
ਉਹ ਇਸ ਸਾਲ 19 ਦਸੰਬਰ ਨੂੰ ਸੀਪੀ ਗੁਰਨਾਨੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਅਹੁਦਾ ਸੰਭਾਲਣਗੇ।
ਨਵੀਂ ਦਿੱਲੀ: ਆਈਟੀ ਕੰਪਨੀ ਟੈਕ ਮਹਿੰਦਰਾ ਨੇ ਐਲਾਨ ਕੀਤਾ ਕਿ ਇਨਫੋਸਿਸ ਦੇ ਸਾਬਕਾ ਚੇਅਰਮੈਨ ਮੋਹਿਤ ਜੋਸ਼ੀ, ਕੰਪਨੀ ਦੇ ਮੈਨੇਜਿੰਗ ਡਾਇਰੈਕਟਰ (ਐਮਡੀ) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਜੋਂ ਅਹੁਦਾ ਸੰਭਾਲਣਗੇ। ਉਹ ਇਸ ਸਾਲ 19 ਦਸੰਬਰ ਨੂੰ ਸੀਪੀ ਗੁਰਨਾਨੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਅਹੁਦਾ ਸੰਭਾਲਣਗੇ।
ਇਹ ਵੀ ਪੜ੍ਹੋ: ਮੈਨੂੰ ਜੇਲ੍ਹ ਭੇਜ ਕੇ ਤਕਲੀਫ਼ ਦੇ ਸਕਦੇ ਹੋ, ਪਰ ਮੇਰੇ ਹੌਸਲੇ ਨੂੰ ਨਹੀਂ ਤੋੜ ਸਕਦੇ- ਮਨੀਸ਼ ਸਿਸੋਦੀਆ
ਇਸ ਤੋਂ ਪਹਿਲਾਂ ਜੋਸ਼ੀ ਨੇ ਇੰਫੋਸਿਸ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਜੋਸ਼ੀ ਇਨਫੋਸਿਸ ਵਿਚ ਗਲੋਬਲ ਵਿੱਤੀ ਸੇਵਾਵਾਂ ਅਤੇ ਸਿਹਤ ਸੰਭਾਲ ਅਤੇ ਸਾਫਟਵੇਅਰ ਕਾਰੋਬਾਰਾਂ ਦੇ ਮੁਖੀ ਸਨ।
ਇਹ ਵੀ ਪੜ੍ਹੋ: ਚੰਡੀਗੜ੍ਹ ਪੁਲਿਸ ਦੇ ਖਾਤੇ ’ਚੋਂ 84 ਕਰੋੜ ਰੁਪਏ ਗਾਇਬ, ਵਿਭਾਗ ਕੋਲ ਕੋਈ ਰਿਕਾਰਡ ਨਹੀਂ
ਟੈਕ ਮਹਿੰਦਰਾ ਨੇ ਇਕ ਬਿਆਨ ਵਿਚ ਕਿਹਾ, “ਸੀਪੀ ਗੁਰਨਾਨੀ 19 ਦਸੰਬਰ 2023 ਨੂੰ ਸੇਵਾਮੁਕਤ ਹੋ ਜਾਣਗੇ ਅਤੇ ਮੋਹਿਤ ਐਮਡੀ ਅਤੇ ਸੀਈਓ ਵਜੋਂ ਉਹਨਾਂ ਦੀ ਥਾਂ ਲੈਣਗੇ। ਉਹ ਇਸ ਤਾਰੀਖ ਤੋਂ ਪਹਿਲਾਂ ਟੈਕ ਮਹਿੰਦਰਾ ਨਾਲ ਜੁੜਨਗੇ ਤਾਂ ਜੋ ਉਹਨਾਂ ਨੂੰ ਇਸ ਬਦਲਾਅ ਦੇ ਅਨੁਕੂਲ ਖੁਦ ਨੂੰ ਢਾਲਣ ਲਈ ਲੋੜੀਂਦਾ ਸਮਾਂ ਮਿਲ ਸਕੇ”।