Business News: ਭਾਰਤੀ ਅਰਥਵਿਵਸਥਾ ’ਤੇ ਰੁਜ਼ਗਾਰ ਸਿਰਜਣ ਦਾ ਸਭ ਤੋਂ ਵੱਧ ਦਬਾਅ: ਰਘੂਰਾਮ ਰਾਜਨ
Published : Dec 12, 2023, 4:48 pm IST
Updated : Dec 12, 2023, 4:48 pm IST
SHARE ARTICLE
Job creation single most important pressure point: Former RBI governor Rajan
Job creation single most important pressure point: Former RBI governor Rajan

ਇਸ ਦੇ ਨਾਲ ਹੀ ਉਨ੍ਹਾਂ ਨੇ ਹੁਨਰ ਵਿਕਾਸ ਰਾਹੀਂ ਮਨੁੱਖੀ ਪੂੰਜੀ ਨੂੰ ਸੁਧਾਰਨ ਦੀ ਵੀ ਜ਼ੋਰਦਾਰ ਵਕਾਲਤ ਕੀਤੀ ਹੈ।

Bussiness News: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦਾ ਮੰਨਣਾ ਹੈ ਕਿ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਭਾਰਤ ’ਚ ਰੁਜ਼ਗਾਰ ਸਿਰਜਣ ’ਤੇ ਕਾਫੀ ਦਬਾਅ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹੁਨਰ ਵਿਕਾਸ ਰਾਹੀਂ ਮਨੁੱਖੀ ਪੂੰਜੀ ਨੂੰ ਸੁਧਾਰਨ ਦੀ ਵੀ ਜ਼ੋਰਦਾਰ ਵਕਾਲਤ ਕੀਤੀ ਹੈ।

ਰਾਜਨ ਨੇ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ’ਚ ਅਰਥਸ਼ਾਸਤਰ ਦੇ ਸਹਾਇਕ ਪ੍ਰੋਫੈਸਰ ਰੋਹਿਤ ਲਾਂਬਾ ਨਾਲ ਮਿਲ ਕੇ ਲਿਖੀ ਅਪਣੀ ਕਿਤਾਬ ‘ਬ੍ਰੇਕਿੰਗ ਦਿ ਮੋਲਡ: ਰੀਇਮੇਜਿਨਿੰਗ ਇੰਡੀਆਜ਼ ਇਕਨਾਮਿਕ ਫਿਊਚਰ’ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ 1.4 ਅਰਬ ਦੀ ਮਨੁੱਖੀ ਪੂੰਜੀ ਹੈ। ਹਾਲਾਂਕਿ, ਇਸ ਪੂੰਜੀ ਨੂੰ ਮਜ਼ਬੂਤ ਕਰਨਾ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਹੈ।

ਅਮਰੀਕਾ ਦੇ ਸ਼ਿਕਾਗੋ ’ਚ ਵਿੱਤੀ ਮਾਮਲਿਆਂ ਦੀ ਕੈਥਰੀਨ ਡੁਸੇਕ ਮਿਲਰ ਡਿਸਟਿਨਸ਼ਡ ਸਰਵਿਸਿਜ਼ ਪ੍ਰੋਫੈਸਰ ਰਾਜਨ ਨੇ ਕਿਹਾ ਕਿ ਭਾਰਤ ਨੂੰ ਹਰ ਪੱਧਰ ’ਤੇ ਵਿਕਾਸ ਕਰਨ ਅਤੇ ਹਰ ਪੱਧਰ ’ਤੇ ਰੁਜ਼ਗਾਰ ਪੈਦਾ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ‘‘ਨੌਕਰੀਆਂ ਭਾਰਤੀ ਅਰਥਵਿਵਸਥਾ ਲਈ ਸਭ ਤੋਂ ਮਹੱਤਵਪੂਰਨ ਤਣਾਅ ਬਿੰਦੂ ਹਨ। ਜੇ ਸਾਡੇ ਕੋਲ ਨਿੱਜੀ ਖੇਤਰ ’ਚ ਵਧੇਰੇ ਨੌਕਰੀਆਂ ਹੁੰਦੀਆਂ, ਤਾਂ ਕੀ ਰਾਖਵਾਂਕਰਨ ’ਤੇ ਇੰਨਾ ਦਬਾਅ ਹੁੰਦਾ? ਸ਼ਾਇਦ ਕੁਝ ਹੱਦ ਤੱਕ ਇਹ ਘੱਟ ਹੁੰਦਾ।’’ ਉਨ੍ਹਾਂ ਨੇ ਸੂਬਿਆਂ ਵਲੋਂ ਅਪਣੇ ਵਸਨੀਕਾਂ ਨੂੰ ਸੂਬਾ ਪੱਧਰ ’ਤੇ ਨੌਕਰੀਆਂ ਰਾਖਵੀਆਂ ਕਰਨ ਦੇ ਰੁਝਾਨ ਨੂੰ ਵੀ ਚਿੰਤਾਜਨਕ ਦਸਿਆ।

