‘ਇਕ ਮਹੀਨੇ ‘ਚ ਖਤਮ ਨਹੀਂ ਹੋਇਆ ਕੋਰੋਨਾ ਤਾਂ ਆਵੇਗੀ 2008 ਵਰਗੀ ਮੰਦੀ’
Published : Mar 22, 2020, 10:19 am IST
Updated : Apr 9, 2020, 8:24 pm IST
SHARE ARTICLE
Photo
Photo

ਆਰਥਿਕ ਮੋਰਚੇ 'ਤੇ ਕੋਰੋਨਾ ਵਾਇਰਸ ਅੱਗ ਵਿਚ ਘਿਓ ਦਾ ਕੰਮ ਕਰ ਰਿਹਾ ਹੈ।

ਨਵੀਂ ਦਿੱਲੀ: ਆਰਥਿਕ ਮੋਰਚੇ 'ਤੇ ਕੋਰੋਨਾ ਵਾਇਰਸ ਅੱਗ ਵਿਚ ਘਿਓ ਦਾ ਕੰਮ ਕਰ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਅਜਿਹੀ ਤਸਵੀਰ ਬਣ ਗਈ ਹੈ ਕਿ ਗਲੋਬਲ ਮੰਦੀ ਦਾ ਆਉਣਾ ਤੈਅ ਮੰਨਿਆ ਜਾ ਰਿਹਾ ਹੈ। ਆਰਥਿਕ ਮਾਮਲਿਆਂ ਦੇ ਮਾਹਰ ਅਤੇ ਚੀਫ ਗਲੋਬਲ ਰਣਨੀਤੀਕਾਰ ਰੁਚਿਰ ਸ਼ਰਮਾ ਦਾ ਕਹਿਣਾ ਹੈ ਕਿ ਵਿਸ਼ਵਵਿਆਪੀ ਮੰਦੀ ਆਉਣੀ ਹੀ ਹੈ।

2008 ਵਿਚ ਆਈ ਮੰਦੀ ਵਰਗੀਆਂ ਚੀਜ਼ਾਂ ਹੋਣਾ ਲਗਭਗ ਤੈਅ ਹੈ। ਉਨ੍ਹਾਂ ਕਿਹਾ ਕਿ ਜੇਕਰ ਅਗਲੇ ਇਕ ਮਹੀਨੇ ਵਿਚ ਕੋਰੋਨਾ ਵਾਇਰਸ ‘ਤੇ ਕੰਟਰੋਲ ਨਾ ਕੀਤਾ ਗਿਆ ਤਾਂ ਸਾਲ 2008-09  ਦੀ ਤਰ੍ਹਾਂ ਗਲੋਬਲ ਆਰਥਿਕ ਮੰਦੀ ਆ ਜਾਵੇਗੀ। ਸ਼ਾਇਦ ਇਸ ਤੋਂ ਵੀ ਖ਼ਰਾਬ ਸਥਿਤੀ ਗਲੋਬਲ ਅਰਥਵਿਵਸਥਾ ਦੀ ਹੋਵੇਗੀ ਕਿਉਂਕਿ ਗਲੋਬਲ ਅਰਥਵਿਵਸਥਾ ਉਹ ਨਹੀਂ ਹੈ ਜੋ 10 ਜਾਂ 20 ਸਾਲ ਪਹਿਲਾਂ ਸੀ।

ਉਨ੍ਹਾਂ ਕਿਹਾ ਕਿ ਭਾਰਤ ਦੀ ਵਿਕਾਸ ਦਰ ਦਾ 6.5 ਫੀਸਦੀ ਤੋਂ ਵਧਣਾ ਪਹਿਲਾਂ ਵੀ ਇਹ ਮੁਸ਼ਕਲ ਸੀ ਅਤੇ ਹੁਣ ਕੋਰੋਨਾ ਦੀ ਮਾਰ ਕਾਰਨ ਗਲੋਬਲ ਅਰਥਵਿਵਸਥਾ ਦੇ ਡਿੱਗਣ ਕਾਰਨ ਸਥਿਤੀ ਹੋਰ ਵਿਗੜ ਗਈ ਹੈ। ਉਨ੍ਹਾਂ ਕਿਹਾ ਕਿ ਗਲੋਬਲ ਅਰਥਵਿਵਸਥਾ ਦੇ ਇਕ ਫੀਸਦੀ ਡਿੱਗਣ ਦੀ ਪੂਰੀ ਸੰਭਾਵਨਾ ਹੈ।

ਕੋਰੋਨਾ ਸੰਕਟ ਤੋਂ ਪਹਿਲਾਂ ਗਲੋਬਲ ਅਰਥਵਿਵਸਥਾ ਤਿੰਨ ਤੋਂ ਚਾਰ ਫੀਸਦੀ ਦੀ ਦਰ ਨਾਲ ਚੱਲ ਰਹੀ ਸੀ, ਪਰ ਹੁਣ ਇਸ ਵਿਚ ਇਕ ਫੀਸਦੀ ਦੀ ਗਿਰਾਵਟ ਆਉਣਾ ਤੈਅ ਹੈ। ਜੇ ਇਹ ਦੋ ਤੋਂ ਤਿੰਨ ਫੀਸਦੀ ਡਿੱਗ ਕੇ ਇਕ ਫੀਸਦੀ ਤੱਕ ਡਿੱਗਦੀ ਹੈ, ਤਾਂ ਇਸ ਦਾ ਸਿੱਧਾ ਅਸਰ ਭਾਰਤ ਦੇ ਆਰਥਿਕ ਵਿਕਾਸ ਉੱਤੇ ਵੀ ਪਵੇਗਾ।

ਉਹਨਾਂ ਕਿਹਾ ਕਿ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ 5 ਤੋਂ 6 ਫੀਸਦੀ ਦੀ ਦਰ ਨਾਲ ਭਾਰਤ ਦਾ ਆਰਥਕ ਵਿਕਾਸ ਹੋਵੇਗਾ ਪਰ ਗਲੋਬਲ ਅਰਥਵਿਵਸਥਾ ਦੇ ਦੋ ਤੋਂ ਤਿੰਨ ਫੀਸਦੀ ਡਿੱਗਣ ਦਾ ਸਿੱਧਾ ਅਸਰ ਭਾਰਤ ਦੀ ਅਰਥਵਿਵਸਥਾ ‘ਤੇ ਪਵੇਗਾ।

ਦੱਸ ਦਈਏ ਕਿ ਦੁਨੀਆ ਭਰ ਦੇ 186 ਦੇਸ਼ ਕੋਰੋਨਾ ਵਾਇਰਸ ਦੇ ਸੰਕਟ ਨਾਲ ਜੂਝ ਰਹੇ ਹਨ। ਹੁਣ ਤੱਕ ਇਸ ਕਾਰਨ ਤਕਰੀਬਨ 12 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਉੱਥੇ ਹੀ ਭਾਰਤ ਵਿਚ ਵੀ ਹਾਹਾਕਾਰ ਮਚੀ ਹੋਈ ਹੈ।  ਹੁਣ ਤੱਕ  ਕੋਰੋਨਾ ਨਾਲ ਪ੍ਰਭਾਵਿਤ 327 ਮਾਮਲੇ ਸਾਹਮਣੇ ਆਏ ਹਨ। ਇਸ ਦੇ ਚਲਦਿਆਂ ਕਈ ਸੂਬਿਆਂ ਵਿਚ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 12:12 PM

ਰਾਹ ਜਾਂਦੀ ਔਰਤ ਤੋਂ Motorcycle ਸਵਾਰਾਂ ਨੇ ਝਪਟਿਆ ਪਰਸ, CCTV 'ਚ ਕੈਦ ਹੋਈ ਵਾਰਦਾਤ | Latest Punjab News

18 May 2024 11:23 AM

Suit-Boot ਪਾ ਕੇ Gentleman ਲੁਟੇਰਿਆਂ ਨੇ ਲੁੱਟਿਆ ਕਬਾੜ ਨਾਲ ਭਰਿਆ ਟਰੱਕ, ਲੱਖਾਂ ਦਾ ਕਬਾੜ ਤੇ ਪਿਕਅਪ ਗੱਡੀ

18 May 2024 9:39 AM
Advertisement