Share Market : ਸਿਖਰਲੀਆਂ 10 ਸਭ ਤੋਂ ਮੁੱਲਵਾਨ ਕੰਪਨੀਆਂ ’ਚੋਂ ਚਾਰ ਦਾ ਬਾਜ਼ਾਰ ਮੁੱਲ 23,417 ਕਰੋੜ ਰੁਪਏ ਘਟਿਆ
Published : Nov 12, 2023, 2:15 pm IST
Updated : Nov 12, 2023, 2:21 pm IST
SHARE ARTICLE
Share Market : Representative Image.
Share Market : Representative Image.

FPI ਦੀ ਵਿਕਰੀ ਜਾਰੀ, ਨਵੰਬਰ ’ਚ ਇਕਵਿਟੀ ਤੋਂ 5,800 ਕਰੋੜ ਰੁਪਏ ਕੱਢੇ ਗਏ

Share Market : ਪਿਛਲੇ ਹਫਤੇ ਚੋਟੀ ਦੀਆਂ 10 ਸਭ ਤੋਂ ਮੁੱਲਵਾਨ ਕੰਪਨੀਆਂ ’ਚੋਂ ਚਾਰ ਦਾ ਸਾਂਝਾ ਬਾਜ਼ਾਰ ਮੁਲਾਂਕਣ 23,417.15 ਕਰੋੜ ਰੁਪਏ ਘਟ ਗਿਆ। ਇਨ੍ਹਾਂ ’ਚੋਂ ਵੱਡੀਆਂ ਆਈ.ਟੀ. ਕੰਪਨੀਆਂ ਇੰਫੋਸਿਸ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐਸ.) ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੈ। ਬੀ.ਐਸ.ਈ. ਸੈਂਸੈਕਸ ਪਿਛਲੇ ਹਫ਼ਤੇ 540.9 ਅੰਕ ਜਾਂ 0.84 ਪ੍ਰਤੀਸ਼ਤ ਵਧਿਆ। ਰਿਲਾਇੰਸ ਇੰਡਸਟਰੀਜ਼ ਲਿਮਟਿਡ, ਟੀ.ਸੀ.ਐਸ., ਹਿੰਦੁਸਤਾਨ ਯੂਨੀਲੀਵਰ ਲਿਮਟਿਡ ਅਤੇ ਇਨਫੋਸਿਸ ਨੂੰ ਮਾਰਕੀਟ ਪੂੰਜੀਕਰਣ ’ਚ ਗਿਰਾਵਟ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਐਚ.ਡੀ.ਐਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਆਈ.ਟੀ.ਸੀ., ਭਾਰਤੀ ਏਅਰਟੈੱਲ, ਸਟੇਟ ਬੈਂਕ ਆਫ਼ ਇੰਡੀਆ ਅਤੇ ਬਜਾਜ ਫਾਈਨਾਂਸ ਦਾ ਬਾਜ਼ਾਰ ਮੁਲਾਂਕਣ ਮਿਲਾ ਕੇ 17,386.45 ਕਰੋੜ ਰੁਪਏ ਵਧਿਆ ਹੈ।

ਇੰਫੋਸਿਸ ਦਾ ਬਾਜ਼ਾਰ ਮੁਲਾਂਕਣ 8,465.09 ਕਰੋੜ ਰੁਪਏ ਘਟ ਕੇ 5,68,064.77 ਕਰੋੜ ਰੁਪਏ ਰਹਿ ਗਿਆ। TCS ਦਾ ਬਾਜ਼ਾਰ ਮੁੱਲ 6,604.59 ਕਰੋੜ ਰੁਪਏ ਘਟਿਆ ਹੈ। ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਮੁੱਲ 5,133.85 ਕਰੋੜ ਰੁਪਏ ਦੀ ਗਿਰਾਵਟ ਨਾਲ 5,84,284.61 ਕਰੋੜ ਰੁਪਏ ਅਤੇ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁੱਲ 3,213.62 ਕਰੋੜ ਰੁਪਏ ਦੀ ਗਿਰਾਵਟ ਨਾਲ 15,65,781.62 ਕਰੋੜ ਰੁਪਏ ਹੋ ਗਿਆ। ਦੂਜੇ ਪਾਸੇ HDFC ਬੈਂਕ ਦਾ ਮੁਲਾਂਕਣ 5,236.31 ਕਰੋੜ ਰੁਪਏ ਵਧ ਕੇ 11,31,079.20 ਕਰੋੜ ਰੁਪਏ ਹੋ ਗਿਆ। ਆਈ.ਸੀ.ਆਈ.ਸੀ.ਆਈ. ਬੈਂਕ ਨੇ 3,520.92 ਕਰੋੜ ਰੁਪਏ ਦਾ ਵਾਧਾ ਕੀਤਾ, ਜਿਸ ਨਾਲ ਇਸਦਾ ਬਾਜ਼ਾਰ ਮੁੱਲ 6,57,563.38 ਕਰੋੜ ਰੁਪਏ ਹੋ ਗਿਆ। ਸਟੇਟ ਬੈਂਕ ਆਫ ਇੰਡੀਆ ਨੇ 1,115.58 ਕਰੋੜ ਰੁਪਏ ਦਾ ਵਾਧਾ ਕੀਤਾ, ਜਿਸ ਨਾਲ ਇਸਦਾ ਬਾਜ਼ਾਰ ਮੁੱਲ 5,17,092.02 ਕਰੋੜ ਰੁਪਏ ਹੋ ਗਿਆ।

FPI ਦੀ ਵਿਕਰੀ ਜਾਰੀ, ਨਵੰਬਰ ’ਚ ਇਕਵਿਟੀ ਤੋਂ 5,800 ਕਰੋੜ ਰੁਪਏ ਕੱਢੇ ਗਏ

: ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐਫ.ਪੀ.ਆਈ.) ਵਲੋਂ ਵਿਕਰੀ ਦਾ ਦੌਰ ਜਾਰੀ ਹੈ। ਪਛਮੀ ਏਸ਼ੀਆ ’ਚ ਵਧਦੀਆਂ ਵਿਆਜ ਦਰਾਂ ਅਤੇ ਭੂ-ਰਾਜਨੀਤਿਕ ਤਣਾਅ ਕਾਰਨ ਇਸ ਮਹੀਨੇ ਹੁਣ ਤਕ ਉਨ੍ਹਾਂ ਨੇ ਭਾਰਤੀ ਬਾਜ਼ਾਰਾਂ ’ਚ 5,800 ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ਕੀਤੀ ਹੈ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਐਫ.ਪੀ.ਆਈਜ਼. ਨੇ ਅਕਤੂਬਰ ’ਚ 24,548 ਕਰੋੜ ਰੁਪਏ ਅਤੇ ਸਤੰਬਰ ’ਚ 14,767 ਕਰੋੜ ਰੁਪਏ ਵਾਪਸ ਲਏ।

ਇਸ ਤੋਂ ਪਹਿਲਾਂ, ਮਾਰਚ ਤੋਂ ਅਗਸਤ ਤਕ ਪਿਛਲੇ ਛੇ ਮਹੀਨਿਆਂ ’ਚ, FPIs ਲਗਾਤਾਰ ਭਾਰਤੀ ਇਕਵਿਟੀ ਖਰੀਦ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕੁਲ 1.74 ਲੱਖ ਕਰੋੜ ਰੁਪਏ ਦੀ ਖਰੀਦਦਾਰੀ ਕੀਤੀ। ਮਾਹਰਾਂ ਨੇ ਕਿਹਾ ਕਿ ਇਸ ਵਿਕਰੀ ਦੇ ਰੁਝਾਨ ਨੂੰ ਅੱਗੇ ਵਧਣ ਦੀ ਉਮੀਦ ਨਹੀਂ ਹੈ, ਕਿਉਂਕਿ ਯੂ.ਐਸ. ਫੈਡਰਲ ਰਿਜ਼ਰਵ ਨੇ ਪਿਛਲੇ ਹਫ਼ਤੇ ਅਪਣੀ ਮੀਟਿੰਗ ’ਚ ਇਕ ਨਰਮ ਰੁਖ ਦਾ ਸੰਕੇਤ ਦਿਤਾ ਸੀ।

(For more news apart from Share Market, stay tuned to Rozana Spokesman)

SHARE ARTICLE

ਏਜੰਸੀ

Advertisement

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM
Advertisement