
ਅਲੀਬਾਬਾ ਦੇ ਕੋ - ਫਾਉਂਡਰ ਅਤੇ ਚੇਅਰਮੈਨ ਜੈਕ ਮਾ ਸੋਮਵਾਰ ਨੂੰ ਸੇਵਾਮੁਕਤ ਨਹੀਂ ਹੋਣ ਜਾ ਰਹੇ ਹਨ, ਸਗੋਂ ਉਹ ਜਾਨਸ਼ੀਨ ਯੋਜਨਾ ਦਾ ਐਲਾਨ ਕਰਣਗੇ। ਜੈਕ ਮਾ ਦੀ ਕੰਪਨੀ...
ਪੇਇਚਿੰਗ : ਅਲੀਬਾਬਾ ਦੇ ਕੋ - ਫਾਉਂਡਰ ਅਤੇ ਚੇਅਰਮੈਨ ਜੈਕ ਮਾ ਸੋਮਵਾਰ ਨੂੰ ਸੇਵਾਮੁਕਤ ਨਹੀਂ ਹੋਣ ਜਾ ਰਹੇ ਹਨ, ਸਗੋਂ ਉਹ ਜਾਨਸ਼ੀਨ ਯੋਜਨਾ ਦਾ ਐਲਾਨ ਕਰਣਗੇ। ਜੈਕ ਮਾ ਦੀ ਕੰਪਨੀ ਅਲੀਬਾਬਾ ਨੇ ਨਿਊਯਾਰਕ ਟਾਈਮਸ ਦੀ ਰਿਪੋਰਟ ਦਾ ਖੰਡਨ ਕਰਦੇ ਹੋਏ ਇਹ ਗੱਲ ਕਹੀ ਹੈ। ਅਲੀਬਾਬਾ ਦੇ ਮਲਕੀਅਤ ਵਾਲੇ ਅਖਬਾਰ ਸਾਉਥ ਚਾਇਨਾ ਮਾਰਨਿੰਗ ਪੋਸਟ ਵਿਚ ਕੰਪਨੀ ਦੇ ਬੁਲਾਰੇ ਦੀ ਇਹ ਪ੍ਰਕਿਰਿਆ ਛਾਪੀ ਗਈ ਹੈ। ਐਸਸੀਐਮਪੀ ਨੂੰ ਕਿਹਾ ਗਿਆ ਹੈ ਕਿ ਚੀਨ ਦੇ ਸੱਭ ਤੋਂ ਮਸ਼ਹੂਰ ਅਰਬਪਤੀ ਸੋਮਵਾਰ ਨੂੰ ਅਪਣੇ 54ਵੇਂ ਜਨਮਦਿਨ 'ਤੇ ਜਾਨਸ਼ੀਨ ਯੋਜਨਾ ਤੋਂ ਘੁੰਡ ਚਕਾਈ ਕਰਣਗੇ,
Jack Ma denies report of imminent retirement
ਪਰ ਨਜ਼ਦੀਕ ਭਵਿੱਖ ਵਿਚ ਕੰਪਨੀ ਦੇ ਕਾਰਜਕਾਰੀ ਚੇਅਰਮੈਨ ਬਣੇ ਰਹਿਣਗੇ। ਨਿਊਯਾਰਕ ਟਾਈਮਸ ਨਾਲ ਇਕ ਇੰਟਰਵਿਊ 'ਚ ਜੈਕ ਮਾ ਨੇ ਕਿਹਾ ਕਿ ਜੈਕ ਮਾ ਸੋਮਵਾਰ ਨੂੰ ਸੇਵਾਮੁਕਤ ਦਾ ਐਲਾਨ ਕਰਣਗੇ ਅਤੇ ਸਿੱਖਿਆ ਖੇਤਰ ਵਿਚ ਸੇਵਾ ਕਰਣਗੇ। ਅਲੀਬਾਬਾ ਦੇ ਬੁਲਾਰੇ ਨੇ ਕਿਹਾ ਕਿ ਨਿਊਯਾਰਕ ਟਾਈਮਸ ਦੀ ਸਟੋਰੀ ਨੂੰ ਗਲਤ ਇਰਾਦੇ ਨਾਲ ਲਿਆ ਗਿਆ ਅਤੇ ਗਲਤੀ ਹੋਈ। ਅਲੀਬਾਬਾ ਦੇ ਬੁਲਾਰੇ ਨੇ ਕਿਹਾ ਕਿ ਮਾ ਕੰਪਨੀ ਦੇ ਕਾਰਜਕਾਰੀ ਚੇਅਰਮੈਨ ਬਣੇ ਰਹਿਣਗੇ ਅਤੇ ਆਉਣ ਵਾਲੇ ਸਮੇਂ ਵਿਚ ਬਦਲਾਅ ਲਈ ਪਲਾਨ ਨੂੰ ਸਾਫ਼ ਕਰਣਗੇ।
Alibaba
ਅਖ਼ਬਾਰ ਨੇ ਇਹ ਵੀ ਲਿਖਿਆ ਕਿ ਜਾਨਸ਼ੀਨ ਰਣਨੀਤੀ ਨੌਜਵਾਨ ਅਧਿਕਾਰੀਆਂ ਦੀ ਪੀੜ੍ਹੀ ਨੂੰ ਅੱਗੇ ਵਧਾਉਣ ਦੀ ਯੋਜਨਾ ਦਾ ਹਿੱਸਾ ਹੈ। ਦੂਜੇ ਪਾਸੇ, ਨਿਊਯਾਰਕ ਟਾਈਮਸ ਦੇ ਬੁਲਾਰੇ ਐਲੀਨ ਮਰਫ਼ੀ ਨੇ ਕਿਹਾ ਹੈ ਕਿ ਅਖ਼ਬਾਰ ਅਪਣੀ ਖਬਰ 'ਤੇ ਕਾਇਮ ਹੈ। ਅਲੀਬਾਬਾ ਨੂੰ ਚਲਾਉਣ ਤੋਂ ਪਹਿਲਾਂ ਮਾ 1999 'ਚ ਇਕ ਅੰਗਰੇਜ਼ੀ ਦੇ ਅਧਿਆਪਕ ਸਨ ਅਤੇ ਇਸ ਨੂੰ ਮਲਟੀਬਿਲਿਅਨ ਡਾਲਰ ਇੰਟਰਨੈਟ ਕੋਲੋਸੱਸ ਬਣਾਇਆ ਅਤੇ ਅੱਜ ਉਹ ਦੁਨਿਆਂ ਦੇ ਸੱਭ ਤੋਂ ਅਮੀਰ ਵਿਅਕਤੀ ਹਨ।
Jack Ma
ਉਨ੍ਹਾਂ ਦਾ ਅਪਣਾ ਕਾਰੋਬਾਰ ਕੰਪਨੀ ਦੇ ਨਾਲ ਅੱਗੇ ਵਧਿਆ ਹੈ, ਜਿਸ ਨੇ ਅਪਣੀ ਵਧਦੀ ਪੋਰਟਫੋਲੀਓ ਲਈ ਕਲਾਉਡ ਕੰਪਿਊਟਿੰਗ, ਫਿਲਮਾਂ ਅਤੇ ਈ-ਪੇਮਾਂ ਨੂੰ ਜੋੜਿਆ ਹੈ ਅਤੇ ਸ਼ੁਕਰਵਾਰ ਨੂੰ ਜਦੋਂ ਸਟਾਕ ਮਾਰਕੀਟ ਨੇ ਬੰਦ ਕੀਤਾ ਸੀ ਤਾਂ ਉਸ ਦੀ ਕੀਮਤ 420.8 ਅਰਬ ਡਾਲਰ ਸੀ।