ਹੁਣ QR ਕੋਡ ਸਕੈਨ ਕਰ ਕਢਾ ਸਕੋਗੇ ਏਟੀਐਮ ਤੋਂ ਕੈਸ਼, ਬੈਂਕ ਆਫ ਇੰਡੀਆ ਦੀ ਨਵੀਂ ਸਹੂਲਤ
Published : Sep 7, 2019, 11:21 am IST
Updated : Sep 7, 2019, 11:42 am IST
SHARE ARTICLE
 Withdraw Cash
Withdraw Cash

ਬਿਨ੍ਹਾਂ ਕਾਰਡ ਕੈਸ਼ ਕਢਵਾਉਣ ਨੂੰ ਵਧਾਵਾ ਦੇਣ ਲਈ ਦੇਸ਼ ਦੇ ਮੁੱਖ ਬੈਂਕਾਂ 'ਚ ਸ਼ਾਮਲ ਬੈਂਕ ਆਫ ਇੰਡੀਆ ਨੇ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਇਸ ਸਹੂਲਤ ਦੇ ਤਹਿਤ ਬੈਂਕ

ਨਵੀਂ ਦਿੱਲੀ : ਬਿਨ੍ਹਾਂ ਕਾਰਡ ਕੈਸ਼ ਕਢਵਾਉਣ ਨੂੰ ਵਧਾਵਾ ਦੇਣ ਲਈ ਦੇਸ਼ ਦੇ ਮੁੱਖ ਬੈਂਕਾਂ 'ਚ ਸ਼ਾਮਲ ਬੈਂਕ ਆਫ ਇੰਡੀਆ ਨੇ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਇਸ ਸਹੂਲਤ ਦੇ ਤਹਿਤ ਬੈਂਕ ਆਫ ਇੰਡੀਆ ਦੇ ਗ੍ਰਾਹਕ QR ਕੋਡ ਨੂੰ ਸਕੈਨ ਕਰ ਏਟੀਐਮ ਤੋਂ ਪੈਸਾ ਕਢਾ ਸਕਦੇ ਹੋ। ਇਸਦੇ ਲਈ ਬੈਂਕ ਨੇ ਏਟੀਐਮ 'ਚ ਯੂਨੀਫਾਇਡ ਪੈਮੈਂਟਸ ਇੰਟਰਫੇਸ (ਯੂਪੀਆਈ)  ਦੇ ਜ਼ਰੀਏ QR ਕੋਡ ਦਾ ਨਵਾਂ ਫੀਚਰ ਜੋੜਿਆ ਹੈ।

  Withdraw CashWithdraw Cash

ਇੱਕ ਵਾਰ 'ਚ ਕਢਾ ਸਕੋਗੇ 2000 ਰੁਪਏ 
ਨਵੀਂ ਸਹੂਲਤ ਦੀ ਜਾਣਕਾਰੀ ਦਿੰਦੇ ਹੋਏ ਬੈਂਕ ਆਫ ਇੰਡੀਆ ਦੇ ਚੇਅਰਮੈਨ ਜੀ ਪਦਮਨਾਭਨ ਨੇ ਦੱਸਿਆ ਕੈਸ਼ ਕਢਣਾਉਣ 'ਚ QR ਕੋਡ ਦੀ ਸਹੂਲਤ ਪ੍ਰਦਾਨ ਕਰਨ ਨਾਲ ਸਾਨੂੰ QR ਫੋਰਮ ਫੈਕਟਰ ਨੂੰ ਵਧਾਨਾ ਦੇਣ 'ਚ ਮਦਦ ਮਿਲੇਗੀ। ਇੱਕ ਵਾਰ ਇਹ ਸਹੂਲਤ ਲੋਕਾਂ ਨੂੰ ਪਸੰਦ ਆ ਜਾਵੇਗੀ ਤਾਂ ਇਸਦੇ ਇਸਤੇਮਾਲ ਵਿੱਚ ਕਈ ਗੁਣਾ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ QR ਕੋਡ ਦਾ ਇਸਤੇਮਾਲ ਕਰਨ ਨਾਲ ਅਸੀ ਏਟੀਐਮ ਟਰਾਂਜੈਕਸ਼ਨ ਲਈ ਅਗਲੇ ਪੱਧਰ ਦੀ ਸੁਰੱਖਿਆ ਉਪਲੱਬਧ ਕਰਾ ਪਾਵਾਂਗੇ। ਇਸ ਸਹੂਲਤ ਦੇ ਜ਼ਰੀਏ ਏਟੀਐਮ ਤੋਂ ਕੈਸ਼ ਕਢਣਾਉਣ ਲਈ ਕਾਰਡ ਜਾਂ ਪਿਨ ਦੀ ਲੋੜ ਨਹੀਂ ਪਵੇਗੀ।  ਉਨ੍ਹਾਂ ਨੇ ਦੱਸਿਆ ਕਿ ਇਸ ਸਹੂਲਤ ਦੇ ਜ਼ਰੀਏ ਇੱਕ ਵਾਰ 'ਚ ਜਿਆਦਾ 2000 ਰੁਪਏ ਕਢਾਏ ਜਾ ਸਕਣਗੇ। 

Withdraw CashWithdraw Cash

ਇਨ੍ਹਾਂ ਸ਼ਹਿਰਾਂ 'ਚ ਮਿਲੇਗੀ ਨਵੀਂ ਸਹੂਲਤ
ਪਦਮਨਾਭਨ ਨੇ ਦੱਸਿਆ ਕਿ ਅਸੀ ਨੈਸ਼ਨਲ ਪੈਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੂੰ ਬੇਨਤੀ ਕਰਾਂਗੇ ਕਿ ਉਹ ਇਸ ਸਹੂਲਤ ਨੂੰ ਅੰਤਰ ਸੰਚਾਲਿਤ ਬਣਾਉਣ ਤਾਂ ਕਿ ਦੂਜੇ ਬੈਂਕਾਂ ਦੇ ਗ੍ਰਾਹਕ ਵੀ ਇਸਦਾ ਮੁਨਾਫ਼ਾ ਉਠਾ ਸਕਣ। ਉਨ੍ਹਾਂ ਨੇ ਕਿਹਾ ਕਿ ਐਨਪੀਸੀਆਈ ਨੇ ਇਸ ਸਹੂਲਤ ਦਾ ਲੇਖਾ ਜੋਖਾ ਕੀਤਾ ਹੈ ਅਤੇ ਇਸਨੂੰ ਅੰਤਰ ਸੰਚਾਲਿਤ ਬਣਾਉਣ 'ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਇਸ ਸਹੂਲਤ ਨੂੰ ਮੁੰਬਈ, ਦਿੱਲੀ ਅਤੇ ਚੇਨਈ 'ਚ ਸ਼ੁਰੂ ਕੀਤਾ ਗਿਆ ਹੈ ਅਤੇ ਅਗਲੇ 6 ਮਹੀਨਿਆਂ ਵਿੱਚ ਇਸਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement