
ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਕੀਤਾ ਨਾਮਜ਼ਦ
ਮਾਸਟਰਕਾਰਡ ਦੇ ਸਾਬਕਾ ਸੀਈਓ ਨੂੰ 2016 ਵਿਚ ਪਦਮ ਸ਼੍ਰੀ ਪੁਰਸਕਾਰ ਨਾਲ ਕੀਤਾ ਗਿਆ ਸੀ ਸਨਮਾਨਤ
ਵਾਸ਼ਿੰਗਟਨ: ਮਾਸਟਰਕਾਰਡ ਦੇ ਸਾਬਕਾ ਸੀਈਓ ਦਸਤਾਰਧਾਰੀ ਸਿੱਖ ਅਜੈ ਪਾਲ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਵ੍ਹਾਈਟ ਹਾਊਸ ਨੇ ਇਸ ਦੀ ਜਾਣਕਾਰੀ ਦਿਤੀ ਹੈ। ਵ੍ਹਾਈਟ ਹਾਊਸ ਨੇ ਦਸਿਆ ਕਿ ਰਾਸ਼ਟਰਪਤੀ ਜੋਅ ਬਾਇਡੇਨ ਨੇ ਐਲਾਨ ਕੀਤਾ ਹੈ ਕਿ ਸੰਯੁਕਤ ਰਾਜ ਮਾਸਟਰਕਾਰਡ ਦੇ ਸਾਬਕਾ ਸੀਈਓ ਅਜੈ ਬੰਗਾ ਨੂੰ ਵਿਸ਼ਵ ਬੈਂਕ ਦੇ ਚੇਅਰਮੈਨ ਵਜੋਂ ਨਾਮਜ਼ਦ ਕਰ ਰਿਹਾ ਹੈ।
ਇਹ ਵੀ ਪੜ੍ਹੋ : ਛੱਤੀਸਗੜ੍ਹ 'ਚ ਬੇਕਾਬੂ ਟਰੱਕ ਨੇ ਪਿਕਅੱਪ ਨੂੰ ਮਾਰੀ ਟੱਕਰ, 11 ਦੀ ਮੌਤ
ਇਸ ਤੋਂ ਪਹਿਲਾਂ ਡੇਵਿਡ ਮਾਲਪਾਸ ਵਿਸਵ ਬੈਂਕ ਦੀ ਅਗਵਾਈ ਕਰ ਰਹੇ ਸਨ। ਜੋ ਬਿਡੇਨ ਨੇ ਕਿਹਾ ਕਿ ਅਜੈ ਬੰਗਾ ਇਤਿਹਾਸ ਦੇ ਇਸ ਨਾਜ਼ੁਕ ਸਮੇਂ ’ਤੇ ਵਿਸ਼ਵ ਬੈਂਕ ਦੀ ਅਗਵਾਈ ਕਰਨ ਦੇ ਯੋਗ ਹਨ। ਉਨ੍ਹਾਂ ਨੇ ਗਲੋਬਲ ਕੰਪਨੀਆਂ ਬਣਾਉਣ ਅਤੇ ਪ੍ਰਬੰਧਨ ਵਿਚ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਬਿਤਾਇਆ ਹੈ।
ਇਹ ਵੀ ਪੜ੍ਹੋ : 'ਕਰਨੈਲ ਸਿੰਘ ਪੰਜੋਲੀ ਨੂੰ ਪਾਰਟੀ ਵਿਚੋ ਕੱਢਕੇ ਬਾਦਲ ਦਲੀਆ ਨੇ ਖੁਦ ਹੀ ਆਪਣੇ ਦਾਗੀ ਇਖਲਾਕ ਨੂੰ ਪ੍ਰਗਟ ਕਰ ਦਿੱਤਾ'
ਅਜੇ ਬੰਗਾ (63) ਇਸ ਸਮੇਂ ਜਨਰਲ ਐਟਲਾਂਟਿਕ ਦੇ ਵਾਈਸ ਚੇਅਰਮੈਨ ਹਨ। ਇਸ ਤੋਂ ਪਹਿਲਾਂ ਉਹ ਮਾਸਟਰਕਾਰਡ ਦੇ ਪ੍ਰਧਾਨ ਅਤੇ ਸੀ.ਈ.ਓ. ਰਹਿ ਚੁਕੇ ਹਨ। ਅਜੇ ਬੰਗਾ ਨੂੰ ਸਾਲ 2016 ਵਿਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਅਜੈ ਬੰਗਾ ਨੇ 12 ਅਪ੍ਰੈਲ 2010 ਨੂੰ ਮਾਸਟਰਕਾਰਡ ਦੇ ਸੀਈਓ ਵਜੋਂ ਅਹੁਦਾ ਸੰਭਾਲਿਆ ਸੀ।