ਆਮਦਨ ਵਿਭਾਗ ਦੇ ਨਵੇਂ ਪੋਰਟਲ ਵਿਚ ਸੁਧਾਰ, ਦਰਜ ਹੋਈਆਂ 25 ਲੱਖ ਤੋਂ ਜ਼ਿਆਦਾ ITRs
Published : Jul 30, 2021, 3:46 pm IST
Updated : Jul 30, 2021, 3:46 pm IST
SHARE ARTICLE
Nearly 26 lakh ITRs filed on new IT e-filing portal
Nearly 26 lakh ITRs filed on new IT e-filing portal

ਆਮਦਨ ਵਿਭਾਗ ਦੀ ਨਵੀਂ ਵੈੱਬਸਾਈਟ ਵਿਚ ਕਾਫੀ ਸੁਧਾਰ ਆਇਆ ਹੈ। ਇਸ ਦੇ ਚਲਦਿਆਂ ਪਿਛਲੇ ਕੁਝ ਦਿਨਾਂ ਵਿਚ ਇਸ ਉੱਤੇ 25 ਲੱਖ ਤੋਂ ਜ਼ਿਆਦਾ ਇਨਕਮ ਟੈਕਸ ਰਿਟਰਨ ਭਰੀਆਂ ਗਈਆਂ ਹਨ।

ਨਵੀਂ ਦਿੱਲੀ: ਆਮਦਨ ਵਿਭਾਗ ਦੀ ਨਵੀਂ ਵੈੱਬਸਾਈਟ ਵਿਚ ਕਾਫੀ ਸੁਧਾਰ ਆਇਆ ਹੈ। ਇਸ ਦੇ ਚਲਦਿਆਂ ਪਿਛਲੇ ਕੁਝ ਦਿਨਾਂ ਵਿਚ ਇਸ ਉੱਤੇ 25 ਲੱਖ ਤੋਂ ਜ਼ਿਆਦਾ ਇਨਕਮ ਟੈਕਸ ਰਿਟਰਨ ਭਰੀਆਂ ਗਈਆਂ ਹਨ। ਇਸ ’ਤੇ 3.57 ਕਰੋੜ ਤੋਂ ਵੀ ਜ਼ਿਆਦਾ ਲਾਇਨ ਹੋਏ। ਇਸ ਵੈੱਬਸਾਈਟ ਜ਼ਰੀਏ 7.90 ਲੱਖ ਤੋਂ ਜ਼ਿਆਦਾ ਈ-ਪੈਨ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਅਧਿਕਾਰਤ ਅੰਕੜਿਆਂ ਤੋਂ ਮਿਲੀ ਹੈ।

Income tax new portalIncome tax new portal

ਹੋਰ ਪੜ੍ਹੋ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 12ਵੀਂ ਦੇ ਨਤੀਜੇ, ਕੁੱਲ 96.48 ਫੀਸਦੀ ਵਿਦਿਆਰਥੀ ਪਾਸ

ਦਰਅਸਲ ਆਮਦਨ ਕਰ ਵਿਭਾਗ ਨੇ ਪਿਛਲੇ ਮਹੀਨੇ ਅਪਣਾ ਨਵਾਂ ਪੋਰਟਲ ਲਾਂਚ ਕੀਤਾ ਸੀ। ਉਦੋਂ ਉਸ ਪੋਰਟਲ ਵਿਚ ਕਈ ਤਕਨੀਕੀ ਗੜਬੜੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਪੋਰਟਲ 7 ਜੂਨ ਨੂੰ www.incometax.gov.in ਨਾਂਅ ਤੋਂ ਸ਼ੁਰੂ ਹੋਇਆ ਸੀ ਪਰ ਤਕਨੀਕੀ ਖਰਾਬੀ ਦੇ ਚਲਦਿਆਂ ਲੋਕ ਇਸ ਦੀਆਂ ਸਹੂਲਤਾਂ ਦਾ ਲਾਭ ਨਹੀਂ ਲੈ ਕੇ।

Income Tax Filling Deadline ExtendedIncome Tax 

ਹੋਰ ਪੜ੍ਹੋ:  ਮਾਨਸੂਨ ਇਜਲਾਸ: ਜ਼ੋਰਦਾਰ ਹੰਗਾਮੇ ਵਿਚਾਲੇ ਦੋ ਬਿੱਲ ਪੇਸ਼, ਲੋਕ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ

ਵਿਭਾਗ ਦੇ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਈ-ਫਾਇਲਿੰਗ 2.0 ਵੈੱਬਸਾਈਟ ਹੁਣ ਅਪਣੀ ਲੈਅ ਵਿਚ ਆ ਰਹੀ ਹੈ। ਇਹ ਪਹਿਲਾਂ ਨਾਲੋਂ ਬਿਹਤਰ ਹੋਈ ਹੈ। ਇਸ ਵੈੱਬਸਾਈਟ ਜ਼ਰੀਏ ਪਿਛਲੇ ਦੋ ਹਫ਼ਤਿਆਂ ਵਿਚ 25,82,175 ਇਨਕਮ ਟੈਕਸ ਰਿਟਰਨ ਸਫਲਤਾਪੂਰਵਕ ਦਾਖਲ ਕੀਤੀਆਂ ਗਈਆਂ। ਕਰਦਾਤਾਵਾਂ ਨੇ ਕੁੱਲ 4,57,55,091 ਲਾਗਇਨ ਅਤੇ 3,57,47,303 ਵਿਲੱਖਣ (ਵੱਖਰੀ ਪਛਾਣ) ਦੇ ਲਾਗਇਨ ਹੋਏ।

Income Tax DepartmentIncome Tax Department

ਹੋਰ ਪੜ੍ਹੋ: ਪੇਗਾਸਸ ਜਾਸੂਸੀ: ਸੁਤੰਤਰ ਜਾਂਚ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅਗਲੇ ਹਫ਼ਤੇ ਸੁਣਵਾਈ

ਵੈੱਬਸਾਈਟ ’ਤੇ ਪੈਨ ਨੂੰ ਅਧਾਰ ਨਾਲ ਲਿੰਕ ਕਰਨ ਲਈ 69,45,539 ਸਫਲ ਬੇਨਤੀਆਂ ਪ੍ਰਾਪਤ ਹੋਈਆਂ ਜਦਕਿ ਇਸ ਨੇ 7,90,404 ਈ-ਪੈਨ ਜਾਰੀ ਕੀਤੇ। ਅਧਿਕਾਰਕ ਸੂਤਰਾਂ ਨੇ ਕਿਹਾ ਕਿ ਵੈੱਬਸਾਈਟ ਪਹਿਲਾਂ ਨਾਲੋਂ ਬਿਹਤਰ ਹੋ ਰਹੀ ਹੈ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਵੈੱਬਸਾਈਟ ਜਲਦੀ ਹੀ ਆਮ ਦੀ ਤਰ੍ਹਾਂ ਕੰਮ ਕਰੇਗੀ। ਇਸ ਵੈੱਬਸਾਈਟ ਨੂੰ ਦਿੱਗਜ਼ ਆਈਟੀ ਕੰਪਨੀ ਇਨਫੋਸਿਸ ਨੇ ਬਣਾਇਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement