ਵਾਲਮਾਰਟ ਫ਼ਲਿਪਕਾਰਟ ਖ਼ਰੀਦ ਨਾਲ ਰਿਟੇਲ ਖੇਤਰ 'ਚ ਵਿਦੇਸ਼ੀ ਨਿਵੇਸ਼ ਦੇ ਦਰਵਾਜ਼ੇ ਖੁੱਲੇ :  ਮਾਕਪਾ 
Published : May 10, 2018, 6:53 pm IST
Updated : May 10, 2018, 6:53 pm IST
SHARE ARTICLE
WalMart Flipcart
WalMart Flipcart

ਮਾਕਪਾ ਨੇ ਕਿਹਾ ਹੈ ਕਿ ਈ - ਕਾਮਰਸ ਖੇਤਰ ਦੀ ਆਗੂ ਭਾਰਤੀ ਕੰਪਨੀ ਫ਼ਲਿਪਕਾਰਟ ਦੀ ਅਹਿਮ  ਹਿੱਸੇਦਾਰੀ ਅਮਰੀਕੀ ਕੰਪਨੀ ਵਾਲਮਾਰਟ ਤੋਂ ਖ਼ਰੀਦੇ ਜਾਣ ਨਾਲ ਰਿਟੇਲ ਖੇਤਰ 'ਚ...

ਨਵੀਂ ਦਿੱਲੀ, 10 ਮਈ : ਮਾਕਪਾ ਨੇ ਕਿਹਾ ਹੈ ਕਿ ਈ - ਕਾਮਰਸ ਖੇਤਰ ਦੀ ਆਗੂ ਭਾਰਤੀ ਕੰਪਨੀ ਫ਼ਲਿਪਕਾਰਟ ਦੀ ਅਹਿਮ  ਹਿੱਸੇਦਾਰੀ ਅਮਰੀਕੀ ਕੰਪਨੀ ਵਾਲਮਾਰਟ ਤੋਂ ਖ਼ਰੀਦੇ ਜਾਣ ਨਾਲ ਰਿਟੇਲ ਖੇਤਰ 'ਚ ਨਾ ਸਿਰਫ਼ ਵਿਦੇਸ਼ੀ ਨਿਵੇਸ਼ ਦਾ ਰਸਤਾ ਖੁਲ੍ਹੇਗਾ ਸਗੋਂ ਇਸ ਨਾਲ ਦੇਸ਼ ਦਾ ਰਿਟੇਲ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗਾ।

WalMart FlipcartWalMart Flipcart

ਮਾਕਪਾ ਪੋਲੀਤ ਬਿਊਰੋ ਵਲੋਂ ਅੱਜ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਰਿਟੇਲ ਖੇਤਰ 'ਚ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦੇਣ ਵਾਲੀ ਸਾਬਕਾ ਯੂ.ਪੀ.ਏ. ਸਰਕਾਰ ਦੇ ਸੱਦੇ ਦਾ ਖੱਬੇ ਪੱਖੀ ਧਰਾਨੇ ਨੇ ਜ਼ੋਰਦਾਰ ਵਿਰੋਧ ਕੀਤਾ ਸੀ ਪਰ ਹੁਣ ਸੱਤਾ 'ਚ ਆਉਣ 'ਤੇ ਭਾਜਪਾ ਈ - ਕਾਮਰਸ ਦੇ ਰਸਤੇ ਰਿਟੇਲ ਖੇਤਰ ਵਿਚ ਵਿਦੇਸ਼ੀ ਨਿਵੇਸ਼ ਦੀ ਰਸਤਾ ਆਸਾਨ ਕਰ ਰਹੀ ਹੈ। ਮਾਕਪਾ ਨੇ ਕਿਹਾ ਕਿ ਇਸ ਨਾਲ ਭਾਰਤ ਦਾ ਰਿਟੇਲ ਕਾਰੋਬਾਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਜਾਵੇਗਾ ਅਤੇ ਇਸ ਤੋਂ ਇਸ ਖੇਤਰ 'ਚ ਲੱਗੇ ਚਾਰ ਕਰੋਡ਼ ਤੋਂ ਜ਼ਿਆਦਾ ਲੋਕ ਸਿੱਧੇ ਤੌਰ 'ਤੇ ਪ੍ਰਭਾਵਤ ਹੋਣਗੇ।  

WalMart FlipcartWalMart Flipcart

ਪਾਰਟੀ ਨੇ ਇਸ ਸੌਦੇ ਵਿਰੋਧ ਦੇ ਪਿੱਛੇ ਦਲੀਲ ਦਿਤੀ ਕਿ ਆਮ ਤੌਰ 'ਤੇ ਵਾਲਮਾਰਟ ਵਿਕਰੀ ਲਈ ਵੱਖਰੇ ਉਤਪਾਦਾਂ ਦੀ ਖ਼ਰੀਦ ਕੋਮਾਂਤਰੀ ਬਾਜ਼ਾਰ ਤੋਂ ਕਰਦੀ ਹੈ। ਹੁਣ ਇਹ ਉਤਪਾਦ ਭਾਰਤ 'ਚ ਵੇਚੇ ਜਾਣਗੇ। ਇਸ ਤੋਂ ਰਿਟੇਲ ਖੇਤਰ ਦੇ ਛੋਟੇ ਅਤੇ ਮੱਧ ਵਰਗੀ ਕਾਰੋਬਾਰੀਆਂ 'ਤੇ ਮਾੜਾ ਅਸਰ ਪਵੇਗਾ।

FlipcartFlipcart

ਮਾਕਪਾ ਪੋਲੀਤ ਬਿਊਰੋ ਨੇ ਕਿਹਾ ਕਿ ਇਸ ਖ਼ਰੀਦ ਨਾਲ ਮੋਦੀ ਸਰਕਾਰ  ਦੇ ਚੋਣਾਂ ਦੌਰਾਨ ਵਾਦਿਆਂ ਦੀ ਪੋਲ ਖੁੱਲ ਗਈ, ਨਾਲ ਹੀ ਇਹ ਵੀ ਸਾਫ਼ ਹੋ ਗਿਆ ਕਿ ਸੱਤਾ ਵਿਚ ਆਉਣ ਤੋਂ ਬਾਅਦ ਕਿਸ ਤਰ੍ਹਾਂ ਕੇਂਦਰ ਸਰਕਾਰ ਦੀ ‘ਮੇਕ ਇਨ ਇੰਡੀਆ’ ਮੁਹਿੰਮ ‘ਮੇਕ ਫ਼ਾਰ ਇੰਡੀਆ’ 'ਚ ਤਬਦੀਲ ਹੋ ਗਈ ਹੈ। ਪਾਰਟੀ ਨੇ ਫ਼ਲਿਪਕਾਰਟ ਪ੍ਰਾਪਤੀ ਨੂੰ ਦੇਸ਼ ਹਿਤ ਵਿਰੁਧ ਦਸਦੇ ਹੋਏ ਕਿਹਾ ਕਿ ਸਰਕਾਰ ਨੂੰ ਇਸ ਸਮਝੌਤੇ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਸੀ।

SHARE ARTICLE

ਏਜੰਸੀ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement