
ਆਖਰੀ ਕਾਰੋਬਾਰੀ ਸੈਸ਼ਨ 'ਚ ਵੀਰਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 659.31 ਅੰਕ ਭਾਵ 1.12 ਫ਼ੀਸਦੀ ਦੇ ਵਾਧੇ ਨਾਲ 59,688.22 ਦੇ ਪੱਧਰ 'ਤੇ ਬੰਦ ਹੋਇਆ
ਮੁੰਬਈ - ਕਾਰੋਬਾਰੀ ਹਫ਼ਤੇ ਦੇ ਆਖ਼ਰੀ ਦਿਨ ਸ਼ੇਅਰ ਬਾਜ਼ਾਰ 'ਚ ਉਤਰਾਅ-ਚੜ੍ਹਾਅ ਰਿਹਾ। ਆਈਟੀ, ਬੈਂਕਿੰਗ ਅਤੇ ਆਟੋ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਧਾਤੂ ਅਤੇ ਐਫ਼ਐਮਸੀਜੀ ਸੂਚਕਾਂਕ ਵਾਧੇ ਦੇ ਨਾਲ ਬੰਦ ਹੋਏ, ਜਦੋਂ ਕਿ ਰਿਐਲਟੀ, ਬੁਨਿਆਦੀ ਅਤੇ ਊਰਜਾ ਸਟਾਕਾਂ ਵਿਚ ਦਬਾਅ ਦੇਖਣ ਨੂੰ ਮਿਲਿਆ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 104.92 ਅੰਕ ਭਾਵ 0.18 ਫ਼ੀਸਦੀ ਦੇ ਵਾਧੇ ਨਾਲ 59,793.14 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 34.60 ਅੰਕ ਭਾਵ 0.19 ਫੀਸਦੀ ਦੇ ਵਾਧੇ ਨਾਲ 17,833.35 ਦੇ ਪੱਧਰ 'ਤੇ ਬੰਦ ਹੋਇਆ।
ਆਖਰੀ ਕਾਰੋਬਾਰੀ ਸੈਸ਼ਨ 'ਚ ਵੀਰਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 659.31 ਅੰਕ ਭਾਵ 1.12 ਫ਼ੀਸਦੀ ਦੇ ਵਾਧੇ ਨਾਲ 59,688.22 ਦੇ ਪੱਧਰ 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 174.35 ਅੰਕ ਜਾਂ 0.99 ਫੀਸਦੀ ਦੇ ਵਾਧੇ ਨਾਲ 17,798.75 'ਤੇ ਬੰਦ ਹੋਇਆ ਸੀ। ਮਿਉਚੁਅਲ ਫੰਡਾਂ ਵਿਚ ਨਿਵੇਸ਼ਕਾਂ ਦੀ ਦਿਲਚਸਪੀ ਘੱਟ ਰਹੀ ਹੈ। ਦਰਅਸਲ, ਘਰੇਲੂ ਸਟਾਕ ਮਾਰਕੀਟ ਵਿਚ ਅਸਥਿਰ ਮਾਹੌਲ ਦੇ ਵਿਚਕਾਰ ਅਗਸਤ ਵਿਚ ਮਿਊਚਲ ਫੰਡਾਂ ਵਿਚ 6,120 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਇਹ ਅੰਕੜਾ ਪਿਛਲੇ 10 ਮਹੀਨਿਆਂ ਵਿਚ ਸਭ ਤੋਂ ਘੱਟ ਹੈ।
ਇਹ ਜਾਣਕਾਰੀ ਐਸੋਸੀਏਸ਼ਨ ਆਫ ਮਿਉਚੁਅਲ ਫੰਡ ਇਨ ਇੰਡੀਆ ਯਾਨੀ ਐਮਫੀ ਦੇ ਅੰਕੜਿਆਂ ਤੋਂ ਪ੍ਰਾਪਤ ਹੋਈ ਹੈ। ਟਾਟਾ ਗਰੁੱਪ ਐਪਲ ਨੂੰ ਆਈਫੋਨ ਸਪਲਾਈ ਕਰਨ ਵਾਲੀ ਤਾਈਵਾਨ ਦੀ ਕੰਪਨੀ ਵਿਸਟ੍ਰੋਨ ਕਾਰਪ ਨਾਲ ਗੱਲਬਾਤ ਕਰ ਰਿਹਾ ਹੈ। ਟਾਟਾ ਗਰੁੱਪ ਭਾਰਤ ਵਿਚ ਤਾਈਵਾਨ ਦੀ ਇੱਕ ਕੰਪਨੀ ਨਾਲ ਸਾਂਝਾ ਉੱਦਮ ਬਣਾਉਣਾ ਚਾਹੁੰਦਾ ਹੈ। ਇਹ ਸਾਂਝਾ ਉੱਦਮ ਭਾਰਤ ਵਿਚ ਆਈਫੋਨ ਦਾ ਉਤਪਾਦਨ ਕਰੇਗਾ।