
ਬਿਆਨ ਵਿਚ ਕਿਹਾ ਗਿਆ ਹੈ ਕਿ ਪਿਊਰੀ ਨੂੰ ਸਾਰੀਆਂ ਦੁਕਾਨਾਂ ਵਿਚ ਪਹੁੰਚਾ ਦਿੱਤਾ ਗਿਆ ਅਤੇ ਇਸ ਦੀ ਵਿਕਰੀ ਸਾਰੇ ਬੂਥਾਂ ਤੇ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ।
ਨਵੀਂ ਦਿੱਲੀ: ਉਪਭੋਗਤਾ ਨੂੰ ਟਮਾਟਰ ਦੀਆਂ ਕੀਮਤਾਂ ਤੋਂ ਰਾਹਤ ਦੇਣ ਲਈ ਕੇਂਦਰ ਨੇ ਸਰਵਜਨਿਕ ਖੇਤਰ ਦੀ ਮਦਰ ਡੇਅਰੀ ਨੂੰ ਸ਼ੁੱਕਰਵਾਰ ਤੋਂ ਰਾਸ਼ਟਰੀ ਰਾਜਧਾਨੀ ਵਿਚ ਅਪਣੀ ਸਫਲ ਬ੍ਰਾਂਡ 400 ਦੁਕਾਨਾਂ ਦੇ ਜ਼ਰੀਏ ਟਮਾਟਰ ਵੇਚਣ ਦਾ ਨਿਰਦੇਸ਼ ਦਿੱਤਾ ਹੈ। ਉਪਭੋਗਤਾ ਮਾਮਲੇ ਦੇ ਬੁਲਾਰੇ ਅਵਿਨਾਸ਼ ਦੇ ਸ਼੍ਰੀਵਾਸਤਵ ਦੀ ਪ੍ਰਧਾਨਤਾ ਵਿਚ ਵੀਰਵਾਰ ਨੂੰ ਹੋਈ ਅੰਤਰ ਮੰਤਰੀ ਮੰਡਲ ਦੀ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ ਹੈ।
Tomatoes
ਬੈਠਕ ਵਿਚ ਟਮਾਟਰ ਦੀਆਂ ਕੀਮਤਾਂ ਅਤੇ ਸਪਲੀ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ। ਟਮਾਟਰ ਜਲਦੀ ਖਰਾਬ ਹੋਣ ਵਾਲੀ ਸਬਜ਼ੀ ਹੈ। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਪ੍ਰਚੂਨ ਬਾਜ਼ਾਰ ਵਿਚ ਟਮਾਟਰ 80 ਰੁਪਏ ਕਿਲੋ ਦੀ ਉਚਾਈ ਤੇ ਪਹੁੰਚ ਗਿਆ ਹੈ। ਮਹਾਰਾਸ਼ਟਰ, ਕਰਨਾਟਕ ਅਤੇ ਤੇਲੰਗਾਨਾ ਵਰਗੇ ਉਤਪਾਦਕ ਰਾਜਾਂ ਵਿਚ ਭਾਰੀ ਬਾਰਿਸ਼ ਦੀ ਵਜ੍ਹਾ ਕਾਰਨ ਟਮਾਟਰ ਦੀ ਸਪਲਾਈ ਪ੍ਰਭਾਵਿਤ ਹੋਈ ਹੈ।
Tomato
ਇਕ ਅਧਿਕਾਰਿਕ ਬਿਆਨ ਵਿਚ ਕਿਹਾ ਗਿਆ ਹੈ ਕਿ ਦਿੱਲੀ ਵਿਚ ਟਮਾਟਰ ਦੀ ਕਮੀ ਨੂੰ ਦੂਰ ਕਰਨ ਲਈ ਸਫ਼ਲ ਨੇ ਅਪਣੀਆਂ ਸਾਰੀਆਂ ਦੁਕਾਨਾਂ ਦੁਆਰਾ ਟਮਾਟਰ ਵੇਚਣ ਦੀ ਸਹਿਮਤੀ ਦਿੱਤੀ ਹੈ। ਟਮਾਟਰ ਪਿਊਰੀ ਦੇ 200 ਗ੍ਰਾਮ ਦਾ ਪੈਕ 25 ਰੁਪਏ ਅਤੇ 825 ਗ੍ਰਾਮ ਦਾ ਪੈਕ ਵੇਚਿਆ ਜਾਵੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ ਪਿਊਰੀ ਨੂੰ ਸਾਰੀਆਂ ਦੁਕਾਨਾਂ ਵਿਚ ਪਹੁੰਚਾ ਦਿੱਤਾ ਗਿਆ ਅਤੇ ਇਸ ਦੀ ਵਿਕਰੀ ਸਾਰੇ ਬੂਥਾਂ ਤੇ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ।
Tomato
ਦਸ ਦਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਜਿਵੇਂ ਕਿ ਨੋਇਡਾ ਅਤੇ ਗੁਰੂਗਰਾਮ ਵਿਚ ਪਿਆਜ਼ ਦੀ ਕੀਮਤ ਵਿਚ ਵਾਧਾ ਹੋਇਆ ਹੈ, ਜਿਸ ਦੀ ਕੀਮਤ 80 ਰੁਪਏ ਕਿੱਲੋ ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਕੁਝ ਦਿਨਾਂ ਵਿਚ ਟਮਾਟਰ ਦੀਆਂ ਕੀਮਤਾਂ 30 ਰੁਪਏ ਤੋਂ 60 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ। ਮਹਾਰਾਸ਼ਟਰ ਅਤੇ ਕਰਨਾਟਕ ਸਮੇਤ ਦੱਖਣੀ ਭਾਰਤ ਦੇ ਰਾਜਾਂ ਵਿਚ ਭਾਰੀ ਬਾਰਸ਼ ਕਾਰਨ ਪਿਆਜ਼ ਦੀ ਸਪਲਾਈ ਘਟ ਗਈ ਹੈ।
ਇਸ ਦੇ ਕਾਰਨ ਕੀਮਤਾਂ ਵਿਚ ਵਾਧਾ ਹੋਇਆ ਹੈ। ਟਮਾਟਰਾਂ ਦੀ ਆਮਦ ਘੱਟ ਹੋਣ ਕਾਰਨ ਹੁਣ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ। ਦਿੱਲੀ ਦੇ ਪ੍ਰਚੂਨ ਬਾਜ਼ਾਰ ਵਿਚ ਟਮਾਟਰਾਂ ਦੀ ਕੀਮਤ 40-60 ਰੁਪਏ ਹੋ ਗਈ ਹੈ। ਜੇ ਵਪਾਰੀਆਂ ਦੀ ਮੰਨੀ ਜਾਵੇ ਤਾਂ ਕੀਮਤਾਂ ਹੋਰ ਵਧ ਸਕਦੀਆਂ ਹਨ। ਸਿਰਫ਼ ਦਿੱਲੀ ਹੀ ਨਹੀਂ ਦੇਸ਼ ਭਰ ਵਿਚ ਟਮਾਟਰਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।