ਸਵਰਾਜ ਡਵੀਜ਼ਨ ਵਲੋਂ ਗਾਹਕ ਕਨੈਕਟ ਵਧਾਉਣ ਲਈ ਨਵੀਂ ਮੋਬਾਈਲ ਐਪ ਲਾਂਚ
Published : Aug 9, 2018, 12:03 pm IST
Updated : Aug 9, 2018, 12:03 pm IST
SHARE ARTICLE
Viren Popli During  launches new mobile app
Viren Popli During launches new mobile app

ਸਵਰਾਜ ਡਵਿਜ਼ਨ, 20.7 ਬਿਲੀਅਨ ਡਾਲਰ ਦੇ ਮਹਿੰਦਰਾ ਗਰੁੱਪ ਦਾ ਹਿੱਸਾ, ਨੇ ਅੱਜ ਅਪਣੇ ਨਵੇਂ 'ਮੇਰਾ ਸਵਰਾਜ ਐਪ' ਲਾਂਚ ਕੀਤਾ.............

ਐਸ.ਏ.ਐਸ. ਨਗਰ : ਸਵਰਾਜ ਡਵਿਜ਼ਨ, 20.7 ਬਿਲੀਅਨ ਡਾਲਰ ਦੇ ਮਹਿੰਦਰਾ ਗਰੁੱਪ ਦਾ ਹਿੱਸਾ, ਨੇ ਅੱਜ ਅਪਣੇ ਨਵੇਂ 'ਮੇਰਾ ਸਵਰਾਜ ਐਪ' ਲਾਂਚ ਕੀਤਾ ਤਾਂ ਜੋ ਕੰਪਨੀ ਦਾ ਆਪਣੇ ਗਾਹਕ ਕਿਸਾਨਾਂ ਤੋਂ ਪਹਿਲਾਂ ਹੀ ਮਜ਼ਬੂਤ ਸਬੰਧ ਅਤੇ ਬਿਹਤਰ ਬਣਾਏ ਜਾ ਸਕਣ। ਇਹ ਨਵੀਂ ਤਕਨੀਕ ਸੰਚਾਲਿਤ ਪਹਿਲ ਕੰਪਨੀ ਦੀ ਗਾਹਕ ਰਲੇਸ਼ਨਸ਼ਿਪ ਮੈਨੇਜਮੈਂਟ (ਸੀਆਰਐਮ) ਸਮਰਥਾਵਾਂ ਵਿਚ ਇਕ ਨਵਾਂ ਆਯਾਮ ਜੋੜਦੀ ਹੈ ਅਤੇ ਕੰਪਨੀ ਦੇ ਗਾਹਕ ਕੇਂਦਰਤ ਕੋਸ਼ਿਸ਼ਾਂ ਦਾ ਹਿੱਸਾ ਹੈ। ਇਸ ਮੋਬਾਈਲ ਐਪਲੀਕੇਸ਼ਨ ਨਾਲ, ਸਵਰਾਜ ਟਰੈਕਟਰ ਗਾਹਕਾਂ ਨੂੰ ਆਪਣੀਆਂ ਸੇਵਾਵਾਂ ਵਿਚ ਕਾਫੀ ਜ਼ਿਆਦਾ ਵਾਧਾ ਕਰੇਗਾ।

ਜਿਸ ਨਾਲ  ਉਹ ਡੋਰ ਸਟੈਪ ਸਰਵਿਸਿਜ਼, ਸਟੈਂਡ ਬਾਇ ਟਰੈਕਟਰਜ਼ ਅਤੇ ਫਿਕਸਡ ਡੇ ਫਿਕਸਡ ਲੋਕੇਸ਼ਨ ਸਰਵਿਸ ਈਵੈਂਟਸ ਆਦਿ ਸੇਵਾਵਾਂ ਮਿਲ ਸਕਦੀਆਂ ਹਨ। 'ਮੇਰਾ ਸਵਰਾਜ' ਐਪ ਵਰਤਮਾਲ ਵਿਚ 10 ਭਾਸ਼ਾਵਾਂ  ਵਿਚ ਉਪਲਭਧ ਹੈ ਜੋ ਇਸ ਨੂੰ ਦੇਸ਼ ਪਰ ਵਿਚ ਇਕ ਵੰਨਗੀ ਉਪਭੋਗਤਾ ਆਧਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਮਰਥਾ ਪ੍ਰਦਾਨ ਕਰਦੀ ਹੈ। ਨਵੀਂ 'ਮੇਰਾ ਸਵਰਾਜ ਐਪ' ਦੇ ਬਾਰੇ ਵਿਚ ਗੱਲ ਕਰਦੇ ਹੋਏ, ਬੀਰੇਲ ਪੋਪਲੀ, ਸੀਓਓ, ਸਵਰਾਜ ਡਵਿਜ਼ਨ ਨੇ ਕਿਹਾ ਕਿ ''ਅੱਜ ਸਾਡੇ ਗਾਹਕਾਂ ਕੋਲ ਸਵਰਾਜ ਬ੍ਰਾਂਡ ਨਾਲ ਵਿਅਕਤੀਗਤ ਸੰਪਰਕ ਉਪਲਭਧ ਹੈ, ਜਿਸ ਦਾ ਅਰਥ ਹੈ 'ਮੇਰਾ ਸਵਰਾਜ'।

ਇਹ ਸਾਡੇ ਡੀਲਰਾਂ ਵਲੋਂ ਪ੍ਰਦਾਨ ਕੀਤੀ ਗਈ ਭਰੋਸੇਯੋਗਤਾ ਅਤੇ ਸੇਵਾ ਦੇ ਕਾਰਨ ਹੈ ਜੋ ਸਾਡੇ ਸਹਿਯੋਗੀ ਰਹੇ ਹਨ। ਮੋਬਾਈਲ ਐਪ ਇਕ ਅਦਭੁਤ ਮੰਚ ਪ੍ਰਦਾਨ ਕਰਦਾ ਹੈ ਜੋ ਗਾਹਕਾਂ, ਇਸਦੇ ਸਥਾਨਕ ਡੀਲਰ ਅਤੇ ਸਵਰਾਜ ਟਰੈਕਟਰ ਦੋਨਾਂ ਦੇ ਇੰਟੀਗ੍ਰੇਸ਼ਨ ਦੀ ਮਨਜ਼ੂਰੀ ਦਿੰਦਾ ਹੈ। ਮੇਰਾ ਸਵਰਾਜ ਸੈਕਸ਼ਨ, ਟਰੈਕਟਰ, ਖਰੀਦੇ ਗਏ ਹੋਰ ਸਮਾਨ ਅਤੇ ਖਰੀਦੇ ਗਏ ਉੋਪਕਰਨਾਂ ਦੇ ਬਾਰੇ ਵਿਚ ਸਾਰੇ ਵੇਰਵੇ ਇਕੱਠੇ ਕਰਦਾ ਹੈ। ਸਵਰਾਜ ਸਰਵਿਸਜ਼ ਸੈਕਸ਼ਨ ਗਾਹਕ ਨੂੰ ਸੇਵਾ ਨਿਰਧਾਰਤ ਕਰਨ ਅਤੇ ਆਨਲਾਈਨ ਡੀਲਰ ਨੂੰ ਰੇਟ ਕਰਨ ਵਿਚ ਮਦਦ ਕਰਦਾ ਹੈ।

ਨਵਾਂ ਸਵਰਾਜ ਟਰੈਕਟਰ ਅਤੇ ਉਪਕਰਨ ਸਮੇਤ ਨਵੇਂ ਉਤਪਾਦਾਂ 'ਤੇ ਜਾਣਕਾਰੀ ਪ੍ਰਦਾਨ ਕਰਦਾ ਹੈ।  ਇਸ ਸੈਕਸ਼ਨ ਵਿਚ ਸਾਰੇ ਉਤਪਾਦਾਂ ਦੇ ਬ੍ਰੋਸ਼ਰ ਅਤੇ ਵੀਡੀਓ ਵੀ ਹੋਣਗੇ। ਇਹ ਸੈਕਸ਼ਨ ਟਰੈਕਟਰ ਡੈਮੋ ਲਈ ਗਾਹਕਾਂ ਨੂੰ ਸਲਾਟ ਬੁੱਕਕ ਕਰਨ ਵਿਚ ਵੀ ਮਦਦ ਕਰਦਾ ਹੈ। ਈਵੈਂਟ ਨਿਯਰ ਮੀ' ਗਾਹਕ ਨੂੰ ਜੀਪੀਐਸ ਤਕਨੀਕ ਦਾ ਉਪਯੋਗ ਕਰ ਕੇ ਗਾਹਕ ਦੇ ਸਥਾਨ ਦੇ ਨਜ਼ਦੀਕ ਵਿਕਕਰੀ ਅਤੇ ਸਰਵਿਸ ਕੈਂਪਾਂ ਅਤੇ ਖੇਤੀ ਸਬੰਧਤ ਪ੍ਰੋਗਰਾਮਾਂ ਦੇ ਬਾਰੇ ਵਿਚ ਸੂਚਿਤ ਕਰੇਗੀ। ਡੀਆਈਵਾਈ ਸੈਕਸ਼ਨ ਟਰੈਕਟਰ ਦੇ ਸੈਲਫ-ਮੈਂਟੇਨੈਂਸ ਲਈ ਅਪਣੇ ਆਪ ਇਸ ਨੂੰ ਵੀਡੀਉ ਬਣਾਉਣ ਲਈ ਅਕਸੈਸ ਪ੍ਰਦਾਨ ਕਰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement