
Gold Price News: ਆਉਣ ਵਾਲੇ ਦਿਨਾਂ ’ਚ 70 ਹਜ਼ਾਰ ਤੱਕ ਪਹੁੰਚਣ ਦੀ ਉਮੀਦ, ਚਾਂਦੀ 72,539 ਰੁਪਏ ਪ੍ਰਤੀ ਕਿਲੋ ਹੋਈ
Gold Price News: ਸੋਨਾ ਅੱਜ ਯਾਨੀ ਸੋਮਵਾਰ (11 ਮਾਰਚ) ਨੂੰ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਮੁਤਾਬਕ 10 ਗ੍ਰਾਮ ਸੋਨਾ 680 ਰੁਪਏ ਵਧ ਕੇ 65,635 ਰੁਪਏ ਹੋ ਗਿਆ ਹੈ। ਇਸ ਤੋਂ ਪਹਿਲਾਂ 7 ਮਾਰਚ ਨੂੰ ਸੋਨਾ ਪਹਿਲੀ ਵਾਰ 65 ਹਜ਼ਾਰ ਰੁਪਏ ਨੂੰ ਪਾਰ ਕਰ ਗਿਆ ਸੀ। ਇਸ ਦੇ ਨਾਲ ਹੀ ਅੱਜ ਚਾਂਦੀ ’ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਹ 274 ਰੁਪਏ ਮਹਿੰਗਾ ਹੋ ਕੇ 72,539 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਕੱਲ੍ਹ ਚਾਂਦੀ ਦੀ ਕੀਮਤ 72,265 ਰੁਪਏ ਸੀ। ਚਾਂਦੀ ਨੇ ਪਿਛਲੇ ਸਾਲ ਯਾਨੀ 4 ਦਸੰਬਰ 2023 ਨੂੰ 77,073 ਰੁਪਏ ਦਾ ਸਭ ਤੋਂ ਉੱਚਾ ਪੱਧਰ ਬਣਾਇਆ ਸੀ।
ਇਹ ਵੀ ਪੜੋ:Health News : 30 ਸਾਲ ਤੋਂ ਬਾਅਦ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਰੱਖੋ ਤੰਦਰੁਸਤ
ਸੋਨੇ ਦੇ ਵੱਧਦੇ ਕਾਰਣ:
2024 ਵਿੱਚ ਵਿਸ਼ਵਵਿਆਪੀ ਮੰਦੀ ਦਾ ਡਰ
ਵਿਆਹਾਂ ਦੇ ਸੀਜ਼ਨ ਕਾਰਨ ਸੋਨੇ ਦੀ ਮੰਗ ਵਧੀ
ਡਾਲਰ ਇੰਡੈਕਸ ਕਮਜ਼ੋਰ ਹੋਇਆ
ਦੁਨੀਆਂ ਭਰ ਦੇ ਕੇਂਦਰੀ ਬੈਂਕ ਸੋਨਾ ਖਰੀਦ ਰਹੇ
ਮਾਰਚ ’ਚ ਹੁਣ ਤੱਕ ਸੋਨਾ 3 ਹਜ਼ਾਰ ਰੁਪਏ ਤੋਂ ਜ਼ਿਆਦਾ ਮਹਿੰਗਾ ਹੋਇਆ
ਮਾਰਚ ’ਚ ਹੁਣ ਤੱਕ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਮਹੀਨੇ ਦੀ ਸ਼ੁਰੂਆਤ ’ਚ ਭਾਵ 1 ਮਾਰਚ ਨੂੰ ਸੋਨਾ 62,592 ਰੁਪਏ ਪ੍ਰਤੀ 10 ਗ੍ਰਾਮ ’ਤੇ ਸੀ, ਜੋ 11 ਮਾਰਚ ਨੂੰ ਘੱਟ ਕੇ 65,635 ਰੁਪਏ ’ਤੇ ਆ ਗਿਆ। ਮਤਲਬ ਸਿਰਫ਼ 11 ਦਿਨਾਂ ’ਚ ਇਸ ਦੀ ਕੀਮਤ 3,043 ਰੁਪਏ ਪ੍ਰਤੀ 10 ਗ੍ਰਾਮ ਘੱਟ ਗਈ ਹੈ। ਇਸ ਦੇ ਨਾਲ ਹੀ ਚਾਂਦੀ ਵੀ 69,977 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 72,539 ਰੁਪਏ ਹੋ ਗਈ।
ਇਹ ਵੀ ਪੜੋ:Khanauri Border News: ਖਨੌਰੀ ਸਰਹੱਦ ’ਤੇ ਇੱਕ ਹੋਰ ਕਿਸਾਨ ਦੀ ਮੌਤ, ਅੰਦੋਲਨ ’ਚ ਹੁਣ ਤੱਕ 9 ਲੋਕਾਂ ਦੀ ਗਈ ਜਾਨ
70 ਹਾਜ਼ਰ ਤੱਕ ਪੁਹੰਚ ਸਕਦਾ ਹੈ ਸੋਨਾ
ਬਾਜ਼ਾਰ ਮਾਹਰਾਂ ਮੁਤਾਬਕ ਆਉਣ ਵਾਲੇ ਦਿਨਾਂ ’ਚ ਸੋਨੇ ਦੀਆਂ ਕੀਮਤਾਂ ’ਚ ਵਾਧਾ ਜਾਰੀ ਰਹਿ ਸਕਦਾ ਹੈ। ਇਸ ਕਾਰਨ ਇਸ ਸਾਲ ਦੇ ਅੰਤ ਤੱਕ ਸੋਨਾ 70 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਇਸ ਦੇ ਨਾਲ ਹੀ ਚਾਂਦੀ ਵੀ 75 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ।
2023 ’ਚ ਸੋਨਾ 8 ਹਜ਼ਾਰ ਰੁਪਏ ਤੋਂ ਜ਼ਿਆਦਾ ਮਹਿੰਗਾ ਹੋ ਗਿਆ
ਸਾਲ 2023 ਦੀ ਸ਼ੁਰੂਆਤ ’ਚ ਸੋਨਾ 54,867 ਰੁਪਏ ਪ੍ਰਤੀ ਗ੍ਰਾਮ ਸੀ, ਜੋ 31 ਦਸੰਬਰ ਨੂੰ 63,246 ਰੁਪਏ ਪ੍ਰਤੀ ਗ੍ਰਾਮ ’ਤੇ ਪਹੁੰਚ ਗਿਆ ਸੀ। ਭਾਵ ਸਾਲ 2023 ਵਿੱਚ ਇਸਦੀ ਕੀਮਤ ਵਿੱਚ 8,379 ਰੁਪਏ (16%) ਦਾ ਵਾਧਾ ਹੋਇਆ। ਇਸ ਦੇ ਨਾਲ ਹੀ ਚਾਂਦੀ ਵੀ 68,092 ਰੁਪਏ ਤੋਂ ਵਧ ਕੇ 73,395 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।
ਸੋਨਾ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐੱਸ) ਦੇ ਹਾਲਮਾਰਕ ਵਾਲਾ ਪ੍ਰਮਾਣਿਤ ਸੋਨਾ ਹਮੇਸ਼ਾ ਖਰੀਦੋ। ਨਵੇਂ ਨਿਯਮ ਦੇ ਤਹਿਤ 1 ਅਪ੍ਰੈਲ ਤੋਂ ਛੇ ਅੰਕਾਂ ਵਾਲੀ ਅਲਫਾਨਿਊਮੇਰਿਕ ਹਾਲਮਾਰਕਿੰਗ ਤੋਂ ਬਿਨਾਂ ਸੋਨਾ ਨਹੀਂ ਵੇਚਿਆ ਜਾਵੇਗਾ। ਜਿਸ ਤਰ੍ਹਾਂ ਆਧਾਰ ਕਾਰਡ ’ਤੇ 12 ਅੰਕਾਂ ਦਾ ਕੋਡ ਹੁੰਦਾ ਹੈ, ਉਸੇ ਤਰ੍ਹਾਂ ਸੋਨੇ ’ਤੇ 6 ਅੰਕਾਂ ਦਾ ਹਾਲਮਾਰਕ ਕੋਡ ਹੁੰਦਾ ਹੈ। ਇਸ ਨੂੰ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਯਾਨੀ ਐੱਚਯੂਆਈਡੀ ਕਿਹਾ ਜਾਂਦਾ ਹੈ। ਇਹ ਨੰਬਰ ਅਲਫਾਨਿਊਮੇਰਿਕ ਹੋ ਸਕਦਾ ਹੈ ਜਿਵੇਂ ਕਿ ਕੁਝ ਇਸ ਤਰ੍ਹਾਂ - ਏਜੈਡ - 4524 ਹਾਲਮਾਰਕਿੰਗ ਰਾਹੀਂ ਇਹ ਪਤਾ ਲਗਾਉਣਾ ਸੰਭਵ ਹੋ ਗਿਆ ਹੈ ਕਿ ਸੋਨੇ ਦੇ ਕਿੰਨੇ ਕੈਰੇਟ ਹਨ।
ਇਹ ਵੀ ਪੜੋ:Railway News : ਰੇਲ ਸੇਵਾ 23 ਤੋਂ 29 ਮਾਰਚ ਤੱਕ ਰੇਹਗੀ ਪ੍ਰਭਾਵਿਤ ਯਾਤਰੀਆਂ ਨੂੰ ਆਵੇਗੀ ਪ੍ਰੇਸ਼ਾਨੀ
ਸੋਨੇ ਦਾ ਸਹੀ ਵਜ਼ਨ ਅਤੇ ਖਰੀਦਣ ਦੇ ਦਿਨ ਉਸਦੀ ਕੀਮਤ ਜਿਵੇਂ ਕਈ ਸਰੋਤਾਂ (ਜਿਵੇਂ ਕਿ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ) ਤੋਂ ਜਾਂਚ ਕਰੋ। ਸੋਨੇ ਦੀ ਕੀਮਤ 24 ਕੈਰੇਟ, 22 ਕੈਰੇਟ ਅਤੇ 18 ਕੈਰੇਟ ਦੇ ਹਿਸਾਬ ਨਾਲ ਬਦਲਦੀ ਹੈ। 24 ਕੈਰਟ ਸੋਨੇ ਨੂੰ ਸਭ ਤੋਂ ਸ਼ੁੱਧ ਸੋਨਾ ਮੰਨਿਆ ਜਾਂਦਾ ਹੈ, ਪਰ ਇਸ ਤੋਂ ਗਹਿਣੇ ਨਹੀਂ ਬਣਾਏ ਜਾਂਦੇ ਕਿਉਂਕਿ ਇਹ ਬਹੁਤ ਨਰਮ ਹੁੰਦਾ ਹੈ। ਆਮ ਤੌਰ ’ਤੇ ਗਹਿਣਿਆਂ ਲਈ 22 ਕੈਰੇਟ ਜਾਂ ਇਸ ਤੋਂ ਘੱਟ ਸੋਨਾ ਵਰਤਿਆ ਜਾਂਦਾ ਹੈ।
ਇਹ ਵੀ ਪੜੋ:OTA News : ਭਾਰਤ ਦੇ ਸੁਰੱਖਿਆ ਦ੍ਰਿਸ਼ ’ਚ ਬਹੁ-ਪੱਖੀ ਖਤਰੇ ਸ਼ਾਮਲ ਹਨ: ਏਅਰ ਚੀਫ ਮਾਰਸ਼ਲ
ਕੈਰੇਟ ਦੇ ਹਿਸਾਬ ਨਾਲ ਕੀਮਤ ਇਸ ਤਰ੍ਹਾਂ ਚੈੱਕ ਕਰੋ: ਮੰਨ ਲਓ ਕਿ 24 ਕੈਰੇਟ ਸੋਨੇ ਦੀ ਕੀਮਤ 60 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਹੈ। ਭਾਵ ਇੱਕ ਗ੍ਰਾਮ ਸੋਨੇ ਦੀ ਕੀਮਤ 6000 ਰੁਪਏ ਸੀ। ਅਜਿਹੇ ’ਚ 1 ਕੈਰੇਟ ਸ਼ੁੱਧਤਾ ਵਾਲੇ 1 ਗ੍ਰਾਮ ਸੋਨੇ ਦੀ ਕੀਮਤ 6000/24 ਯਾਨੀ 250 ਰੁਪਏ ਸੀ। ਹੁਣ ਮੰਨ ਲਓ ਕਿ ਤੁਹਾਡਾ ਗਹਿਣਾ 18 ਕੈਰੇਟ ਸ਼ੁੱਧ ਸੋਨੇ ਦਾ ਬਣਿਆ ਹੈ, ਤਾਂ ਇਸਦੀ ਕੀਮਤ 18x250 ਯਾਨੀ 4,500 ਰੁਪਏ ਪ੍ਰਤੀ ਗ੍ਰਾਮ ਹੈ। ਹੁਣ ਤੁਹਾਡੇ ਗਹਿਣਿਆਂ ਦੇ ਗ੍ਰਾਮ ਦੀ ਸੰਖਿਆ ਨੂੰ 4,500 ਰੁਪਏ ਨਾਲ ਗੁਣਾ ਕਰਕੇ ਸੋਨੇ ਦੀ ਸਹੀ ਕੀਮਤ ਦਾ ਪਤਾ ਲਗਾਇਆ ਜਾ ਸਕਦਾ ਹੈ।
ਇਹ ਵੀ ਪੜੋ:Punjab News : ਪੱਲੇਦਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਮੇਟੀ ਦਾ ਗਠਨ
ਸੋਨਾ ਖਰੀਦਣ ਵੇਲੇ ਨਕਦ ਭੁਗਤਾਨ ਕਰਨਾ ਇੱਕ ਵੱਡੀ ਗ਼ਲਤੀ ਸਾਬਤ ਹੋ ਸਕਦਾ ਹੈ। ਯੂਪੀਆਈ (ਜਿਵੇਂ ਭੀਮ ਐਪ) ਅਤੇ ਡਿਜੀਟਲ ਬੈਂਕਿੰਗ ਰਾਹੀਂ ਭੁਗਤਾਨ ਕਰਨਾ ਬਿਹਤਰ ਹੈ। ਜੇਕਰ ਤੁਸੀਂ ਚਾਹੋ ਤਾਂ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਵੀ ਭੁਗਤਾਨ ਕਰ ਸਕਦੇ ਹੋ। ਇਸ ਤੋਂ ਬਾਅਦ ਬਿੱਲ ਲੈਣਾ ਨਾ ਭੁੱਲੋ। ਜੇਕਰ ਆਨਲਾਈਨ ਆਰਡਰ ਕਰ ਰਹੇ ਹੋ ਤਾਂ ਯਕੀਨੀ ਤੌਰ ’ਤੇ ਪੈਕੇਜਿੰਗ ਦੀ ਜਾਂਚ ਕਰੋ।
ਇਹ ਵੀ ਪੜੋ:Lok Sabha Election 2024 : 68 ਦਿਨਾਂ ਵਿੱਚ 5800 ਨੇਤਾ ਭਾਜਪਾ ’ਚ ਹੋਏ ਸ਼ਾਮਲ, ਜਾਣੋ ਭਾਜਪਾ ਦੀ ਰਣਨੀਤੀ
ਬਹੁਤ ਸਾਰੇ ਲੋਕ ਸੋਨੇ ਨੂੰ ਨਿਵੇਸ਼ ਵਜੋਂ ਦੇਖਦੇ ਹਨ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਤੁਹਾਡੇ ਕੋਲ ਸੋਨੇ ਦੀ ਮੁੜ ਵਿਕਰੀ ਮੁੱਲ ਬਾਰੇ ਪੂਰੀ ਜਾਣਕਾਰੀ ਹੋਵੇ। ਨਾਲ ਹੀ, ਸਟੋਰ ਦੇ ਕਰਮਚਾਰੀਆਂ ਨਾਲ ਸਬੰਧਤ ਜੌਹਰੀ ਦੀ ਬਾਇਬੈਕ ਨੀਤੀ ਬਾਰੇ ਵੀ ਚਰਚਾ ਕਰੋ।
ਇਹ ਵੀ ਪੜੋ:Chandigarh PGI News : ਚੰਡੀਗੜ੍ਹ ਪੀਜੀਆਈ ਵਿਚ HIV ਦਾ ਡਰ ਘਟਿਆ
(For more news apart from Latest Gold Price News in Punjabi, stay tuned to Rozana Spokesman)