ਤਿਉਹਾਰਾਂ ਤੋਂ ਪਹਿਲਾ SBI ਨੇ ਆਪਣੇ ਗ੍ਰਾਹਕਾਂ ਨੂੰ ਤੋਹਫ਼ੇ ਦੇ ਨਾਲ ਦਿੱਤਾ ਝਟਕਾ
Published : Sep 9, 2019, 5:37 pm IST
Updated : Sep 9, 2019, 5:37 pm IST
SHARE ARTICLE
SBI
SBI

ਜਿੱਥੇ ਹੋਮ ਲੋਨ ਲੈਣ ਵਾਲਿਆਂ ਨੂੰ ਰਾਹਤ ਮਿਲੇਗੀ ਉਥੇ ਹੀ ਐਫਡੀ ਕਰਨ ਵਾਲਿਆਂ ਨੂੰ ਨੁਕਸਾਨ ਹੋਵੇਗਾ

ਨਵੀਂ ਦਿੱਲੀ : ਸਟੇਟ ਬੈਂਕ ਆਫ ਇੰਡੀਆ ਨੇ ਸੋਮਵਾਰ ਨੂੰ ਆਪਣੇ ਗ੍ਰਾਹਕਾਂ ਨੂੰ ਵੱਡਾ ਤੋਹਫਾ ਦੇਣ ਦੇ ਨਾਲ ਝਟਕਾ ਵੀ ਦਿੱਤਾ ਹੈ। ਬੈਂਕ ਨੇ ਆਪਣੇ ਲੈਂਡਿੰਗ ਦਰਾਂ 'ਚ ਇੱਕ ਵਾਰ ਫਿਰ ਤੋਂ ਕਟੌਤੀ ਕੀਤੀ ਹੈ ਉਥੇ ਹੀ ਦੂਜੇ ਪਾਸੇ ਫਿਕਸਡ ਡਿਪਾਜ਼ਿਟ ਦੀ ਵਿਆਜ ਦਰਾਂ 'ਚ ਵੀ ਕਟੌਤੀ ਕਰ ਦਿੱਤੀ ਹੈ।  ਇਸ ਤੋਂ ਬਾਅਦ ਜਿੱਥੇ ਹੋਮ ਲੋਨ ਲੈਣ ਵਾਲਿਆਂ ਨੂੰ ਰਾਹਤ ਮਿਲੇਗੀ ਉਥੇ ਹੀ ਐਫਡੀ ਕਰਨ ਵਾਲਿਆਂ ਨੂੰ ਨੁਕਸਾਨ ਹੋਵੇਗਾ। ਬੈਂਕ ਦੁਆਰਾ ਜਾਰੀ ਇੱਕ ਬਿਆਨ ਦੇ ਅਨੁਸਾਰ ਇਸਨੇ ਆਪਣੀ ਲੈਂਡਿੰਗ ਦਰਾਂ 'ਚ 10 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ।

SBISBI

ਬੈਂਕ ਵਲੋਂ ਜਾਰੀ ਸਟੇਟਮੈਂਟ 'ਚ ਕਿਹਾ ਗਿਆ ਹੈ ਕਿ ਸਟੇਟ ਬੈਂਕ ਨੇ ਆਪਣੀਆਂ ਸਾਰੀਆਂ ਮਿਆਦਾਂ 'ਚ ਲੈਂਡਿੰਗ ਦਰਾਂ 'ਚ 10 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ ਅਤੇ ਇਹ ਕਟੌਤੀ 10 ਸਤੰਬਰ ਯਾਨੀ ਮੰਗਲਵਾਰ ਤੋਂ ਲਾਗੂ ਹੋ ਜਾਵੇਗੀ। ਇਸ ਤੋਂ ਬਾਅਦ ਇਕ ਸਾਲ ਲਈ ਐੱਮਸੀਐੱਲਆਰ 8.25 ਫ਼ੀਸਦੀ ਤੋਂ ਘਟ ਕੇ 8.15 ਫ਼ੀਸਦੀ 'ਤੇ ਆ ਜਾਵੇਗੀ।

ਦੂਸਰੇ ਪਾਸੇ ਬੈਂਕ ਨੇ ਸਾਰੀਆਂ ਮਿਆਦਾਂ ਲਈ ਰਿਟੇਲ ਐੱਫਡੀ ਦਰਾਂ 'ਚ 20-25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ। ਬਲਕ ਡਿਪਾਜ਼ਿਟਰਜ਼ ਲਈ ਵਿਆਜ ਦਰਾਂ 'ਚ 10-15 ਬੇਸਿਸ ਪੁਆਇੰਟਸ ਦੀ ਕਮੀ ਕੀਤੀ ਗਈ ਹੈ। ਇਹ ਦਰਾਂ ਵੀ 10 ਸਤੰਬਰ ਤੋਂ ਲਾਗੂ ਹੋਣਗੀਆਂ। FY-2019-20 ਲਈ ਸਟੇਟ ਬੈਂਕ ਵਲੋਂ ਇਹ ਲਗਾਤਾਰ 5ਵੀਂ ਵਾਰ ਐੱਮਸੀਐੱਲਆਰ ਦਰਾਂ 'ਚ ਕਟੌਤੀ ਹੈ ਉੱਥੇ ਤੀਸਰੀ ਵਾਲ ਐੱਫਡੀ ਦਰਾਂ 'ਚ ਕਟੌਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement