ਭਾਰਤ 'ਚ ਸਮਾਰਟਫ਼ੋਨ ਯੂਜ਼ਰਜ਼ ਜ਼ਿਆਦਾ ਪਰ ਇੰਟਰਨੈਟ ਦੀ ਵਰਤੋਂ ਸੱਭ ਤੋਂ ਘੱਟ
Published : Jul 28, 2018, 10:55 am IST
Updated : Jul 28, 2018, 10:55 am IST
SHARE ARTICLE
Internet
Internet

ਚੀਨ ਤੋਂ ਬਾਅਦ ਭਾਰਤ ਦੂਜਾ ਦੇਸ਼ ਹੈ, ਜਿਥੇ ਸੱਭ ਤੋਂ ਜ਼ਿਆਦਾ ਲੋਕਾਂ ਦੇ ਕੋਲ ਸਮਾਰਟਫੋਨ ਹੈ ਪਰ ਚੌਂਕਣ ਵਾਲੀ ਗੱਲ ਹੈ ਕਿ ਦੇਸ਼ ਵਿਚ ਸੱਭ ਤੋਂ ਘੱਟ ਇੰਟਰਨੈਟ ਇਸਤੇਮਾਲ...

ਨਵੀਂ ਦਿੱਲੀ : ਚੀਨ ਤੋਂ ਬਾਅਦ ਭਾਰਤ ਦੂਜਾ ਦੇਸ਼ ਹੈ, ਜਿਥੇ ਸੱਭ ਤੋਂ ਜ਼ਿਆਦਾ ਲੋਕਾਂ ਦੇ ਕੋਲ ਸਮਾਰਟਫੋਨ ਹੈ ਪਰ ਚੌਂਕਣ ਵਾਲੀ ਗੱਲ ਹੈ ਕਿ ਦੇਸ਼ ਵਿਚ ਸੱਭ ਤੋਂ ਘੱਟ ਇੰਟਰਨੈਟ ਇਸਤੇਮਾਲ ਹੁੰਦਾ ਹੈ ਅਤੇ ਇਹ ਗਿਣਤੀ ਚੀਨ ਤੋਂ ਅੱਧ ਹੈ। ਯਾਨੀ ਭਾਰਤ ਵਿਚ ਚੀਨ ਦੇ ਮੁਕਾਬਲੇ 50 ਫ਼ੀ ਸਦੀ ਘੱਟ ਇੰਟਰਨੈਟ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਵਿਚ ਕਰੀਬ 25 ਫ਼ੀ ਸਦੀ ਲੋਕ ਹੀ ਇੰਟਰਨੈਟ ਦਾ ਇਸਤੇਮਾਲ ਕਰਦੇ ਹਨ ਜੋ ਕੁੱਝ ਅਫ਼ਰੀਕੀ ਦੇਸ਼ਾਂ ਦੇ ਬਰਾਬਰ ਹੀ ਹੈ। ਅਫ਼ਰੀਕਾ ਦੇ ਇਹਨਾਂ ਦੇਸ਼ਾਂ ਵਿਚ ਇੰਟਰਨੇਟ ਇਸਤੇਮਾਲ ਕਰਨ ਦੀ ਦਰ ਸੱਭ ਤੋਂ ਘੱਟ ਹੈ।

 InternetInternet

ਇਹ ਸੱਚ ਹੈ ਕਿ ਇੰਟਰਨੈਟ ਯੂਜ਼ਰਜ਼ ਦੀ ਅਗਲੀ ਪੀੜ੍ਹੀ ਸਮਾਰਟਫੋਨ ਦੇ ਜ਼ਰੀਏ ਹੀ ਆਨਲਾਈਨ ਹੋ ਰਹੀ ਹੈ। Pew Research Center ਵਲੋਂ 39 ਦੇਸ਼ਾਂ ਦੇ ਇਕ ਸਰਵੇ ਵਿਚ ਪਾਇਆ ਗਿਆ ਕਿ ਜਿਥੇ ਦੁਨਿਆਂਭਰ ਵਿਚ ਇੰਟਰਨੈਟ ਅਤੇ ਸਮਾਰਟਫ਼ੋਨ ਦੀ ਪਹੁੰਚ ਤੇਜ਼ੀ ਨਾਲ ਵੱਧ ਰਹੀ ਹੈ, ਉਥੇ ਹੀ ਵਿਕਾਸਸ਼ੀਲ ਦੇਸ਼ਾਂ ਵਿਚ ਹੁਣੇ ਵੀ ਡਿਜਿਟਲ ਅਸਮਾਨਤਾ ਬਰਕਰਾਰ ਹੈ।  ਜਾਣੋ ਇਸ ਸਰਵੇਖਣ ਵਿਚ ਪਤਾ ਚੱਲੀ ਕੁੱਝ ਵੱਡੀਆਂ ਗੱਲਾਂ। ਸਮਾਰਟਫ਼ੋਨ ਵਰਤੋਂ ਦੇ ਮਾਮਲੇ ਵਿਚ ਹੇਠੋਂ ਦੂਜੇ ਨੰਬਰ 'ਤੇ ਹੈ ਭਾਰਤ। ਭਾਰਤ ਵਿਚ ਸਿਰਫ਼ 22 ਫ਼ੀ ਸਦੀ ਲੋਕਾਂ ਦੇ ਕੋਲ ਹੀ ਸਮਾਰਟਫ਼ੋਨ ਹੈ।

InternetInternet

ਇਹ ਦੂਜਾ ਦੇਸ਼ ਹੈ ਜਿਥੇ ਲੋਕ ਸੱਭ ਤੋਂ ਘੱਟ ਲੋਕਾਂ ਦੇ ਕੋਲ ਸਮਾਰਟਫ਼ੋਨ ਹੈ। 51 ਫ਼ੀ ਸਦੀ ਭਾਰਤੀਆਂ ਦੇ ਕੋਲ ਮੋਬਾਇਲ ਫੋਨ ਹੈ ਪਰ ਇਹ ਇਕ ਸਮਾਰਟਫੋਨ ਨਹੀਂ ਹੈ। 26 ਫ਼ੀ ਸਦੀ ਭਾਰਤੀਆਂ ਦੇ ਕੋਲ ਹੁਣੇ ਵੀ ਮੋਬਾਇਲ ਫੋਨ ਨਹੀਂ ਹੈ। ਭਾਰਤ ਸਰਕਾਰ ਦੇ ਅੰਕੜਿਆਂ ਦੇ ਮੁਤਾਬਕ, ਦੇਸ਼ ਵਿਚ ਮਾਰਚ 2018 ਵਿਚ ਕੁੱਲ 37 ਫ਼ੀ ਸਦੀ ਯਾਨੀ 456 ਮਿਲਿਅਨ ਸਮਾਰਟਫੋਨ ਯੂਜ਼ਰਸ ਹਨ। ਸੱਭ ਤੋਂ ਜ਼ਿਆਦਾ ਸਮਾਰਟਫੋਨ ਮਾਲਿਕ ਦੱਖਣ ਕੋਰੀਆ ਵਿਚ ਹਨ। ਇਥੇ ਕੁੱਲ ਆਬਾਦੀ ਵਿਚੋਂ 94 ਫ਼ੀ ਸਦੀ ਦੇ ਕੋਲ ਸਮਾਰਟਫੋਨ ਹੈ।

InternetInternet

ਉਥੇ ਹੀ ਤੰਜਾਨਿਆ ਦੇ ਸਿਰਫ਼ 13 ਫ਼ੀ ਸਦੀ ਲੋਕਾਂ ਦੇ ਕੋਲ ਹੀ ਸਮਾਰਟਫ਼ੋਨ ਹਨ ਅਤੇ ਸੱਭ ਤੋਂ ਘੱਟ ਸਮਾਰਟਫੋਨ ਦੇ ਮਾਮਲੇ ਵਿਚ ਇਹ ਪਹਿਲਾਂ ਨੰਬਰ 'ਤੇ ਹੈ। 39 ਦੇਸ਼ਾਂ ਦੇ ਸਰਵੇਖਣ ਵਿਚ ਪਤਾ ਚਲਿਆ ਹੈ ਕਿ ਭਾਰਤ ਵਿਚ 18 ਤੋਂ 36 ਉਮਰ ਵਰਗ ਦੇ ਲੋਕ 35 ਫ਼ੀ ਸਦੀ, ਜਦਕਿ 37 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕ 13 ਫ਼ੀ ਸਦੀ ਇੰਟਰਨੈਟ ਦਾ ਇਸਤੇਮਾਲ ਕਰਦੇ ਹਨ। ਇਸ ਸਰਵੇਖਣ ਵਿਚ 2017 ਦੇ ਡੇਟਾ ਦਾ ਇਸਤੇਮਾਲ ਕੀਤਾ ਗਿਆ। ਉਥੇ ਹੀ ਭਾਰਤ ਸਰਕਾਰ ਦੇ ਮੁਤਾਬਕ 2018 ਵਿਚ ਦੇਸ਼ ਵਿਚ ਇੰਟਰਨੈਟ ਯੂਜ਼ਰਜ਼ ਦੀ ਗਿਣਤੀ 478 ਮਿਲਿਅਨ ਸੀ ਜੋ ਕੁਲ ਆਬਾਦੀ ਦਾ 38 ਫ਼ੀ ਸਦੀ ਹੈ।

InternetInternet

ਇੰਟਰਨੈਟ ਇਸਤੇਮਾਲ ਕਰਨ ਦੇ ਮਾਮਲੇ ਵਿਚ ਦੱਖਣ ਕੋਰੀਆ ਟਾਪ 'ਤੇ ਹੈ।  ਇਥੇ ਦੇ ਕਰੀਬ 96 ਫ਼ੀ ਸਦੀ ਲੋਕ ਇੰਟਰਨੈਟ ਦਾ ਇਸਤੇਮਾਲ ਕਰਦੇ ਹਨ। ਉਥੇ ਹੀ ਇੰਟਰਨੈਟ ਦਾ ਸੱਭ ਤੋਂ ਘੱਟ ਇਸਤੇਮਾਲ ਤੰਜਾਨਿਆ ਵਿਚ ਹੁੰਦਾ ਹੈ। ਇਥੇ ਦੀ ਕੁਲ ਅਬਾਦੀ ਵਿਚੋਂ 25 ਫ਼ੀ ਸਦੀ ਲੋਕਾਂ ਦੇ ਕੋਲ ਹੀ ਇੰਟਰਨੈਟ ਦੀ ਪਹੁੰਚ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement