
ਕ੍ਰਿਪਟੋਕਰੰਸੀ ਐਕਸਚੇਂਜ ਨੂੰ ਲੈ ਕੇ ਵੱਡੀ ਕਾਰਵਾਈ ਕਰਦਿਆਂ ਈਡੀ ਨੇ Vauld ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ।
ਨਵੀਂ ਦਿੱਲੀ: ਕ੍ਰਿਪਟੋਕਰੰਸੀ ਐਕਸਚੇਂਜ ਨੂੰ ਲੈ ਕੇ ਵੱਡੀ ਕਾਰਵਾਈ ਕਰਦਿਆਂ ਈਡੀ ਨੇ Vauld ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ। ਮਨੀ ਲਾਂਡਰਿੰਗ ਨਾਲ ਜੁੜੀ ਜਾਂਚ ਕਰ ਰਹੀ ਈਡੀ ਨੇ ਵੀਰਵਾਰ ਨੂੰ ਵਾਲਡ ਦੀ 370 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰ ਦਿੱਤੀ। ਇਸ ਦੌਰਾਨ ਗਲੋਬਲ ਕ੍ਰਿਪਟੋ ਐਕਸਚੇਂਜ ਬਾਇਨੈਂਸ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਇਹ ਵਜ਼ੀਰਐਕਸ ਨਾਲ ਆਪਣੇ ਆਫ-ਚੇਨ ਫੰਡ ਟ੍ਰਾਂਸਫਰ ਨੂੰ ਬੰਦ ਕਰ ਰਿਹਾ ਹੈ। ਵਜ਼ੀਰਐਕਸ ਵਿਰੁੱਧ ਈਡੀ ਦੀ ਕਾਰਵਾਈ ਪਹਿਲਾਂ ਹੀ ਚੱਲ ਰਹੀ ਹੈ। ED ਵਜ਼ੀਰਐਕਸ ਦੇ ਅਣਪਛਾਤੇ ਵਾਲਿਟ ਵਿਚ 2,790 ਕਰੋੜ ਰੁਪਏ ਦੀ ਕ੍ਰਿਪਟੋ ਜਾਇਦਾਦ ਦੇ ਟ੍ਰਾਂਸਫਰ ਦੀ ਜਾਂਚ ਕਰ ਰਹੀ ਹੈ।
ਈਡੀ ਕਈ ਭਾਰਤੀ ਗੈਰ-ਬੈਂਕਿੰਗ ਵਿੱਤ ਕੰਪਨੀਆਂ (ਐਨਬੀਐਫਸੀ) ਅਤੇ ਉਹਨਾਂ ਦੇ ਫਿਨਟੇਕ ਭਾਈਵਾਲਾਂ ਵਿਰੁੱਧ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਹੈ। ਇਹ ਜਾਂਚ ਆਰਬੀਆਈ ਦੇ ਉਧਾਰ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਅਤੇ ਨਿੱਜੀ ਡੇਟਾ ਦੀ ਦੁਰਵਰਤੋਂ ਲਈ NBFC ਦੇ ਫਿਨਟੇਕ ਸਹਿਯੋਗੀਆਂ ਦੇ ਖਿਲਾਫ ਕੀਤੀ ਜਾ ਰਹੀ ਹੈ।