
ਨਿਰਮਲਾ ਸੀਤਾਰਮਨ ਨੇ ਕਿਹਾ ਕਿ 100 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਦੀ ਕੁੱਲ ਆਮਦਨ ਵਾਲੇ ਵਿਅਕਤੀਆਂ ਦੀ ਗਿਣਤੀ 2020-21 ਵਿਚ 136 ਸੀ
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ 100 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਦੀ ਕੁੱਲ ਆਮਦਨ ਵਾਲੇ ਵਿਅਕਤੀਆਂ ਦੀ ਗਿਣਤੀ 2020-21 ਵਿਚ 136 ਸੀ ਜਦਕਿ 2019-20 ਵਿਚ ਅਜਿਹੇ ਲੋਕਾਂ ਦੀ ਗਿਣਤੀ 141 ਸੀ ਅਤੇ 2018 ਵਿਚ ਇਹ ਗਿਣਤੀ 77 ਸੀ। ਉਹਨਾਂ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਵਿਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ।
Nirmala Sitharaman
ਹੋਰ ਪੜ੍ਹੋ: ਪੇਗਾਸਸ ਜਾਸੂਸੀ ਮਾਮਲੇ ’ਤੇ ਸਿਰਫ PM ਹੀ ਜਵਾਬ ਦੇ ਸਕਦੇ ਹਨ ਪਰ ਉਹ ਚੁੱਪ ਕਿਉਂ ਹਨ?- ਪੀ ਚਿਦੰਬਰਮ
ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਆਮਦਨ ਕਰ ਵਿਭਾਗ ਕੋਲ ਦਾਖਲ ਕੀਤੀ ਆਮਦਨ ਟੈਕਸ ਰਿਟਰਨ ਵਿਚ 100 ਕਰੋੜ ਰੁਪਏ (ਇਕ ਅਰਬ ਰੁਪਏ) ਤੋਂ ਵੱਧ ਦੀ ਕੁੱਲ ਆਮਦਨ ਪੈਦਾ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ 2020-21 ਵਿਚ 136 ਸੀ। ਦਰਅਸਲ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਇਹ ਸੱਚ ਹੈ ਕਿ ਲਾਕਡਾਊਨ ਦੌਰਾਨ ਦੇਸ਼ ਵਿਚ ਅਰਬਪਤੀਆਂ ਦੀ ਗਿਣਤੀ ਵਿਚ ਵਾਧਾ ਦੇਖਿਆ ਗਿਆ ਹੈ।
Income Tax
ਹੋਰ ਪੜ੍ਹੋ: ਵਿਰੋਧੀ ਧਿਰਾਂ ਦੇ ਰਵੱਈਏ ਤੋਂ ਸਾਫ਼ ਹੈ, ਨਾ ਉਹ ਚਰਚਾ ਚਾਹੁੰਦੀਆਂ ਨੇ ਤੇ ਨਾ ਕਿਸਾਨਾਂ ਦਾ ਭਲਾ- ਤੋਮਰ
ਇਸ ਦੇ ਜਵਾਬ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਸੀਬੀਡੀਟੀ ਕੋਲ ਮੌਜੂਦ ਜਾਣਕਾਰੀ ਅਨੁਸਾਰ, ਡਾਇਰੈਕਟ ਟੈਕਸ ਤਹਿਤ ਖਰਬਪਤੀ ਸ਼ਬਦ ਦੀ ਕੋਈ ਪ੍ਰਸ਼ਾਸਕੀ ਪਰਿਭਾਸ਼ਾ ਨਹੀਂ ਹੈ। ਉਹਨਾਂ ਕਿਹਾ ਕਿ ਅਪ੍ਰੈਲ 2016 ਵਿਚ ਵੈਲਥ ਟੈਕਸ ਨੂੰ ਖਤਮ ਕਰ ਦਿੱਤਾ ਗਿਆ, ਇਸ ਲਈ ਸੀਬੀਟੀਡੀ ਕੋਲ ਹੁਣ ਕਿਸੇ ਵਿਅਕਤੀਗਤ ਟੈਕਸਦਾਤਾ ਦੀ ਸੰਪੂਰਨ ਜਾਇਦਾਦ ਬਾਰੇ ਕੋਈ ਜਾਣਕਾਰੀ ਨਹੀਂ ਹੈ।
Nirmala Sitharaman
ਹੋਰ ਪੜ੍ਹੋ: ਕਿਸਾਨਾਂ-ਮਜ਼ਦੂਰਾਂ ਨੇ ਸਰਕਾਰ ਅਤੇ ਕਾਰਪੋਰੇਟਾਂ ਦੀ ਧੌਣ 'ਤੇ ਗੋਡਾ ਧਰਿਆ- ਜੋਗਿੰਦਰ ਸਿੰਘ ਉਗਰਾਹਾਂ
ਉਹਨਾਂ ਕਿਹਾ ਕਿ ਗਰੀਬੀ ਅਨੁਮਾਨਾਂ ਅਨੁਸਾਰ ਮੌਜੂਦਾ ਤੇਂਦੁਲਕਰ ਕਮੇਟੀ ਦੀ ਕਾਰਜਪ੍ਰਣਾਲੀ ਦੀ ਪਾਲਣਾ ਕਰਦਿਆਂ, ਭਾਰਤ ਵਿਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਗਿਣਤੀ 2011-12 ਵਿਚ ਅਨੁਮਾਨਤ 27 ਕਰੋੜ (21.9 ਪ੍ਰਤੀਸ਼ਤ) ਸੀ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ‘ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ, ’ਤੇ ਜ਼ੋਰ ਦੇਣ ਦੇ ਨਾਲ ਵੱਖ-ਵੱਖ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਹੈ, ਜਿਨ੍ਹਾਂ ਦਾ ਮਕਸਦ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਲਿਆਉਣਾ ਅਤੇ ਵਿਕਾਸ ਕਰਨਾ ਹੈ।