਨਜੀਤ ਸਿੰਘ ਚੰਨੀ

ਸਟੀਵ ਵਾਲਮਰ 108 ਅਰਬ ਡਾਲਰ ਨਾਲ ਸੱਤਵੇਂ ਸਥਾਨ 'ਤੇ ਹਨ। ਉਨ੍ਹਾਂ ਦੀ ਕਮਾਈ ਵਿਚ ਵੀ 21.9 ਅਰਬ ਡਾਲਰ ਦਾ ਵਾਧਾ ਹੋਇਆ ਹੈ। ਲੈਰੀ ਪੇਜ 99.4 ਅਰਬ ਡਾਲਰ ਨਾਲ ਅੱਠਵੇਂ ਨੰਬਰ 'ਤੇ ਹੈ ਅਤੇ ਇਸ ਸਾਲ ਉਨ੍ਹਾਂ ਦੀ ਕੁੱਲ ਜਾਇਦਾਦ ਵਿਚ 16.4 ਅਰਬ ਡਾਲਰ ਦਾ ਵਾਧਾ ਹੋਇਆ ਹੈ। ਸਰਗੇਈ ਬ੍ਰਿਨ ਨੌਵੇਂ ਸਥਾਨ 'ਤੇ ਹਨ। ਉਨ੍ਹਾਂ ਕੋਲ 95 ਅਰਬ ਡਾਲਰ ਦੀ ਜਾਇਦਾਦ ਹੈ। ਉਨ੍ਹਾਂ ਨੇ ਇਸ ਸਾਲ 16.4 ਅਰਬ ਡਾਲਰ ਕਮਾਏ ਹਨ। ਚੋਟੀ ਦੇ 10 ਵਿਚ ਅਮਰੀਕੀ ਅਰਬਪਤੀਆਂ ਦਾ ਦਬਦਬਾ ਹੈ। 10ਵੇਂ ਨੰਬਰ 'ਤੇ ਫਰਾਂਸ ਦੇ ਫਰੈਂਕੋਇਸ ਬੇਟਨਕੋਰਟ ਮੇਅਰਸ ਹਨ, ਜਿਨ੍ਹਾਂ ਕੋਲ 94 ਅਰਬ ਡਾਲਰ ਦੀ ਜਾਇਦਾਦ ਹੈ ਅਤੇ ਇਸ ਸਾਲ 22.5 ਅਰਬ ਡਾਲਰ ਦੀ ਕਮਾਈ ਕੀਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement