
ਲਾਟਰੀ ਸਕੀਮ ਪਲਾਨ ਤਹਿਤ ਗਾਹਕਾਂ ਲਈ ਡੇਲੀ ਜਾਂ ਮੰਥਲੀ ਆਧਾਰ ਤੇ ਲਾਟਰੀ
ਨਵੀਂ ਦਿੱਲੀ: ਲਗਾਤਾਰ ਘਟਦੇ ਗੁਡਸ ਐਂਡ ਸਰਵੀਸੇਜ਼ ਟੈਕਸ ਕਲੈਕਸ਼ਨ ਨਾਲ ਨਿਪਟਣ ਲਈ ਸਰਕਾਰ ਇਕ ਨਵਾਂ ਪਲਾਨ ਬਣਾ ਰਹੀ ਹੈ। ਜੀਐਸਟੀ ਵਸੂਲੀ ਵਧਾਉਣ ਲਈ ਸਰਕਾਰ ਗਾਹਕਾਂ ਨੂੰ ਖਰੀਦਦਾਰੀ ਸਮੇਂ ਰਸੀਦ ਲੈਣ ਪ੍ਰਤੀ ਪ੍ਰੋਤਸਾਹਿਤ ਕਰਨ ਲਈ ਲਾਟਰੀ ਸਕੀਮ ਸ਼ੁਰੂ ਕਰਨ ਤੇ ਵਿਚਾਰ ਕਰ ਰਹੀ ਹੈ। ਲਾਟਰੀ ਸਕੀਮ ਤਹਿਤ ਲੱਕੀ ਡ੍ਰਾ ਨਾਲ ਚੁਣੇ ਗਏ ਗਾਹਕਾਂ ਨੂੰ ਸਰਕਾਰ ਇਨਾਮ ਦੇਵੇਗੀ।
Shoppingਲਾਟਰੀ ਸਕੀਮ ਪਲਾਨ ਤਹਿਤ ਗਾਹਕਾਂ ਲਈ ਡੇਲੀ ਜਾਂ ਮੰਥਲੀ ਆਧਾਰ ਤੇ ਲਾਟਰੀ ਦਾ ਆਯੋਜਨ ਕਰਨ ਦੀ ਹੈ। ਇਸ ਵਿਚ ਉਹ ਗਾਹਕ ਭਾਗ ਲੈ ਸਕਦੇ ਹਨ ਜੋ ਸਾਮਾਨ ਖਰੀਦਣ ਲਈ ਵਪਾਰੀ ਨੂੰ ਜੀਐਸਟੀ ਭੁਗਤਾਨ ਕਰਨ ਤੋਂ ਬਾਅਦ ਬਿਲ ਦੀ ਕਾਪੀ ਲੈਂਦੇ ਹਨ। ਇਸ ਬਿਲ ਨੂੰ ਡੇਡੀਕੇਟੇਡ ਪੋਰਟਲ ਜਾਂ ਐਪ ਤੇ ਅਪਲੋਡ ਕਰਨਾ ਹੋਵੇਗਾ ਜੋ ਬਾਅਦ ਵਿਚ ਬਣਾਇਆ ਜਾਵੇਗਾ।
Shoppingਪੋਰਟਲ ਦਾ ਐਪ ਤੇ ਵਪਾਰੀ ਦਾ ਫੋਨ ਨੰਬਰ, ਬਿੱਲ ਨੰਬਰ ਅਤੇ ਜੀਐਸਟੀ ਨੰਬਰ ਨੂੰ ਆਟੋ ਕੈਪਟਰ ਕਰੇਗਾ ਅਤੇ ਇਸ ਦੇ ਜ਼ਰੀਏ ਵਿਜੇਤਾਵਾਂ ਦੇ ਨਾਮ ਚੁਣੇ ਜਾਣਗੇ। ਸਾਰੇ ਬਿਲਾਂ ਵਿਚ ਮੌਜੂਦ ਲੈਣ ਦੇਣ ਆਈਡੀ ਦੁਆਰਾ ਲੱਕੀ ਗਾਹਕ ਚੁਣੇ ਜਾਣਗੇ। ਸਰਕਾਰ ਦਾ ਮੰਨਣਾ ਹੈ ਕਿ ਮੰਥਲੀ ਲਾਟਰੀ ਇਨਾਮ ਤਹਿਤ ਗਾਹਕਾਂ ਨੂੰ ਜੀਐਸਟੀ ਦਾ ਭੁਗਤਾਨ ਕਰਨ ਲਈ ਲੁਭਾਇਆ ਜਾਵੇਗਾ ਅਤੇ ਇਸ ਵਿਚ ਜੀਐਸਟੀ ਕਲੈਕਸ਼ਨ ਵਧਾਉਣ ਵਿਚ ਮਦਦ ਮਿਲੇਗੀ।
Shopping ਲਾਟਰੀ ਵਿਚ ਭਾਗ ਲੈਣ ਲਈ ਬਿੱਲਾਂ ਦੀ ਨਿਊਨਤਮ ਸੀਮਾ ਤੈਅ ਕੀਤੀ ਜਾਵੇਗੀ ਅਤੇ ਪਾਣੀ ਤੇ ਬਿਜਲੀ ਦੇ ਬਿਲਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਲਾਟਰੀ ਲਈ ਪੁਰਸਕਾਰ ਕੰਜ਼ਿਊਮਰ ਵੈਲਫੇਅਰ ਫੰਡ ਤੋਂ ਆਵੇਗਾ। ਸਰਕਾਰ ਜੀਐਸਟੀ ਵਧਾਉਣ ਲਈ ਜੀਐਸਟੀ ਦਰਾਂ ਵਿਚ ਬਦਲਾਅ ਕਰ ਸਕਦੀ ਹੈ।
GSTਸੰਭਾਵਨਾ ਹੈ ਕਿ ਰਾ-ਸਿਲਕ, ਲਗਜ਼ਰੀ ਹੈਲਥਕੇਅਰ, ਹਾਈ ਵੈਲਿਊਮ ਹੋਮ ਲੀਜਿੰਗ, ਬ੍ਰਾਂਡੇਡ ਸੀਰੀਅਲਸ, ਪੀਜ਼ਾ, ਰੈਸਟੋਰੈਂਟ, ਕ੍ਰੂਜ਼ ਸ਼ਾਪਿੰਗ, ਪ੍ਰਿੰਟ ਐਡਵਰਟਾਈਜਿੰਗ, ਏਸੀ ਟ੍ਰੇਨ ਟਿਕਟਸ, ਆਲਿਵ ਆਇਲ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਬਦਲਾਅ ਤੇ ਚਰਚਾ ਕੀਤੀ ਜਾ ਰਹੀ ਹੈ। ਯਾਨੀ ਇਸ ਦੀਆਂ ਦਰਾਂ ਵਿਚ ਵਾਧਾ ਕਰ ਕੇ ਜੀਐਸਟੀ ਮਾਲੀਆ ਵਧਾਉਣ 'ਤੇ ਵਿਚਾਰ ਹੋ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।