ਅਗਲੇ ਆਰਬੀਆਈ ਡਿਪਟੀ-ਗਵਰਨਰ ਬਣਨ ’ਤੇ ਹੋ ਰਹੀ ਹੈ ਚਰਚਾ 
Published : Nov 10, 2019, 2:40 pm IST
Updated : Nov 10, 2019, 2:40 pm IST
SHARE ARTICLE
Deputy rbi governor race chetan ghate michael patra among the cadidates
Deputy rbi governor race chetan ghate michael patra among the cadidates

ਪਰੰਪਰਾਗਤ ਰੂਪ ਤੋਂ ਇਸ ਆਹੁਦੇ ਤੇ ਕੇਂਦਰੀ ਬੈਂਕ ਤੋਂ ਬਾਹਰ ਦੇ ਅਰਥਸ਼ਾਸਤਰੀਆਂ ਦੀ ਚੋਣ ਹੁੰਦੀ ਰਹੀ ਹੈ।

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਦੀ ਨਿਯੁਕਤੀ ਦੀ ਦੌੜ ਕੇਂਦਰੀ ਬੈਂਕ ਦੇ ਕਾਰਜਕਾਰੀ ਨਿਦੇਸ਼ਕ ਮਾਈਕਲ ਪਾਤਰਾ ਅਤੇ ਐਮਪੀਸੀ ਵਿਚ ਬਾਹਰੀ ਮੈਂਬਰ ਚੇਤਨ ਘਾਟੇ ਸ਼ਾਮਲ ਹਨ। ਇਹਨਾਂ ਦਾ ਨਾਮ ਮੁੱਖੀਆਂ ਤੋਂ ਅੱਗੇ ਵਧ ਰਿਹਾ ਹੈ।

RBIRBIਦਸਿਆ ਜਾ ਰਿਹਾ ਹੈ ਕਿ ਵਿੱਤੀ ਸੈਕਟਰ ਰੈਗੂਲੇਟਰੀ ਆਪੋਇੰਟਮੈਂਟ ਰਿਸਰਚ ਕਮੇਟੀ ਨੇ ਇਸ ਸਿਲਸਿਲੇ ਵਿਚ 10 ਉਮੀਦਵਾਰਾਂ ਦੀ ਇੰਟਰਵਿਊ ਲਈ ਹੈ ਜਿਸ ਵਿਚ ਪਾਤਰਾ ਅਤੇ ਘਾਟੇ ਤੋਂ ਇਲਾਵਾ ਤਿੰਨ ਹੋਰ ਅਰਥਸ਼ਾਸਤਰੀ ਅਤੇ ਦੋ ਆਈਏਐਸ ਅਧਿਕਾਰੀ ਵੀ ਸ਼ਾਮਲ ਹਨ। ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਸ਼ਤਰਪਤੀ ਸ਼ਿਵਾਜੀ ਬਾਰੇ ਵੀ ਦਸਿਆ ਜਾਂਦਾ ਹੈ ਕਿ ਉਹਨਾਂ ਦਾ ਨਾਮ ਵੀ ਆਰਬੀਆਈ ਦੇ ਡਿਪਟੀ ਗਵਰਨਰ ਦੇ ਉਮੀਦਵਾਰਾਂ ਦੀ ਸੂਚੀ ਵਿਚ ਸ਼ਾਮਲ ਹੈ।

RBIRBIਉਹ ਭਾਰਤੀ ਲਘੂ ਉਦਯੋਗ ਵਿਕਾਸ ਬੈਂਕ ਦੇ ਸੀਈਓ ਅਤੇ ਵਿਤ ਵਿਭਾਗ ਵਿਚ ਪ੍ਰਧਾਨ ਸੈਕਟਰੀ ਰਹੇ ਹਨ ਅਤੇ ਵਰਤਮਾਨ ਵਿਚ ਏਸ਼ਿਆਈ ਵਿਕਾਸ ਬੈਂਕ ਵਿਚ ਭਾਰਤ ਦੇ ਕਾਰਜਕਾਰੀ ਨਿਦੇਸ਼ਕ ਹਨ। ਆਰਬੀਆਈ ਦੇ ਡਿਪਟੀ ਗਵਰਨਰ ਆਹੁਦੇ ਲਈ ਸੱਤ ਨਵੰਬਰ ਨੂੰ ਹੋਏ ਦਸਤਖ਼ਤ ਦੇ ਸਬੰਧ ਵਿਚ ਹਾਲਾਂਕਿ ਕੋਈ ਅਧਿਕਾਰਿਕ ਸੂਚਨਾ ਨਹੀਂ ਦਿੱਤੀ ਗਈ।

RBIRBIਪਰੰਪਰਾਗਤ ਰੂਪ ਤੋਂ ਇਸ ਆਹੁਦੇ ਤੇ ਕੇਂਦਰੀ ਬੈਂਕ ਤੋਂ ਬਾਹਰ ਦੇ ਅਰਥਸ਼ਾਸਤਰੀਆਂ ਦੀ ਚੋਣ ਹੁੰਦੀ ਰਹੀ ਹੈ। ਡਿਪਟੀ ਗਵਰਨਰ ਦਾ ਇਹ ਆਹੁਦਾ ਵਿਰਲ ਆਚਾਰਿਆ ਦੇ ਅਸਤੀਫ਼ਾ ਦੇਣ ਤੋਂ ਬਾਅਦ ਖਾਲੀ ਪਿਆ ਹੋਇਆ ਹੈ।

ਆਚਾਰਿਆ ਤੋਂ ਪਹਿਲਾਂ ਉਰਜਿਤ ਪਟੇਲ ਇਸ ਆਹੁਦੇ ਤੇ ਸਨ ਜੋ ਕਿ ਬਾਅਦ ਵਿਚ ਆਰਬੀਆਈ ਦੇ ਗਵਰਨਰ ਬਣੇ। ਕੇਂਦਰੀ ਬੈਂਕ ਵਿਚ ਉਰਜਿਤ ਦਾ ਆਖਰੀ ਕਾਰਜ ਦਿਨ 23 ਜੁਲਾਈ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement