ਚਾਂਦੀ ਦੀ ਕੀਮਤ ਵਧ ਕੇ ਪ੍ਰਤੀ ਕਿੱਲੋ 2.65 ਲੱਖ ਹੋਈ
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰਾਂ ’ਚ ਚਾਂਦੀ ਦੀ ਕੀਮਤ ’ਚ ਤਿੱਖਾ ਵਾਧਾ ਵੇਖਣ ਨੂੰ ਮਿਲਿਆ ਹੈ। ਸੋਮਵਾਰ ਇਕ ਕਿਲੋ ਚਾਂਦੀ ਦੀ ਕੀਮਤ 15 ਹਜ਼ਾਰ ਰੁਪਏ ਵਧ ਕੇ 2,65,000 ਰੁਪਏ ਹੋ ਗਈ। ਦੂਜੇ ਪਾਸੇ ਸੋਨੇ ਦੀ ਕੀਮਤ ਨੇ ਵੀ 1.44,600 ਰੁਪਏ ਦਾ ਨਵਾਂ ਸਿਖਰ ਛੂਹਿਆ। ਭਾਰਤੀ ਸਰਾਫ਼ਾ ਐਸੋਸੀਏਸ਼ਨ ਅਨੁਸਾਰ 99.9 ਫ਼ੀ ਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਸੋਮਵਾਰ ਨੂੰ 2.05 ਫ਼ੀ ਸਦੀ ਜਾਂ 2900 ਰੁਪਏ ਵਧੀ।
ਕੌਮਾਂਤਰੀ ਬਾਜ਼ਾਰਾਂ ’ਚ ਸੋਨੇ ਦੀ ਕੀਮਤ ਪਹਿਲੀ ਵਾਰੀ 4600 ਅਮਰੀਕੀ ਡਾਲਰ ਪ੍ਰਤੀ ਔਂਸ ਤੋਂ ਵੱਧ ਗਈ। ਕੀਮਤਾਂ ਇਹ ਵਾਧਾ ਈਰਾਨ ’ਚ ਚਲ ਰਹੀ ਅਸ਼ਾਂਤੀ ਅਤੇ ਰੂਸ-ਯੂਕਰੇਨ ਜੰਗ ਦੇ ਵਧਣ ਦੇ ਸ਼ੰਕਿਆਂ ਕਾਰਨ ਹੋਇਆ ਹੈ, ਜਿਸ ਕਾਰਨ ਨਿਵੇਸ਼ਕ ਸੋਨੇ ਵਿਚ ਸੁਰੱਖਿਅਤ ਪਨਾਹਗਾਹ ਵਜੋਂ ਨਿਵੇਸ਼ ਕਰ ਰਹੇ ਹਨ।
