ਕੀਨੀਆ : ਅਡਾਨੀ ਸਮੂਹ ਨਾਲ ਸੌਦੇ ਦੇ ਵਿਰੁਧ ਪ੍ਰਦਰਸ਼ਨ ਕਾਰਨ ਮੁੱਖ ਹਵਾਈ ਅੱਡੇ ’ਤੇ ਉਡਾਣਾਂ ਦਾ ਸੰਚਾਲਨ ਮੁਅੱਤਲ
Published : Sep 11, 2024, 10:09 pm IST
Updated : Sep 11, 2024, 10:09 pm IST
SHARE ARTICLE
Kenya
Kenya

ਮੁਲਾਜ਼ਮਾਂ ਨੇ ਨੌਕਰੀਆਂ ਜਾਣ ਦੇ ਡਰੋਂ ਕੀਤਾ ਪ੍ਰਦਰਸ਼ਨ

ਨੈਰੋਬੀ : ਭਾਰਤੀ ਉਦਯੋਗਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਸਮੂਹ ਨਾਲ ਕੀਨੀਆ ਸਰਕਾਰ ਦੇ ਪ੍ਰਸਤਾਵਿਤ ਸੌਦੇ ਦੇ ਵਿਰੁਧ ਸੈਂਕੜੇ ਮੁਲਾਜ਼ਮਾਂ ਨੇ ਬੁਧਵਾਰ ਨੂੰ ਦੇਸ਼ ਦੇ ਮੁੱਖ ਹਵਾਈ ਅੱਡੇ ’ਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਾਰਨ ਉਡਾਣਾਂ ਦਾ ਸੰਚਾਲਨ ਰੋਕ ਦਿਤਾ ਗਿਆ ਸੀ ਅਤੇ ਸੈਂਕੜੇ ਮੁਸਾਫ਼ਰ ਹਵਾਈ ਅੱਡੇ ’ਤੇ ਫਸੇ ਰਹੇ। 

ਸਰਕਾਰ ਨੇ ਕਿਹਾ ਕਿ ਜੋਮੋ ਕੀਨੀਆਟਾ ਕੌਮਾਂਤਰੀ ਹਵਾਈ ਅੱਡੇ ਦਾ ਆਧੁਨਿਕੀਕਰਨ ਕੀਤਾ ਜਾਵੇਗਾ ਅਤੇ ਅਡਾਨੀ ਸਮੂਹ ਨਾਲ ਨਿਰਮਾਣ ਅਤੇ ਸੰਚਾਲਨ ਸਮਝੌਤੇ ਤਹਿਤ ਇਕ ਵਾਧੂ ਰਨਵੇ ਅਤੇ ਟਰਮੀਨਲ ਦਾ ਨਿਰਮਾਣ ਕੀਤਾ ਜਾਵੇਗਾ। ਸਮਝੌਤੇ ਦੇ ਤਹਿਤ, ਸਮੂਹ 30 ਸਾਲਾਂ ਲਈ ਹਵਾਈ ਅੱਡੇ ਦਾ ਸੰਚਾਲਨ ਕਰੇਗਾ। 

‘ਕੀਨੀਆ ਏਅਰਪੋਰਟ ਵਰਕਰਜ਼ ਯੂਨੀਅਨ’ ਨੇ ਹੜਤਾਲ ਦਾ ਐਲਾਨ ਕਰਦਿਆਂ ਦੋਸ਼ ਲਾਇਆ ਕਿ ਇਸ ਸਮਝੌਤੇ ਨਾਲ ਨੌਕਰੀਆਂ ਦਾ ਨੁਕਸਾਨ ਹੋਵੇਗਾ ਅਤੇ ਨੌਕਰੀ ਛੱਡਣ ਵਾਲਿਆਂ ’ਤੇ ‘ਸੇਵਾ ਦੀਆਂ ਬੇਹੱਦ ਖ਼ਰਾਬ ਨਿਯਮ ਅਤੇ ਸ਼ਰਤਾਂ’ ਲਾਗੂ ਹੋਣਗੀਆਂ। 

ਨੈਰੋਬੀ ਵਿਚ ਕੰਮ ਕਰ ਰਹੀ ਏਅਰਲਾਈਨ ਕੀਨੀਆ ਏਅਰਵੇਜ਼ ਨੇ ਬੁਧਵਾਰ ਨੂੰ ਐਲਾਨ ਕੀਤਾ ਕਿ ਹਵਾਈ ਅੱਡੇ ’ਤੇ ਚੱਲ ਰਹੀ ਹੜਤਾਲ ਕਾਰਨ ਉਡਾਣਾਂ ਦੇ ਸੰਚਾਲਨ ਵਿਚ ਦੇਰੀ ਹੋਵੇਗੀ ਅਤੇ ਸੰਭਵ ਤੌਰ ’ਤੇ ਉਡਾਨਾਂ ਨੂੰ ਰੱਦ ਕਰ ਦਿਤਾ ਜਾਵੇਗਾ। 

ਕੇਂਦਰੀ ਲੇਬਰ ਆਰਗੇਨਾਈਜ਼ੇਸ਼ਨ ਦੇ ਸਕੱਤਰ ਜਨਰਲ ਫਰਾਂਸਿਸ ਅਟਵੋਲੀ ਨੇ ਹਵਾਈ ਅੱਡੇ ’ਤੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਸਰਕਾਰ ਨੇ ਮਜ਼ਦੂਰਾਂ ਦੀ ਗੱਲ ਸੁਣੀ ਹੁੰਦੀ ਤਾਂ ਹੜਤਾਲ ਤੋਂ ਬਚਿਆ ਜਾ ਸਕਦਾ ਸੀ। ਉਨ੍ਹਾਂ ਕਿਹਾ, ‘‘ਇਹ ਇਕ ਬਹੁਤ ਹੀ ਸਧਾਰਣ ਮਾਮਲਾ ਸੀ ਜਿੱਥੇ ਕਾਮਿਆਂ ਨੂੰ ਇਹ ਹਲਫਨਾਮਾ ਦੇਣਾ ਪਿਆ ਕਿ ਸਾਡੇ ਮੈਂਬਰ ਅਪਣੀਆਂ ਨੌਕਰੀਆਂ ਨਹੀਂ ਗੁਆਉਣਗੇ ਅਤੇ ਉਨ੍ਹਾਂ ਦੀਆਂ ਨੌਕਰੀਆਂ ਸਰਕਾਰ ਵਲੋਂ ਸੁਰੱਖਿਅਤ ਕੀਤੀਆਂ ਜਾਣਗੀਆਂ।’’

ਪਿਛਲੇ ਹਫਤੇ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਹੜਤਾਲ ’ਤੇ ਜਾਣ ਦੀ ਧਮਕੀ ਦਿਤੀ ਸੀ ਪਰ ਸਰਕਾਰ ਨਾਲ ਗੱਲਬਾਤ ਹੋਣ ਤਕ ਹੜਤਾਲ ਵਾਪਸ ਲੈ ਲਈ ਸੀ। 

ਪਿਛਲੇ ਹਫਤੇ ਸਥਾਨਕ ਮੀਡੀਆ ਆਊਟਲੈਟਸ ਦੀ ਇਕ ਰੀਪੋਰਟ ਮੁਤਾਬਕ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਨਾਲ ਅਣਪਛਾਤੇ ਲੋਕ ਇਲਾਕੇ ’ਚ ਘੁੰਮਦੇ ਦੇਖੇ ਗਏ, ਜਿਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਨਾਲ ਚਿੰਤਾ ਪੈਦਾ ਹੋ ਗਈ ਕਿ ਭਾਰਤੀ ਕੰਪਨੀ ਦੇ ਅਧਿਕਾਰੀ ਸੌਦੇ ਦੀ ਤਿਆਰੀ ਕਰ ਰਹੇ ਸਨ। ਹਾਈ ਕੋਰਟ ਨੇ ਸੋਮਵਾਰ ਨੂੰ ਲਾਅ ਸੋਸਾਇਟੀ ਅਤੇ ਕੀਨੀਆ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਦਾਇਰ ਕੇਸ ਦੀ ਸੁਣਵਾਈ ਹੋਣ ਤਕ ਸਮਝੌਤੇ ਦੇ ਅਮਲ ’ਤੇ ਅਸਥਾਈ ਤੌਰ ’ਤੇ ਰੋਕ ਲਗਾ ਦਿਤੀ। 

SHARE ARTICLE

ਏਜੰਸੀ

Advertisement

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM
Advertisement