ਖ਼ਬਰਾਂ |

ਤਾਜ਼ਾ |

ਦੁਨੀਆਂ ਦੇ ਅੱਧੇ ਦੇਸ਼ਾਂ 'ਚ ਸਥਿਤ ਸਕੂਲਾਂ ਅੰਦਰ ਮੋਬਾਈਲ ਫੋਨ ਵਰਤਣ 'ਤੇ ਪਾਬੰਦੀ

By : JAGDISH

Published : Mar 22, 2026, 5:51 pm IST
Updated : Mar 22, 2026, 5:51 pm IST
SHARE ARTICLE
Mobile phone use banned in schools in half the world
Mobile phone use banned in schools in half the world

ਯੂਨੇਸਕੋ ਦੀ ਰੀਪੋਰਟ  ਨੇ ਖੋਲ੍ਹੇ ਹੈਰਾਨ ਕਰਨ ਵਾਲੇ ਅੰਕੜੇ

ਨਵੀਂ ਦਿੱਲੀ : ਯੂਨੇਸਕੋ ਦੇ ਆਲਮੀ ਸਿਖਿਆ ਨਿਗਰਾਨ (ਜੀ.ਈ.ਐਮ.) ਟੀਮ ਦੀ ਤਾਜ਼ਾ ਰੀਪੋਰਟ  ਅਨੁਸਾਰ, ਦੁਨੀਆਂ  ਦੇ ਅੱਧ ਤੋਂ ਵੱਧ ਦੇਸ਼ਾਂ ਨੇ ਸਕੂਲਾਂ ਵਿਚ ਮੋਬਾਈਲ ਫੋਨਾਂ ਉਤੇ  ਪਾਬੰਦੀ ਲਗਾ ਦਿਤੀ  ਹੈ। ਇਹ ਕਦਮ ਜਮਤਾਂ ਵਿਚ ਧਿਆਨ ਘਟਣ, ਸਾਇਬਰਬੁਲਿੰਗ ਅਤੇ ਬੱਚਿਆਂ ਉਤੇ  ਡਿਜੀਟਲ ਮਾਹੌਲ ਦੇ ਅਸਰ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਚੁਕਿਆ ਗਿਆ ਹੈ।

ਰੀਪੋਰਟ  ਵਿਚ ਦਰਸਾਇਆ ਗਿਆ ਹੈ ਕਿ 114 ਸਿੱਖਿਆ ਪ੍ਰਣਾਲੀਆਂ ਨੇ ਪੂਰੇ ਦੇਸ਼ ਅੰਦਰ ਪਾਬੰਦੀ ਲਗਾਈ ਹੈ, ਜੋ ਕਿ ਦੁਨੀਆਂ  ਦੇ 58 ਫੀ ਸਦੀ  ਦੇਸ਼ਾਂ ਦੀ ਨੁਮਾਇੰਦਗੀ ਕਰਦਾ ਹੈ। 2023 ਵਿਚ ਇਹ ਅੰਕੜਾ ਸਿਰਫ਼ 24 ਫੀ ਸਦੀ  ਸੀ, ਪਰ 2026 ਤਕ  ਇਹ ਲਗਭਗ ਦੋ ਗੁਣਾ ਹੋ ਗਿਆ।

ਇਕ  ਸੀਨੀਅਰ ਜੀ.ਈ.ਐਮ. ਮੈਂਬਰ ਨੇ ਕਿਹਾ, ‘‘ਇਹ ਵਾਧਾ ਦਰਸਾਉਂਦਾ ਹੈ ਕਿ ਜਮਾਤਾਂ ਵਿਚ ਧਿਆਨ ਘਟਣ ਅਤੇ ਸਾਇਬਰਬੁਲਿੰਗ ਨੂੰ ਲੈ ਕੇ ਚਿੰਤਾਵਾਂ ਕਿੰਨੀ ਤੇਜ਼ੀ ਨਾਲ ਵਧ ਰਹੀਆਂ ਹਨ। ਪਰ ਇਹ ਸਿਰਫ਼ ਪਾਬੰਦੀ ਦੀ ਕਹਾਣੀ ਨਹੀਂ ਹੈ, ਕਈ ਦੇਸ਼ ਸਕੂਲਾਂ ਨੂੰ ਅਪਣੇ  ਨਿਯਮ ਬਣਾਉਣ ਦੀ ਆਜ਼ਾਦੀ ਵੀ ਦੇ ਰਹੇ ਹਨ।’’

ਰੀਪੋਰਟ  ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਸੋਸ਼ਲ ਮੀਡੀਆ ਦਾ ਅਸਰ ਖਾਸ ਕਰ ਕੇ  ਕੁੜੀਆਂ ਉਤੇ  ਜ਼ਿਆਦਾ ਹੈ। ਫੇਸਬੁੱਕ ਦੀ ਅਪਣੀ ਖੋਜ ਅਨੁਸਾਰ ਹੀ, 32 ਫੀ ਸਦੀ  ਨਾਬਾਲਗ ਕੁੜੀਆਂ ਨੇ ਇੰਸਟਾਗ੍ਰਾਮ ਵਰਤਣ ਤੋਂ ਬਾਅਦ ਅਪਣੇ  ਸਰੀਰ ਬਾਰੇ ਹੋਰ ਮਾੜਾ ਮਹਿਸੂਸ ਕੀਤਾ। ਟਿਕਟਾਕ ਦੇ ਐਲਗੋਰਿਦਮ ਬਾਰੇ ਵੀ ਚੇਤਾਵਨੀ ਦਿਤੀ  ਗਈ ਹੈ, ਜੋ ਹਰ 39 ਸਕਿੰਟ ਵਿਚ ਬਾਡੀ ਇਮੇਜ ਨਾਲ ਸੰਬੰਧਿਤ ਸਮੱਗਰੀ ਵਿਖਾ ਉਂਦਾ ਹੈ।

ਫਰਾਂਸ, ਆਸਟ੍ਰੇਲੀਆ ਅਤੇ ਪੁਰਤਗਾਲ ਵਰਗੇ ਦੇਸ਼ਾਂ ਵਿਚ ਸੋਸ਼ਲ ਮੀਡੀਆ ਉਤੇ  ਵੀ ਬੱਚਿਆਂ ਲਈ ਨਿਯਮ ਬਣਾਉਣ ਦੀ ਚਰਚਾ ਜਾਰੀ ਹੈ। ਅਮਰੀਕਾ ਵਿਚ ਹਾਲਾਂਕਿ ਕੋਈ ਕੌਮੀ ਪਾਬੰਦੀ ਨਹੀਂ ਹੈ, ਪਰ 39 ਸੂਬਿਆਂ ਨੇ ਸਕੂਲ ਜ਼ਿਲ੍ਹਿਆਂ ਨੂੰ ਨੀਤੀਆਂ ਬਣਾਉਣ ਲਈ ਕਾਨੂੰਨ ਲਾਗੂ ਕੀਤੇ ਹਨ। ਇਹ ਰੀਪੋਰਟ  ਸਪੱਸ਼ਟ ਕਰਦੀ ਹੈ ਕਿ ਬੱਚਿਆਂ ਦੀ ਭਾਵਨਾਤਮਕ ਤੰਦਰੁਸਤੀ ਅਤੇ ਸਿੱਖਿਆ ਵਿਚ ਸਫਲਤਾ ਲਈ ਡਿਜੀਟਲ ਵਰਤੋਂ ਉਤੇ  ਕੰਟਰੋਲ ਬਹੁਤ ਜ਼ਰੂਰੀ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM
Advertisement