
ਹੈਲੀਕਾਪਟਰ ਮਨੀ ਸਰਕਾਰਾਂ ਸਿੱਧਾ ਗ੍ਰਾਹਕਾਂ ਨੂੰ ਦਿੰਦੀਆਂ ਹਨ। ਇਸ ਦੇ ਪਿੱਛੇ ਮਕਸਦ ਹੈ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਖਰਚਾ ਕਰਨ, ਜਿਸ ਨਾਲ ਅਰਥਵਿਵਸਥਾ ਵਿਚ ਮਜ਼ਬੂਤੀ ਆਵੇ
ਨਵੀਂ ਦਿੱਲੀ: ਮੰਨ ਲਓ ਕਿ ਤੁਸੀਂ ਸਵੇਰੇ ਉੱਠਦੇ ਹੋ ਅਤੇ ਮੋਬਾਇਲ ‘ਤੇ ਮੈਸੇਜ ਦੇਖਦੇ ਹੋ ਤਾਂ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਹਾਡੇ ਖਾਤੇ ਵਿਚ ਕਾਫੀ ਪੈਸੇ ਜਮਾਂ ਹੋਏ ਹਨ। ਹਾਲਾਂਕਿ ਇਹ ਇਕ ਕਪਲਨਾ ਹੈ ਪਰ ਅਜਿਹਾ ਹੋਣਾ ਸੰਭਵ ਵੀ ਹੋ ਸਕਦਾ ਹੈ, ਉਹ ਵੀ ‘ਹੈਲੀਕਾਪਟਰ ਮਨੀ’ ਦੇ ਜ਼ਰੀਏ। ਦਰਅਸਲ ਹੈਲੀਕਾਪਟਰ ਮਨੀ ਸਰਕਾਰਾਂ ਸਿੱਧਾ ਗ੍ਰਾਹਕਾਂ ਨੂੰ ਦਿੰਦੀਆਂ ਹਨ। ਇਸ ਦੇ ਪਿੱਛੇ ਦਾ ਮਕਸਦ ਹੈ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਖਰਚਾ ਕਰਨ, ਜਿਸ ਨਾਲ ਅਰਥ ਵਿਵਸਥਾ ਵਿਚ ਮਜ਼ਬੂਤੀ ਆਵੇ। ਜਿਵੇਂ-ਜਿਵੇਂ ਮੰਗ ਵਧੇਗੀ, ਉਸੇ ਤਰ੍ਹਾਂ ਕੀਮਤਾਂ ਵੀ ਵਧਣਗੀਆਂ ਅਤੇ ਅਰਥ ਵਿਵਸਥਾ ਮਜ਼ਬੂਤ ਹੋਵੇਗੀ।
Photo
ਕੀ ਹੈ ਹੈਲੀਕਾਪਟਨ ਮਨੀ
‘ਹੈਲੀਕਾਪਟਰ ਮਨੀ’ ਦੀ ਵਰਤੋਂ ਪਹਿਲੀ ਵਾਰ 1969 ਵਿਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਅਰਥ ਸ਼ਾਸਤਰੀ ਫ੍ਰੀਡਮੈਨ ਨੇ ਕੀਤੀ ਸੀ। ਅਰਥ ਵਿਵਸਥਾ ਦੇ ਸੰਦਰਭ ਵਿਚ ਇਸ ਦਾ ਅਰਥ ਗੈਰ ਰਵਾਇਤੀ ਤੌਰ 'ਤੇ, ਆਰਥਿਕ ਨੀਤੀ ਵਿਚ ਇਕ ਵੱਡਾ ਬਦਲਾਅ ਕਰਨਾ ਹੈ ਅਤੇ ਵੱਡੇ ਪੱਧਰ 'ਤੇ ਨੋਟਾਂ ਦੀ ਛਪਾਈ ਕਰਨਾ ਅਤੇ ਉਸ ਨੂੰ ਵਿਕਾਸ ਲਈ ਬਜ਼ਾਰ ਵਿਚ ਲਗਾਉਣਾ ਹੈ।
Photo
ਅਜਿਹਾ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਉਸ ਸਮੇਂ ਕੀਤਾ ਜਾਂਦਾ ਹੈ ਜਦੋਂ ਦੇਸ਼ ਵਿਚ ਮੰਦੀ ਹੋਵੇ। ਦੁਨੀਆ ਭਰ ਵਿਚ ਜਿਸ ਤਰ੍ਹਾਂ ਕੋਰੋਨਾ ਸੰਕਟ ਕਾਰਨ ਅਰਥ ਵਿਵਸਥਾ ‘ਤੇ ਖਤਰਾ ਮੰਡਰਾ ਰਿਹਾ ਹੈ, ਉਸ ਤੋਂ ਬਾਅਦ ਇਕ ਵਾਰ ਫਿਰ ‘ਹੈਲੀਕਾਪਟਰ ਮਨੀ’ ਦੀ ਚਰਚਾ ਸ਼ੁਰੂ ਹੋ ਗਈ ਹੈ। ਕੋਰੋਨਾ ਸੰਕਟ ਕਾਰਨ ਪੈਦਾ ਹੋਏ ਹਾਲਾਤਾਂ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਜਪਾਨ, ਅਮਰੀਕਾ ਸਮੇਤ ਦੁਨੀਆ ਦੇ ਕੁਝ ਦੇਸ਼ ਹੈਲੀਕਾਪਟਰ ਮਨੀ ਦੀ ਵਰਤੋਂ ਕਰ ਸਕਦੇ ਹਨ।
Photo
ਹਾਲ ਹੀ ਵਿਚ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਸੁਝਾਅ ਦਿੰਦੇ ਹੋਏ ਕਿਹਾ ਸੀ, ‘ਆਰਥਕ ਸੰਕਟ ਦਾ ਮੁਕਾਬਲਾ ਕਰਨ ਲਈ ਸਾਨੂੰ ਇਕ ਰਣਨੀਤਕ ਆਰਥਕ ਨਿਤੀ ਦੀ ਲੋੜ ਹੈ। ਆਰਬੀਆਈ ਨੂੰ ਸਹਿਜਤਾ ਦੀ ਨੀਤੀ ਲਾਗੂ ਕਰਨੀ ਚਾਹੀਦੀ ਹੈ। ਇਸ ਨੂੰ ਹੈਲੀਕਾਪਟਰ ਮਨੀ ਕਿਹਾ ਜਾਂਦਾ ਹੈ। ਇਸ ਨਾਲ ਸੂਬਿਆਂ ਅਤੇ ਵਿੱਤੀ ਸੰਸਥਾਵਾਂ ਪੈਸੇ ਕਮਾ ਸਕਦੀਆਂ ਹਨ। ਅਸੀਂ ਵਿੱਤੀ ਸੰਕਟ ਵਿਚੋਂ ਬਾਹਰ ਆ ਸਕਦੇ ਹਾਂ’।