Chandigarh PGI News : ਚੰਡੀਗੜ੍ਹ ਪੀਜੀਆਈ ਵਿਚ HIV ਦਾ ਡਰ ਘਟਿਆ

By : BALJINDERK

Published : Mar 11, 2024, 1:48 pm IST
Updated : Mar 11, 2024, 1:48 pm IST
SHARE ARTICLE
Chandigarh PGI
Chandigarh PGI

Chandigarh PGI News : ਮਰੀਜ਼ਾਂ ਨੂੰ ਦਿੱਤਾ ਜਾ ਰਿਹਾ ART ਇਲਾਜ, ਨਤੀਜੇ ਆ ਰਹੇ ਵਧੀਆ

Chandigarh PGI News : ਹਿਊਮਨ ਇਮਯੂਨੋਡਫੀਸ਼ੀਐਂਸੀ ਵਾਇਰਸ ਯਾਨੀ HIV ਨਾਲ ਪੀੜਤ ਔਰਤਾਂ ਨੇ ਹੁਣ ਦੱਬੇ ਹੋਏ ਵਾਇਰਲ ਲੋਡ ਨਾਲ ਸਿਹਤਮੰਦ ਬੱਚਿਆਂ ਨੂੰ ਜਨਮ ਦੇਣਾ ਸ਼ੁਰੂ ਕਰ ਦਿੱਤਾ ਹੈ। ਪੀਜੀਆਈ ਚੰਡੀਗੜ੍ਹ ਦੇ ਏਆਰਟੀਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਜਨਵਰੀ 2024 ਤੋਂ  HIV ਤੋਂ ਪ੍ਰਭਾਵਿਤ 97 ਪ੍ਰਤੀਸ਼ਤ ਮਰੀਜ਼ਾਂ ਨੂੰ ਕੇਂਦਰ ਵਿੱਚ ਐਂਟੀਰੇਟਰੋਵਾਇਰਲ ਇਲਾਜ (ART) ਦਿੱਤਾ ਜਾ ਰਿਹਾ ਹੈ, ਜਿਸ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ।

ਇਹ ਵੀ ਪੜੋ:Bhopal Fire: ਮੱਧ ਪ੍ਰਦੇਸ਼ ਦੇ ਵੱਲਭ ਭਵਨ ਦੀ ਇਮਾਰਤ ਨੂੰ ਲੱਗੀ ਭਿਆਨਕ ਅੱਗ

ਐਂਟੀਰੇਟਰੋਵਾਇਰਲ ਇਲਾਜ ਨਾ ਸਿਰਫ਼ ਵਾਇਰਸ ਨੂੰ ਫੈਲਣ ਤੋਂ ਰੋਕਦਾ ਹੈ ਬਲਕਿ ਮਰੀਜ਼ਾਂ ਨੂੰ ਉਨ੍ਹਾਂ ਦੀ ਪਿਛਲੀ ਸਿਹਤ ਨੂੰ ਮੁੜ ਪ੍ਰਾਪਤ ਕਰਨ ਵਿੱਚ ਵੀ ਮਦਦ ਕਰਦਾ ਹੈ। ਇਸ ਇਲਾਜ ਨਾਲ ਲਗਭਗ 86 ਫੀਸਦੀ ਲੋਕ ਪਹਿਲਾਂ ਵਾਂਗ ਸਿਹਤਮੰਦ ਹੋ ਗਏ ਹਨ।
ਦੱਬੇ ਹੋਏ ਵਾਇਰਲ ਲੋਡ ਦੇ ਜ਼ਰੀਏ,  HIV ਤੋਂ ਪੀੜਤ ਔਰਤਾਂ ਨੇ ਬੱਚਿਆਂ ਨੂੰ ਜਨਮ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਬੱਚੇ HIV ਨੈਗੇਟਿਵ ਟੈਸਟ ਆ ਰਹੇ ਹਨ। ਇੱਕ ਜਾਣਕਾਰੀ ਅਨੁਸਾਰ ਪਿਛਲੇ 6 ਸਾਲਾਂ ਵਿੱਚ ਐੱਚਆਈਵੀ ਤੋਂ ਪੀੜਤ ਔਰਤਾਂ ਨੇ ਕਰੀਬ 140 ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਇਨ੍ਹਾਂ ਵਿੱਚੋਂ ਸਿਰਫ਼ 2 ਬੱਚੇ ਹੀ ਇਸ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।

ਇਹ ਵੀ ਪੜੋ:Gold and Silver prices News Today: ਸੋਨੇ ਦੀਆਂ ਕੀਮਤਾਂ ਸਿਖ਼ਰਾਂ ’ਤੇ, ਚਾਂਦੀ ’ਚ ਵੀ ਆਈ ਤੇਜ਼ੀ 


ਦੂਜੇ ਪਾਸੇ ਚੰਡੀਗੜ੍ਹ ਵਿੱਚ ਵੀ HIV ਸੰਕਰਮਣ ਦੇ ਮਾਮਲੇ ਘਟ ਰਹੇ ਹਨ। ਸਾਲ 2010 ਵਿੱਚ HIV ਦੇ ਮਾਮਲਿਆਂ ਵਿੱਚ ਗਿਰਾਵਟ 0.28 ਫੀਸਦੀ ਸੀ, ਜੋ ਸਾਲ 2021 ਵਿੱਚ ਘੱਟ ਕੇ 0.19 ਫੀਸਦੀ ਰਹਿ ਗਈ। ਦੇਸ਼ ਭਰ ਵਿੱਚ ਇਹ ਗਿਰਾਵਟ 0.21 ਫੀਸਦੀ ਦਰਜ ਕੀਤੀ ਗਈ। ਐੱਚਆਈਵੀ ਦੇ ਮਰੀਜ਼ਾਂ ਦੀ ਮੌਤ ਦਰ ਵਿੱਚ ਵੀ ਕਮੀ ਆਈ ਹੈ। ਸਾਲ 2018 ’ਚ ਚੰਡੀਗੜ੍ਹ ’ਚ ਅਜਿਹੇ 37 ਮਰੀਜ਼ਾਂ ਦੀ ਮੌਤ ਹੋਈ ਸੀ, ਜਦਕਿ 2023 ’ਚ ਸਿਰਫ 18 ਮੌਤਾਂ ਹੋਈਆਂ ਸਨ।

ਇਹ ਵੀ ਪੜੋ:Fatehgarh News : ਮੋਟਰਸਾਈਕਲ ਅੱਗੇ ਆਵਾਰਾ ਪਸ਼ੂ ਆਉਣ ਨਾਲ ਭਾਖੜਾ ਨਹਿਰ 'ਚ ਡਿੱਗਿਆ ਚਾਲਕ, ਹੋਈ ਮੌਤ  

ਸੈਂਟਰ ਆਫ਼ ਐਕਸੀਲੈਂਸ ਇਨ ਐਚਆਈਵੀ ਕੇਅਰ/ ਐਂਟੀਰੇਟਰੋਵਾਇਰਲ ਟਰੀਟਮੈਂਟ ਸੈਂਟਰ ਦੇ ਇੱਕ ਅਧਿਕਾਰੀ ਦੇ ਅਨੁਸਾਰ, ਓਪੀਡੀ ਵਿੱਚ ਆਉਣ ਵਾਲੀਆਂ ਸਾਰੀਆਂ ਔਰਤਾਂ ਦਾ ਐੱਚਆਈਵੀ ਲਈ ਟੈਸਟ ਕੀਤਾ ਜਾਂਦਾ ਹੈ। ਜਿਹੜੀਆਂ ਔਰਤਾਂ ਐੱਚਆਈਵੀ ਨਾਲ ਸੰਕਰਮਿਤ ਪਾਈਆਂ ਜਾਂਦੀਆਂ ਹਨ ਉਨ੍ਹਾਂ ਨੂੰ ਦਵਾਈ ’ਤੇ ਰੱਖਿਆ ਜਾਂਦਾ ਹੈ ਅਤੇ ਵਾਇਰਲ ਲੋਡ ਨੂੰ ਦਬਾਉਣ ਲਈ ਲਗਭਗ 6 ਮਹੀਨੇ ਲੱਗ ਜਾਂਦੇ ਹਨ। ਅਜਿਹੇ ਮਰੀਜ਼ਾਂ ਨੂੰ ਉਮਰ ਭਰ ਦਵਾਈ ਲੈਣੀ ਚਾਹੀਦੀ ਹੈ ਤਾਂ ਜੋ ਉਹ ਸਿਹਤਮੰਦ ਜੀਵਨ ਬਤੀਤ ਕਰ ਸਕਣ। ਅਜਿਹੀਆਂ ਔਰਤਾਂ ਤੋਂ ਪੈਦਾ ਹੋਣ ਵਾਲੇ ਬੱਚਿਆਂ ਨੂੰ ਸ਼ੁਰੂ ਵਿੱਚ 6 ਹਫ਼ਤਿਆਂ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਇਨਫੈਕਸ਼ਨ ਤੋਂ ਸੁਰੱਖਿਅਤ ਰਹਿ ਸਕਣ। ਪੀਜੀਆਈ ਦਾ ਇਹ ਐੱਚਆਈਵੀ ਕੇਅਰ ਸੈਂਟਰ ਫਰਵਰੀ 2018 ਤੋਂ ਚੱਲ ਰਿਹਾ ਹੈ।

ਇਹ ਵੀ ਪੜੋ:Bollywood News : ਬਾਲੀਵੁੱਡ ’ਚ ਔਰਤਾਂ ਦੀ ਗਿਣਤੀ ਵਧੀ ਹੈ ਪਰ ਪੁਰਸ਼ਾਂ ਦਾ ਦਬਦਬਾ ਅਜੇ ਵੀ ਕਾਇਮ 

ਪੀਜੀਆਈ ਦੇ ਏਆਰਟੀ ਸੈਂਟਰ ਵਿੱਚ ਐੱਚਆਈਵੀ ਦੀ ਲਾਗ ਤੋਂ ਪੀੜਤ ਮਰੀਜ਼ਾਂ ਦੀ ਰਜਿਸਟਰੇਸ਼ਨ ਵਿੱਚ ਵੀ ਕਮੀ ਆਈ ਹੈ। ਸਾਲ 2017 ਵਿੱਚ ਕੇਂਦਰ ਵਿੱਚ ਕੁੱਲ 1,265 ਰਜਿਸਟਰੇਸ਼ਨਾਂ ਸਨ ਜੋ ਸਾਲ 2023 ਵਿੱਚ ਘਟ ਕੇ 326 ਰਹਿ ਗਈਆਂ। ਤੁਹਾਨੂੰ ਦੱਸ ਦੇਈਏ ਕਿ ਇਹ ਕੇਂਦਰ ਨਾ ਸਿਰਫ ਚੰਡੀਗੜ੍ਹ ਤੋਂ ਸਗੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਵੀ ਮਰੀਜ਼ ਦੇਖਿਆ ਜਾਂਦਾ ਹੈ। ਕੇਂਦਰ ਵਿੱਚ ਐਚਆਈਵੀ ਕੇਸਾਂ ਦੀ ਗਹਿਨਤਾ ਨਾਲ ਜਾਂਚ ਕੀਤੀ ਜਾਂਦੀ ਹੈ ਜਿਸ ਵਿੱਚ ਸੀਡੀ4 ਅਤੇ ਐਚਆਈਵੀ ਵਾਇਰਲ ਲੋਕ ਟੈਸਟ ਮੁਫ਼ ਵਿੱਚ ਕੀਤਾ ਜਾਂਦਾ ਹੈ। 

ਇਹ ਵੀ ਪੜੋ:Chandigarh Women Day News : ਵਿਸ਼ਵ ਮਹਿਲਾ ਦਿਵਸ ’ਤੇ ਮਹਿਲਾਵਾਂ ਨੇ ਲਾਲ ਸਾੜੀਆਂ ਪਾ ਮੈਰਾਥਨ ’ਚ ਲਿਆ ਹਿੱਸਾ

(For more news apart from Fear of  HIV reduced in Chandigarh PGI News in Punjabi, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement