ਹਫ਼ਤੇ ਦੇ ਪਹਿਲੇ ਦਿਨ ਬਜ਼ਾਰ 'ਚ ਤੇਜ਼ੀ, 49,500 ਤੋਂ ਪਾਰ ਖੁੱਲ੍ਹਿਆ ਸੈਂਸੈਕਸ 
Published : May 10, 2021, 11:06 am IST
Updated : May 10, 2021, 11:06 am IST
SHARE ARTICLE
Sensex
Sensex

ਇਸ ਹਫ਼ਤੇ ਏਸ਼ੀਅਨ ਪੇਂਟਸ, ਜਿੰਦਲ ਸਟੀਲ ਐਂਡ ਪਾਵਰ ਲਿਮਟਿਡ, ਲੂਪਿਨ, ਵੇਦਾਂਤਾ, ਸਿਪਲਾ ਅਤੇ ਡਾ. ਰੈਡੀ ਲੈਬੋਰੇਟਰੀਜ਼ ਦੇ ਵਿੱਤੀ ਨਤੀਜੇ ਜਾਰੀ ਹੋਣੇ ਹਨ।

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਵਿਚਕਾਰ ਸੋਮਵਾਰ ਨੂੰ ਭਾਰਤੀ ਬਾਜ਼ਾਰ ਤੇਜ਼ੀ ਨਾਲ ਖੁੱਲ੍ਹੇ ਹਨ। ਬੀ. ਐੱਸ. ਈ. ਸੈਂਸੈਕਸ 311.52 ਅੰਕ ਯਾਨੀ 0.63 ਫ਼ੀਸਦੀ ਦੀ ਤੇਜ਼ੀ ਨਾਲ 49,517.99 ਦੇ ਪੱਧਰ 'ਤੇ ਖੁੱਲ੍ਹਾ ਹੈ। ਉੱਥੇ ਹੀ, ਐੱਨ. ਐੱਸ. ਈ. ਨਿਫਟੀ ਨੇ 94.85 ਅੰਕ ਯਾਨੀ 0.64 ਫ਼ੀਸਦੀ ਦੀ ਬੜ੍ਹਤ ਨਾਲ 14,918 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ।

SENSEXSENSEX

ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮਹਾਮਾਰੀ ਨੂੰ ਲੈ ਕੇ ਜੋਖ਼ਮ ਲੰਮੀ ਮਿਆਦ ਤੱਕ ਰਹਿਣ ਵਾਲਾ ਹੈ ਅਤੇ ਇਸ ਦੀ ਰੋਕਥਾਮ ਲਈ ਵੱਖ-ਵੱਖ ਸੂਬਿਆਂ ਵਿਚ ਤਾਲਾਬੰਦੀ ਅਤੇ ਹੋਰ ਪਾਬੰਦੀਆਂ ਫਿਲਹਾਲ ਹਟਦੀਆਂ ਨਹੀਂ ਦਿਖ ਰਹੀਆਂ, ਇਸ ਨਾਲ ਬਾਜ਼ਾਰ ਵਿਚ ਤੇਜ਼ੀ 'ਤੇ ਬ੍ਰੇਕ ਲੱਗ ਰਹੀ ਹੈ। ਇਸ ਹਫ਼ਤੇ ਏਸ਼ੀਅਨ ਪੇਂਟਸ, ਜਿੰਦਲ ਸਟੀਲ ਐਂਡ ਪਾਵਰ ਲਿਮਟਿਡ, ਲੂਪਿਨ, ਵੇਦਾਂਤਾ, ਸਿਪਲਾ ਅਤੇ ਡਾ. ਰੈਡੀ ਲੈਬੋਰੇਟਰੀਜ਼ ਦੇ ਵਿੱਤੀ ਨਤੀਜੇ ਜਾਰੀ ਹੋਣੇ ਹਨ।

Sensex hits 44,000 on vaccine hopes, Nifty takes out 12,900; Voda Idea gains 5%Sensex 

ਉੱਥੇ ਹੀ, ਅੱਜ ਜ਼ਾਇਡਸ ਵੈਲਨੈੱਸ, ਇੰਟੈੱਲਕਟ ਡਿਜ਼ਾਈਨ ਅਰੇਨਾ, ਐੱਚ. ਐੱਫ. ਸੀ. ਐੱਲ., ਚੰਬਲ ਫਰਟੀਲਾਈਜ਼ਰ ਐਂਡ ਕੈਮੀਕਲ, ਪੀ. ਪੀ. ਏ. ਪੀ. ਆਟੋਮੋਟਿਵ, ਜੇ. ਐੱਮ. ਸੀ. ਪ੍ਰੋਜੈਕਟਸ (ਇੰਡੀਆ), ਸੰਗਮ ਰੀਨਿਊਬੇਲ ਮਾਰਚ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰਨਗੀਆਂ। ਗਲੋਬਲ ਬਾਜ਼ਾਰ ਵਿਚ ਅਮਰੀਕੀ ਵਾਇਦਾ ਬਾਜ਼ਾਰ ਦੇਖੀਏ ਤਾਂ ਡਾਓ ਫਿਊਚਰ ਵਿਚ 97 ਅੰਕ ਯਾਨੀ 0.3 ਫ਼ੀਸਦੀ ਦੀ ਤੇਜ਼ੀ, ਐੱਸ. ਐੱਡ. ਪੀ.-500 ਫਿਊਚਰ, ਨੈਸਡੈਕ ਫਿਊਚਰ ਵਿਚ ਕ੍ਰਮਵਾਰ 0.2 ਫ਼ੀਸਦੀ ਤੇ 0.2 ਫ਼ੀਸਦੀ ਮਜਬੂਤੀ ਦਰਜ ਕੀਤੀ ਗਈ।

Nifty Nifty

ਉੱਥੇ ਹੀ, ਜ਼ਿਆਦਾਤਰ ਏਸ਼ੀਆਈ ਬਾਜ਼ਾਰ ਹਲਕੀ ਤੇਜ਼ੀ ਵਿਚ ਹਨ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਉਤਰਾਅ-ਚੜ੍ਹਾਅ ਵਿਚਕਾਰ 0.22 ਫ਼ੀਸਦੀ ਦੀ ਤੇਜ਼ੀ ਨਾਲ 3,426 'ਤੇ ਕਾਰੋਬਾਰ ਕਰ ਰਿਹਾ ਸੀ ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 138 ਅੰਕ ਯਾਨੀ 1 ਫ਼ੀਸਦੀ ਉਛਾਲ ਨਾਲ 15,007 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਹੈਂਗ ਸੇਂਗ 100 ਅੰਕ ਯਾਨੀ 0.3 ਫ਼ੀਸਦੀ ਦੀ ਗਿਰਾਵਟ ਨਾਲ 28,514 'ਤੇ ਆ ਗਿਆ, ਪਹਿਲਾਂ ਇਹ ਤੇਜ਼ੀ ਵਿਚ ਸੀ। ਉੱਥੇ ਹੀ, ਕੋਰੀਆ ਦਾ ਕੋਸਪੀ 44 ਅੰਕ ਯਾਨੀ 1.39 ਫੀਸਦੀ ਦੀ ਤੇਜ਼ੀ ਨਾਲ 3,241 'ਤੇ ਕਾਰੋਬਾਰ ਕਰ ਰਿਹਾ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM
Advertisement