
ਜਪਾਨ ਦੀ ਦੋ-ਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਦੀ ਭਾਰਤੀ ਹਿੱਸੇਦਾਰ ਹੌਂਡਾ ਨੇ 2018 ਹੌਂਡਾ ਗੋਲ ਵਿੰਗ ਮੋਟਰਸਾਈਲਕ ਦੀ ਭਾਰਤ 'ਚ ਡਿਲਵਰੀ ਸ਼ੁਰੂ ਕਰ ਦਿਤੀ ਹੈ...........
ਨਵੀਂ ਦਿੱਲੀ : ਜਪਾਨ ਦੀ ਦੋ-ਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਦੀ ਭਾਰਤੀ ਹਿੱਸੇਦਾਰ ਹੌਂਡਾ ਨੇ 2018 ਹੌਂਡਾ ਗੋਲ ਵਿੰਗ ਮੋਟਰਸਾਈਲਕ ਦੀ ਭਾਰਤ 'ਚ ਡਿਲਵਰੀ ਸ਼ੁਰੂ ਕਰ ਦਿਤੀ ਹੈ। ਇਸ ਸੁਪਰ ਮੋਟਰਸਾਈਕਲ ਦੀ ਕੀਮਤ 26 ਲੱਖ 85 ਹਜ਼ਾਰ ਰੁਪਏ (ਦਿੱਲੀ ਐਕਸ-ਸ਼ੋਅਰੂਮ) ਹੈ। ਇਹ ਮੋਟਰਸਾਈਕਲ ਭਾਰਤ ਦੀ ਪਹਿਲੀ ਇਕਲੌਤੀ ਮੋਟਰਸਾਈਕਲ ਹੈ, ਜਿਸ 'ਚ ਰੀਵਰਸ ਗੇਅਰ ਲੱਗਿਆ ਹੋਇਆ ਹੈ।
ਇਸ ਦੀਆਂ ਤਿੰਨ ਯੂਨਿਟ ਕੋਚੀ 'ਚ ਡਿਲਵਰੀ ਕਰ ਦਿਤੀਆਂ ਗਈਆਂ ਹਨ। ਗੋਲ ਵਿੰਗ ਮੋਟਰਸਾਈਕਲ ਦਾ ਇੰਡੀਆ 'ਚ ਪਹਿਲਾ ਜਨਤਕ ਪ੍ਰਦਰਸ਼ਨ 2018 ਆਟੋ ਐਕਸਪੋ 'ਚ ਕੀਤਾ ਗਿਆ ਸੀ। (ਏਜੰਸੀ)