
ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਦਾ ਮੰਨਣਾ ਹੈ ਕਿ ਮਾਲ ਅਤੇ ਸੇਵਾ ਕਰ (ਜੀਐਸਟੀ) ਦਾ ਐਗਜ਼ੀਕਿਊਸ਼ਨ ਅਜਿਹੀ ਸਮੱਸਿਆ ਨਹੀਂ ਹੈ, ਜੋ ਹੱਲ..
ਨਿਊਯਾਰਕ: ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਦਾ ਮੰਨਣਾ ਹੈ ਕਿ ਮਾਲ ਅਤੇ ਸੇਵਾ ਕਰ (ਜੀਐਸਟੀ) ਦਾ ਐਗਜ਼ੀਕਿਊਸ਼ਨ ਅਜਿਹੀ ਸਮੱਸਿਆ ਨਹੀਂ ਹੈ, ਜੋ ਹੱਲ ਨਹੀਂ ਹੋ ਸਕਦੀ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨੋਟਬੰਦੀ ਸੋਚ ਸਮਝ ਕੇ ਚੁੱਕਿਆ ਗਿਆ ਕਦਮ ਨਹੀਂ ਸੀ। ਨਰਿੰਦਰ ਮੋਦੀ ਸਰਕਾਰ ਦੁਆਰਾ ਜੀਐਸਟੀ ਅਤੇ ਨੋਟਬੰਦੀ ਵਰਗੇ ਉਮੰਗੀ ਸੁਧਾਰਾਂ 'ਤੇ ਰਾਜਨ ਨੇ ਕਿਹਾ ਕਿ ਵਧੀਆ ਹੁੰਦਾ ਜੇਕਰ ਇਨ੍ਹਾਂ ਦਾ ਐਗਜ਼ੀਕਿਊਸ਼ਨ ਬਿਹਤਰ ਤਰੀਕੇ ਤੋਂ ਕੀਤਾ ਜਾਂਦਾ।
Raghuram Rajan
ਰਾਜਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੀਐਸਟੀ ਦਾ ਐਗਜ਼ੀਕਿਊਸ਼ਨ ਜੇਕਰ ਬਿਹਤਰ ਤਰੀਕੇ ਨਾਲ ਹੁੰਦਾ ਤਾਂ ਇਹ ਵਧੀਆ ਹੁੰਦਾ। ਹਾਲਾਂਕਿ, ਇਹ ਅਜਿਹੀ ਸਮੱਸਿਆ ਨਹੀਂ ਹੈ ਜਿਸ ਦਾ ਹੱਲ ਨਹੀਂ ਹੋ ਸਕਦਾ। ਅਸੀਂ ਇਸ 'ਤੇ ਕੰਮ ਕਰ ਸਕਦੇ ਹਾਂ। ਹਲੇ ਮੈਂ ਇਸ 'ਤੇ ਉਮੀਦ ਨਹੀਂ ਛੱਡੀ ਹੈ। ਨੋਟਬੰਦੀ 'ਤੇ ਰਾਜਨ ਨੇ ਇਸ ਦਾਅਵੇ ਨੂੰ ਖ਼ਾਰਜ ਕੀਤਾ ਕਿ ਸਰਕਾਰ ਦੁਆਰਾ 1,000 ਅਤੇ 500 ਦਾ ਨੋਟ ਬੰਦ ਕਰਨ ਦੀ ਘੋਸ਼ਣਾ ਤੋਂ ਪਹਿਲਾਂ ਰਿਜ਼ਰਵ ਬੈਂਕ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ ਸੀ। ਨਵੰਬਰ 2016 'ਚ ਨੋਟਬੰਦੀ ਹੋਈ ਸੀ।
