
RBI ਨੇ ਬੈਂਕਾਂ ਦੇ ਮ੍ਰਿਤਕ ਗਾਹਕਾਂ ਨਾਲ ਸਬੰਧਤ ਦਾਅਵੇ ਦੇ ਨਿਪਟਾਰੇ ਲਈ ਮਿਆਰੀ ਫਾਰਮ ਪੇਸ਼ ਕੀਤੇ
ਮੁੰਬਈ : ਭਾਰਤੀ ਰਿਜ਼ਰਵ ਬੈਂਕ (RBI) ਨੇ ਮ੍ਰਿਤਕ ਗਾਹਕਾਂ ਦੇ ਬੈਂਕ ਖਾਤਿਆਂ ਅਤੇ ਲਾਕਰਾਂ ਉਤੇ ਦਾਅਵਿਆਂ ਦੀ ਪ੍ਰਕਿਰਿਆ ਲਈ ਫਾਰਮਾਂ ਨੂੰ 15 ਦਿਨਾਂ ਦੀ ਸਮਾਂ ਸੀਮਾ ਦੇ ਅੰਦਰ ਮਿਆਰੀ ਬਣਾਉਣ ਦੀ ਯੋਜਨਾ ਬਣਾਈ ਹੈ ਅਤੇ ਨਿਪਟਾਰੇ ’ਚ ਦੇਰੀ ਲਈ ਨਾਮਜ਼ਦ ਵਿਅਕਤੀਆਂ ਨੂੰ ਮੁਆਵਜ਼ਾ ਦੇਣ ਦੀ ਯੋਜਨਾ ਬਣਾਈ ਹੈ।
ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕ ਖਾਤਿਆਂ ਅਤੇ ਮ੍ਰਿਤਕ ਬੈਂਕ ਗਾਹਕਾਂ ਦੇ ਸੁਰੱਖਿਅਤ ਹਿਰਾਸਤ ਜਾਂ ਸੁਰੱਖਿਅਤ ਜਮ੍ਹਾਂ ਲਾਕਰਾਂ ਵਿਚ ਰੱਖੀਆਂ ਚੀਜ਼ਾਂ ਦੇ ਸਬੰਧ ਵਿਚ ਦਾਅਵਿਆਂ ਦੇ ਨਿਪਟਾਰੇ ਲਈ ਮਿਆਰੀ ਪ੍ਰਕਿਰਿਆਵਾਂ ਲਿਆਉਣ ਦਾ ਪ੍ਰਸਤਾਵ ਰੱਖਿਆ ਹੈ। ਉਦੇਸ਼ ਨਿਪਟਾਰੇ ਨੂੰ ਵਧੇਰੇ ਸੁਵਿਧਾਜਨਕ ਅਤੇ ਸਰਲ ਬਣਾਉਣਾ ਹੈ।
ਇਸ ਦਿਸ਼ਾ ’ਚ ਕੇਂਦਰੀ ਬੈਂਕ ਨੇ ‘ਖਰੜਾ ਸਰਕੂਲਰ- ਰਿਜ਼ਰਵ ਬੈਂਕ ਆਫ ਇੰਡੀਆ (ਬੈਂਕਾਂ ਦੇ ਮ੍ਰਿਤਕ ਗਾਹਕਾਂ ਦੇ ਸਬੰਧ ’ਚ ਦਾਅਵਿਆਂ ਦਾ ਨਿਪਟਾਰਾ) ਨਿਰਦੇਸ਼, 2025’ ਜਾਰੀ ਕੀਤਾ ਹੈ ਅਤੇ ਇਸ ਉਤੇ 27 ਅਗੱਸਤ ਤਕ ਟਿਪਣੀਆਂ ਅਤੇ ਸੁਝਾਅ ਮੰਗੇ ਹਨ। ਖਰੜੇ ਵਿਚ ਕਿਹਾ ਗਿਆ ਹੈ ਕਿ ਬੈਂਕ ਦਾਅਵਿਆਂ ਅਤੇ ਹੋਰ ਦਸਤਾਵੇਜ਼ਾਂ ਨੂੰ ਪ੍ਰਾਪਤ ਕਰਨ ਲਈ ਮਿਆਰੀ ਫਾਰਮਾਂ ਦੀ ਵਰਤੋਂ ਕਰੇਗਾ। ਇਸ ਵਿਚ ਦਾਅਵਿਆਂ ਦੇ ਨਿਪਟਾਰੇ ਵਿਚ ਦੇਰੀ ਲਈ ਮੁਆਵਜ਼ੇ ਦਾ ਵੀ ਪ੍ਰਬੰਧ ਹੈ।