
ਬਿਆਨ ਅਨੁਸਾਰ, ਦਿੱਲੀ ’ਚ ਸਥਿਤ ਮੁੰਜਾਲ ਦੀਆਂ ਤਿੰਨ ਅਚੱਲ ਜਾਇਦਾਦਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਪ੍ਰਬੰਧਾਂ ਦੇ ਤਹਿਤ ਅਸਥਾਈ ਤੌਰ ’ਤੇ ਕੁਰਕ ਕੀਤਾ ਗਿਆ ਹੈ।
ED attaches properties of Hero MotoCorp chairman Pawan Munjal: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁਕਰਵਾਰ ਨੂੰ ਦੋਸ਼ ਲਗਾਇਆ ਕਿ ਹੀਰੋ ਮੋਟੋਕਾਰਪ ਦੇ ਕਾਰਜਕਾਰੀ ਚੇਅਰਮੈਨ ਪਵਨ ਕਾਂਤ ਮੁੰਜਾਲ ਨੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਨਿਯਮਾਂ ਦੀ ‘ਉਲੰਘਣਾ’ ਕਰਦਿਆਂ ਵਿਦੇਸ਼ਾਂ ’ਚ ਅਪਣੇ ਨਿੱਜੀ ਖਰਚ ਲਈ ਦੂਜਿਆਂ ਦੇ ਨਾਂ ’ਤੇ ਜਾਰੀ ਵਿਦੇਸ਼ੀ ਕਰੰਸੀ ਦੀ ਵਰਤੋਂ ਕੀਤੀ। ਜਾਂਚ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਮੁੰਜਾਲ ਵਿਰੁਧ ਕਾਲੇ ਧਨ ਨੂੰ ਚਿੱਟਾ (ਮਨੀ ਲਾਂਡਰਿੰਗ) ਕਰਨ ਦੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਉਸ ਦੀ 24.95 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ।
ਬਿਆਨ ਅਨੁਸਾਰ, ਦਿੱਲੀ ’ਚ ਸਥਿਤ ਮੁੰਜਾਲ ਦੀਆਂ ਤਿੰਨ ਅਚੱਲ ਜਾਇਦਾਦਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਦੇ ਪ੍ਰਬੰਧਾਂ ਦੇ ਤਹਿਤ ਅਸਥਾਈ ਤੌਰ ’ਤੇ ਕੁਰਕ ਕੀਤਾ ਗਿਆ ਹੈ। ਮੁੰਜਾਲ (69) ਹੀਰੋ ਮੋਟੋਕਾਰਪ ਲਿਮਟਿਡ ਦੇ ਸੀ.ਐਮ.ਡੀ. (ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ) ਅਤੇ ਚੇਅਰਮੈਨ ਹਨ ਅਤੇ ਉਨ੍ਹਾਂ ਦੀ ਕੁਲ ਜਾਇਦਾਦ ਲਗਭਗ 24.95 ਕਰੋੜ ਰੁਪਏ ਹੈ।
ਈ.ਡੀ. ਨੇ ਕਿਹਾ ਕਿ ਉਸ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ‘ਪਵਨ ਕਾਂਤ ਮੁੰਜਾਲ ਨੇ ਹੋਰ ਵਿਅਕਤੀਆਂ ਦੇ ਨਾਮ ’ਤੇ ਜਾਰੀ ਕੀਤੀ ਵਿਦੇਸ਼ੀ ਕਰੰਸੀ ਪ੍ਰਾਪਤ ਕੀਤੀ ਅਤੇ ਵਿਦੇਸ਼ਾਂ ’ਚ ਨਿੱਜੀ ਖਰਚਿਆਂ ਲਈ ਇਸਦੀ ਵਰਤੋਂ ਕੀਤੀ।’ ਜਾਂਚ ਏਜੰਸੀ ਨੇ ਦਾਅਵਾ ਕੀਤਾ ਕਿ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਨੇ ਆਪਣੇ ਵੱਖ-ਵੱਖ ਮੁਲਾਜ਼ਮਾਂ ਦੇ ਨਾਂ ’ਤੇ ਅਧਿਕਾਰਤ ਡੀਲਰਾਂ ਤੋਂ ਵਿਦੇਸ਼ੀ ਕਰੰਸੀ ਵਾਪਸ ਲੈ ਲਈ ਅਤੇ ਮੁੰਜਾਲ ਦੇ ਰਿਲੇਸ਼ਨਸ਼ਿਪ ਮੈਨੇਜਰ ਦੇ ‘ਸਪੁਰਦ’ ਕਰ ਦਿਤੀ।
ਜਾਂਚ ਏਜੰਸੀ ਨੇ ਦੋਸ਼ ਲਾਇਆ, ‘‘ਇਹ ਤਰੀਕਾ ਲਿਬਰਲਾਈਜ਼ਡ ਰੈਮੀਟੈਂਸ ਸਕੀਮ (ਐਲ.ਆਰ.ਐਸ.) ਤਹਿਤ ਲਗਾਈ ਗਈ ਪ੍ਰਤੀ ਵਿਅਕਤੀ 2.5 ਲੱਖ ਡਾਲਰ ਦੀ ਸਾਲਾਨਾ ਹੱਦ ਤੋਂ ਬਚਣ ਲਈ ਅਪਣਾਇਆ ਗਿਆ ਸੀ।’’