GST
ਰਾਜਨ ਨੇ ਕਿਹਾ ਕਿ 87.5 ਫ਼ੀ ਸਦੀ ਮੁੱਲ ਦੀ ਮੁਦਰਾ ਨੂੰ ਰੱਦ ਕਰਨਾ ਵਧੀਆ ਪਹਿਲ ਨਹੀਂ ਸੀ। ਰਾਜਨ ਨੇ ਕਿਹਾ, ‘‘ ਮੈਂ ਕਦੇ ਇਹ ਨਹੀਂ ਕਿਹਾ ਕਿ ਮੇਰੇ ਨਾਲ ਚਰਚਾ ਨਹੀਂ ਕੀਤੀ ਗਈ ਸੀ। ਅਸਲੀਅਤ 'ਚ ਮੈਂ ਸਾਫ਼ ਕੀਤਾ ਸੀ ਕਿ ਸਾਡੇ ਨਾਲ ਇਸ 'ਤੇ ਚਰਚਾ ਹੋਈ ਸੀ ਅਤੇ ਸਾਡਾ ਮੰਨਣਾ ਸੀ ਕਿ ਇਹ ਵਧੀਆ ਵਿਚਾਰ ਨਹੀਂ ਹੈ।’’ ਕੋਈ ਵੀ ਅਰਥਸ਼ਾਸਤਰੀ ਇਹੀ ਕਹੇਗਾ ਕਿ ਜੇਕਰ 87.5 ਫ਼ੀ ਸਦੀ ਮੁਦਰਾ ਨੂੰ ਰੱਦ ਕਰਨਾ ਹੈ ਤਾਂ ਪਹਿਲਾਂ ਇਹ ਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਨੀਂ ਹੀ ਮੁਦਰਾ ਛਾਪ ਕੇ ਉਸ ਨੂੰ ਪਰਣਾਲੀ 'ਚ ਪਾਉਣ ਲਈ ਤਿਆਰ ਰੱਖਿਆ ਜਾਵੇ।
RBI
ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਇਸ ਨੂੰ ਕੀਤੇ ਬਿਨਾਂ ਨੋਟ ਬੰਦ ਕਰ ਦਿਤੇ ਸਨ। ਇਸ ਦਾ ਨਕਾਰਾਤਮਕ ਆਰਥਕ ਪਰਭਾਵ ਸੀ। ਇਸ ਦੇ ਪਿੱਛੇ ਇਹ ਵੀ ਸੋਚਣਾ ਸੀ ਕਿ ਨੋਟਬੰਦੀ ਦੇ ਬਾਅਦ ਬੇਸਮੈਂਟ 'ਚ ਨੋਟ ਲੁਕਾ ਕੇ ਰੱਖਣ ਵਾਲੇ ਲੋਕ ਸਾਹਮਣੇ ਆਉਣਗੇ ਅਤੇ ਸਰਕਾਰ ਤੋਂ ਮੁਆਫ਼ੀ ਮੰਗ ਕੇ ਕਹਿਣਗੇ ਕਿ ਅਸੀਂ ਇਸ ਦੇ ਲਈ ਕਰ ਦੇਣ ਨੂੰ ਤਿਆਰ ਹਾਂ। ਸਾਬਕਾ ਗਵਰਨਰ ਨੇ ਕਿਹਾ, ‘‘ ਜੋ ਵੀ ਭਾਰਤ ਨੂੰ ਜਾਣਦਾ ਹੈ, ਉਸ ਨੂੰ ਪਤਾ ਹੈ ਕਿ ਛੇਤੀ ਹੀ ਉਹ ਪਰਣਾਲੀ ਦੇ ਆਲੇ ਦੁਆਲੇ ਇਸ ਦਾ ਤਰੀਕਾ ਖੋਜ ਲਵੇਗਾ।’’ ਰਾਜਨ ਨੇ ਕਿਹਾ ਕਿ ਜਿੰਨੇ ਵੀ ਨੋਟ ਬੰਦ ਕੀਤੇ ਗਏ ਸਨ, ਉਹ ਪਰਣਾਲੀ 'ਚ ਵਾਪਸ ਆ ਗਏ। ਨੋਟਬੰਦੀ ਦਾ ਸਿੱਧਾ ਪਰਭਾਵ ਉਹ ਨਹੀਂ ਸੀ, ਜੋ ਸੋਚਿਆ ਜਾ ਰਿਹਾ ਸੀ ।