ਅਮਰੀਕਾ ਨੂੰ ਪਿੱਛੇ ਛੱਡ ਭਾਰਤ ਨੇ ਕੀਤੀ ਇਸ ਖੇਤਰ 'ਚ ਤਰੱਕੀ
Published : Nov 9, 2018, 4:16 pm IST
Updated : Nov 9, 2018, 4:16 pm IST
SHARE ARTICLE
India becomes 2nd largest smartphone market
India becomes 2nd largest smartphone market

ਇਸ ਸਾਲ ਜੁਲਾਈ ਤੋਂ ਸਤੰਬਰ ਦੀ ਤਿਮਾਹੀ ਵਿਚ ਅਮਰੀਕਾ ਨੂੰ ਪਿੱਛੇ ਛੱੜਦੇ ਹੋਏ ਭਾਰਤ ਦੁਨੀਆਂ ਦਾ ਦੂਜਾ ਸੱਭ ਤੋਂ ਵਡਾ ਸਮਾਰਟਫੋਨ ਬਾਜ਼ਾਰ ਬਣ...

ਨਵੀਂ ਦਿੱਲੀ : (ਪੀਟੀਆਈ) ਇਸ ਸਾਲ ਜੁਲਾਈ ਤੋਂ ਸਤੰਬਰ ਦੀ ਤਿਮਾਹੀ ਵਿਚ ਅਮਰੀਕਾ ਨੂੰ ਪਿੱਛੇ ਛੱੜਦੇ ਹੋਏ ਭਾਰਤ ਦੁਨੀਆਂ ਦਾ ਦੂਜਾ ਸੱਭ ਤੋਂ ਵਡਾ ਸਮਾਰਟਫੋਨ ਬਾਜ਼ਾਰ ਬਣ ਗਿਆ ਹੈ। ਜਾਂਚ ਕੰਪਨੀ ਕੈਨਾਲਿਸ ਦੀ ਇਕ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ਦੇ ਅੰਕੜਿਆਂ ਦੇ ਮੁਤਾਬਕ ਸਾਲ ਦੀ ਤੀਜੀ ਤਿਮਾਹੀ ਵਿਚ ਭਾਰਤ ਵਿਚ 4.04 ਕਰੋਡ਼ ਸਮਾਰਟਫੋਨ ਦੀ ਵਿਕਰੀ ਹੋਈ। ਉਥੇ ਹੀ 10.06 ਕਰੋਡ਼ ਸਮਾਰਟਫੋਨ ਦੀ ਵਿਕਰੀ ਦੇ ਨਾਲ ਚੀਨ ਪਹਿਲੇ ਸਥਾਨ 'ਤੇ ਰਿਹਾ।  ਅਮਰੀਕਾ ਵਿਚ ਇਸ ਮਿਆਦ 'ਚ ਚਾਰ ਕਰੋਡ਼ ਸਮਾਰਟਫੋਨਾਂ ਦੀ ਵਿਕਰੀ ਹੋਈ।

India becomes 2nd largest smartphone marketIndia becomes 2nd largest smartphone market

ਕੈਨਾਲਿਸ ਨੇ ਕਿਹਾ ਕਿ ਜੁਲਾਈ - ਸਤੰਬਰ 2018 ਦੇ ਦੌਰਾਨ ਦੁਨਿਆਂਭਰ ਵਿਚ ਸਾਲਾਨਾ ਆਧਾਰ 'ਤੇ ਸਮਾਰਟਫੋਨ ਦੀ ਵਿਕਰੀ ਵਿਚ 7.2 ਫ਼ੀ ਸਦੀ ਦੀ ਗਿਰਾਵਟ ਵੇਖੀ ਗਈ। ਇਸ ਮਿਆਦ ਵਿਚ ਦੁਨੀਆਂ ਭਰ ਵਿਚ 34.89 ਕਰੋਡ਼ ਸਮਾਰਟਫੋਨ ਦੀ ਵਿਕਰੀ ਹੋਈ। ਕੰਪਨੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਲਗਾਤਾਰ ਚੌਥਾ ਸਾਲ ਹੈ, ਜਦੋਂ ਸਮਾਰਟਫੋਨ ਦੀ ਵਿਕਰੀ ਵਿਚ ਕਮੀ ਆਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਨੇ ਇਸ ਤਿਮਾਹੀ ਵਿਚ ਅਮਰੀਕਾ ਨੂੰ ਪਿੱਛੇ ਛੱਡ ਕੇ ਦੂਜਾ ਸਥਾਨ ਹਾਸਲ ਕੀਤਾ ਹੈ ਅਤੇ ਦੋਨਾਂ ਹੀ ਦੇਸ਼ਾਂ ਨੂੰ ਕਮਜ਼ੋਰ ਸੀਜ਼ਨ ਦੇ ਪ੍ਰਦਰਸ਼ਨ ਦੇ ਕਾਰਨ ਝਟਕਾ ਲਗਿਆ ਹੈ।  

India becomes 2nd largest smartphone marketIndia becomes 2nd largest smartphone market

ਕੈਨਾਲਿਸ ਦੀ ਰਿਪੋਰਟ ਦੇ ਮੁਤਾਬਕ 2015 ਤੋਂ ਬਾਅਦ ਇਹ ਸੱਭ ਤੋਂ ਖ਼ਰਾਬ ਤਿਮਾਹੀ ਹੈ। ਮੁੱਖ 10 ਵਿਚੋਂ 7 ਬਾਜ਼ਾਰਾਂ ਵਿਚ ਸਾਲਾਨਾ ਆਧਾਰ 'ਤੇ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ। ਸਿਰਫ ਇੰਡੋਨੇਸ਼ੀਆ ਨੇ 13.2 ਫ਼ੀ ਸਦੀ, ਰੂਸ ਨੇ 11.5 ਫ਼ੀ ਸਦੀ ਅਤੇ ਜਰਮਨੀ ਨੇ 2.4 ਫ਼ੀ ਸਦੀ ਦੀ ਤੇਜੀ ਦਰਜ ਕੀਤੀ। ਸੈਮਸੰਗ ਨੇ ਸੱਭ ਤੋਂ ਵੱਧ 20.4 ਫ਼ੀ ਸਦੀ ਫੋਨ ਵੇਚੇ। ਇਸ ਤੋਂ ਬਾਅਦ ਹੁਵਾਈ ਨੇ 14.9, ਐੱਪਲ ਨੇ 13.4 ਫ਼ੀ ਸਦੀ, ਸ਼ਾਓਮੀ ਨੇ 9.6 ਫ਼ੀ ਸਦੀ ਅਤੇ ਓੱਪੋ ਨੇ 8.9 ਫ਼ੀ ਸਦੀ ਸਮਾਰਟਫੋਨ ਵੇਚੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement