
ਦੇਸ਼ ਦੀ ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਐਲਆਈਸੀ ਹੀ ਆਈਡੀਬੀਆਈ ਬੈਂਕ ਦੀ ਮਾਲਕ ਹੈ।
ਨਵੀਂ ਦਿੱਲੀ: ਕੇਂਦਰ ਦੀ ਸਰਕਾਰ ਨੇ ਆਈਡੀਬੀਆਈ ਬੈਂਕ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਹੈ। ਕੈਬਨਿਟ ਨੇ ਆਈਡੀਬੀਆਈ ਬੈਂਕ ਨੂੰ 9257 ਕਰੋੜ ਰੁਪਏ ਦਾ ਪੈਕੇਜ ਦੇਣ ਦੀ ਮਨਜੂਰੀ ਦੇ ਦਿੱਤੀ ਹੈ। ਆਈਡੀਬੀਆਈ ਬੈਂਕ ਨੂੰ ਐਲਆਈਸੀ 4700 ਕਰੋੜ ਦੇਵੇਗੀ ਅਤੇ ਸਰਕਾਰ 4557 ਕਰੋੜ ਦੇਵੇਗੀ। ਨਾਲ ਹੀ ਕੈਬਨਿਟ ਨੇ ਇਥੇਨਾਲ ਦੀਆਂ ਕੀਮਤਾਂ ਦੇ ਵਾਧੇ ਤੇ ਵੀ ਫ਼ੈਸਲਾ ਲਿਆ ਹੈ। ਮੋਦੀ ਸਰਕਾਰ ਕੈਬਨਿਟ ਨੇ ਇਥੇਨਾਲ ਦੀਆਂ ਵਧਦੀਆਂ ਕੀਮਤਾਂ ਨੂੰ ਵੀ ਮਨਜੂਰੀ ਦੇ ਦਿੱਤੀ ਹੈ।
Meeting
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪ੍ਰੈਸ ਕਾਨਫਰੰਸ ਵਿਚ ਦਸਿਆ ਕਿ ਕੈਬਨਿਟ ਬੈਠਕ ਵਿਚ ਆਈਡੀਬੀਆਈ ਬੈਂਕ ਨੂੰ 9000 ਕਰੋੜ ਰੁਪਏ ਦੇਣ ਦੀ ਮਨਜੂਰੀ ਮਿਲ ਗਈ ਹੈ। ਆਈਡੀਬੀਆਈ ਬੈਂਕ ਵਿਚ ਸਰਕਾਰ 4557 ਕਰੋੜ ਰੁਪਏ ਦੇਵੇਗੀ ਅਤੇ ਐਲਆਈਸੀ 4743 ਕਰੋੜ ਰੁਪਏ ਦੇਵੇਗੀ। ਉਹਨਾਂ ਦਸਿਆ ਕਿ ਸਰਕਾਰ ਬੈਂਕਿੰਗ ਸੈਕਟਰ ਨੂੰ ਬਿਹਤਰ ਬਣਾਉਣ ਲਈ ਤੇਜ਼ੀ ਨਾਲ ਕਦਮ ਉਠਾ ਰਹੀ ਹੈ।
Bank
ਦਸ ਦਈਏ ਕਿ ਦੇਸ਼ ਦੀ ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਐਲਆਈਸੀ ਹੀ ਆਈਡੀਬੀਆਈ ਬੈਂਕ ਦੀ ਮਾਲਕ ਹੈ। ਸਰਕਾਰ ਨੇ ਸਾਰੀਆਂ ਸਰਕਾਰੀ ਬੈਂਕਾਂ ਨੂੰ 70 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਦੇਣ ਦਾ ਐਲਾਨ ਕੀਤਾ ਸੀ। ਬੈਂਕ ਨੂੰ ਲਗਾਤਾਰ 11 ਤਿਮਾਹੀ ਨਾਲ ਨੁਕਸਾਨ ਹੋ ਰਿਹਾ ਹੈ। ਆਈਡੀਬੀਆਈ ਬੈਂਕ ਵਿਚ 46.5 ਫ਼ੀ ਸਦੀ ਹਿੱਸਾ ਸਰਕਾਰ ਦਾ, 51 ਫ਼ੀ ਸਦੀ ਐਲਆਈਸੀ ਦਾ ਅਤੇ 2.5 ਫ਼ੀ ਸਦੀ ਹਿੱਸਾ ਆਮ ਜਨਤਾ ਦਾ ਹੈ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਦਾ ਕਹਿਣਾ ਹੈ ਕਿ ਗੰਨਾ ਕਿਸਾਨਾਂ ਦੀ ਮਦਦ ਲਈ ਸਰਕਾਰ ਨੇ ਇਥੇਨਾਲ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਕਿਸਾਨਾਂ ਲਈ ਮਦਦਗਾਰ ਸਾਬਤ ਹੋਵੇਗਾ। ਸਰਕਾਰ ਨੇ ਇਸ ਫ਼ੈਸਲੇ ਨਾਲ ਚੀਨੀ ਦੇ ਭਾਰੀ ਸਟਾਕ ਦੀ ਸਮੱਸਿਆ ਨੂੰ ਨਿਪਟਾਉਣ ਅਤੇ ਕਿਸਾਨਾਂ ਦਾ ਬਕਾਇਆ ਭੁਗਤਾਨ ਕਰਨ ਵਿਚ ਮਦਦ ਮਿਲੇਗੀ। ਇਥੇਨਾਲ ਇਕ ਤਰ੍ਹਾਂ ਨਾਲ ਅਲਕੋਹਲ ਹੈ ਜਿਸ ਨੂੰ ਪੈਟਰੋਲ ਵਿਚ ਮਿਲਾ ਕੇ ਗੱਡੀਆਂ ਵਿਚ ਫਿਊਲ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।