ਰਾਜਨ ਨੇ ਕਿਹਾ, ‘‘ਇਹ ਦਰਸਾਉਂਦਾ ਹੈ ਕਿ ਅਸੀਂ ਨੌਕਰੀਆਂ ਨਹੀਂ ਦੇ ਪਾ ਰਹੇ ਹਾਂ। ਮੈਂ ਕਹਾਂਗਾ ਕਿ ਇਹ ਮੁੱਢਲੀ ਚਿੰਤਾ ਹੈ। ਅਸੀਂ ਇਕ ਸੰਗਠਿਤ ਦੇਸ਼ ਹਾਂ। ਤੁਸੀਂ ਅਪਣੇ ਸੂਬੇ ’ਚ ਅਪਣੇ ਵਸਨੀਕਾਂ ਲਈ ਨੌਕਰੀਆਂ ਰਾਖਵੀਆਂ ਨਹੀਂ ਕਰ ਸਕਦੇ। ਇਹ ਹਰ ਕਿਸੇ ਲਈ ਉਪਲਬਧ ਹੋਣੀਆਂ ਚਾਹੀਦੀਆਂ ਹਨ।’’ ਰਾਜਨ ਨੇ ਕਿਹਾ ਕਿ ਜੇਕਰ ਅਸੀਂ ਹਾਈ ਸਕੂਲ ਤੋਂ ਚੰਗੀ ਪੜ੍ਹਾਈ ਕਰਨ ਵਾਲੇ ਕੁਝ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇਈਏ ਤਾਂ ਅਗਲੇ ਇਕ ਸਾਲ ਵਿਚ ਬਹੁਤ ਸਾਰੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਹਨ ਅਤੇ ਦੇਸ਼ ਨੂੰ ਨੌਕਰੀਆਂ ਪੈਦਾ ਕਰਨ ਲਈ 10 ਸਾਲ ਦੀ ਉਡੀਕ ਨਹੀਂ ਕਰਨੀ ਪਵੇਗੀ।

ਉਨ੍ਹਾਂ ਕਿਹਾ, ‘‘ਜੇ ਅਸੀਂ ਮਨੁੱਖੀ ਪੂੰਜੀ ’ਚ ਸੁਧਾਰ ਕਰਦੇ ਹਾਂ, ਤਾਂ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਨੌਕਰੀਆਂ ਖ਼ੁਦ ਹੀ ਸਿਰਜਤ ਹੋਣਗੀਆਂ। ਜੇ ਤੁਸੀਂ ਮੁਲਾਜ਼ਮਾਂ ਦੇ ਮਿਆਰ ’ਚ ਸੁਧਾਰ ਕਰਦੇ ਹੋ, ਤਾਂ ਕੰਪਨੀਆਂ ਭਾਰਤ ਵੱਲ ਵਧਣਗੀਆਂ। ਲੋਕਾਂ ਨੂੰ ਹੁਨਰਮੰਦ ਬਣਾ ਕੇ ਔਸਤ ਨੌਕਰੀਆਂ ਨੂੰ ਵੀ ਚੰਗੇ ਰੁਜ਼ਗਾਰ ’ਚ ਬਦਲਿਆ ਜਾ ਸਕਦਾ ਹੈ।’’ ਰਾਜਨ ਅਤੇ ਲਾਂਬਾ ਦੀ ਲਿਖੀ ਕਿਤਾਬ ਮੁਤਾਬਕ, ‘‘ਸਾਡਾ ਆਰਥਕ ਵਿਕਾਸ ਵੱਡੇ ਪੱਧਰ ’ਤੇ ਰੁਜ਼ਗਾਰ-ਰਹਿਤ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਲੋੜੀਂਦੀਆਂ ਨੌਕਰੀਆਂ ਪੈਦਾ ਕਰਨ ਲਈ ਹੋਰ ਵਧਣਾ ਪਵੇਗਾ। ਨਹੀਂ ਤਾਂ, ਜਨਸੰਖਿਆ ਲਾਭ ਕੁਝ ਹੀ ਸਮੇਂ ’ਚ ਅਲੋਪ ਹੋ ਜਾਵੇਗਾ।’’

 (For more news apart from Job creation single most important pressure point: Former RBI governor Rajan, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement