ਕੀ ਬੰਦ ਹੋ ਜਾਵੇਗੀ BSNL ਕੰਪਨੀ ?
Published : Feb 13, 2019, 12:37 pm IST
Updated : Feb 13, 2019, 12:37 pm IST
SHARE ARTICLE
BSNL
BSNL

ਕੇਂਦਰ ਸਰਕਾਰ ਨੇ ਲਗਾਤਾਰ ਵਿੱਤੀ ਘਾਟੇ ਤੋਂ ਝੂਜ ਰਹੀ ਸਰਕਾਰੀ ਦੂਰਸੰਚਾਰ ਸੇਵਾ ਦਾਤਾ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀਐਸਐਨਐਲ) ...

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਲਗਾਤਾਰ ਵਿੱਤੀ ਘਾਟੇ ਤੋਂ ਝੂਜ ਰਹੀ ਸਰਕਾਰੀ ਦੂਰਸੰਚਾਰ ਸੇਵਾ ਦਾਤਾ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀਐਸਐਨਐਲ) ਨੂੰ ਕੰਪਨੀ ਵਿਚ ਨਵੀਂ ਜਾਨ ਪਾਉਣ ਲਈ ਪ੍ਰਵੇਸ਼ ਤੋਂ ਇਲਾਵਾ, ਉਸਨੂੰ ਬੰਦ ਕਰਨ ਦੇ ਵਿਕਲਪ 'ਤੇ ਵਿਚਾਰ ਕਰਨ ਨੂੰ ਕਿਹਾ ਹੈ। ਵਿੱਤ ਸਾਲ 2017 - 18  ਦੇ ਅੰਤ ਤੱਕ ਕੁੱਲ ਘਾਟਾ 31,287 ਕਰੋਡ਼ ਰੁਪਏ ਪਹੁੰਣਣ ਤੋਂ ਬਾਅਦ ਬੀਐਸਐਨਐਲ ਦੇ ਮੁੱਖ ਅਧਿਕਾਰੀਆਂ ਦੀ ਕੇਂਦਰੀ ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਦੇ ਨਾਲ ਬੈਠਕ ਹੋਈ ਹੈ, ਜਿਸ ਤੋਂ ਬਾਅਦ ਇਹ ਨਿਰਦੇਸ਼ ਸਾਹਮਣੇ ਆਇਆ ਹੈ।

BSNLBSNL

ਬੈਠਕ ਦੇ ਦੌਰਾਨ BSNL  ਦੇ ਚੇਅਰਮੈਨ ਅਨੁਪਮ ਸ਼੍ਰੀਵਾਸਤਵ ਨੇ ਦੂਰਸੰਚਾਰ ਸਕੱਤਰ ਦੇ ਸਾਹਮਣੇ ਇਕ ਪ੍ਰਜ਼ੈਂਟੇਸ਼ਨ ਦਿਤਾ, ਜਿਸ ਵਿਚ ਕੰਪਨੀ ਦੀ ਵਿੱਤੀ ਹਾਲਤ, ਉਸਦਾ ਕੁਲ ਘਾਟਾ, ਰਿਲਾਇੰਸ ਜੀਓ ਦੇ ਆਉਣ ਤੋਂ ਬਾਅਦ ਉਸਦੇ ਕਾਰੋਬਾਰ 'ਤੇ ਅਸਰ, ਸੰਭਾਵਿਕ ਤੌਰ 'ਤੇ ਕਰਮਚਾਰੀਆਂ ਲਈ ਵਾਲੰਟਰੀ ਰਿਟਾਇਰਮੈਂਟ ਸਕੀਮ (ਵੀਆਰਐਸ) ਅਤੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦੀ ਯੋਜਨਾ ਦਾ ਸੰਖੇਪ ਵੇਰਵਾ ਪੇਸ਼ ਕੀਤਾ। ਬੀਐਸਐਨਐਲ ਦੇ ਕਿਹਾ ਕਿ ਮੁਕਾਬਕੇ ਤੋਂ ਇਲਾਵਾ, ਕੰਪਨੀ ਲਈ ਸੱਭ ਤੋਂ ਵੱਡੀ ਮੁਸੀਬਤ ਭਾਰੀ ਗਿਣਤੀ ਵਿਚ ਉਸਦੇ ਕਰਮਚਾਰੀ ਹਨ।

BSNLBSNL

ਕਰਮੀਆਂ ਦੀ ਗਿਣਤੀ ਘਟਾਉਣ ਲਈ ਉਸਨੇ ਵੀਆਰਐਸ ਜਾਂ ਸੇਵਾਮੁਕਤੀ ਦੀ ਉਮਰ 60 ਸਾਲ ਤੋਂ ਘਟਾਕੇ 58 ਸਾਲ ਕਰਨ ਦੀ ਗੱਲ ਕਹੀ ਹੈ। ਕੰਪਨੀ ਨੇ ਕਿਹਾ,  ਜੇਕਰ ਸੇਵਾਮੁਕਤੀ  ਦੀ ਉਮਰ 2019 - 20 ਤੋਂ ਘਟਾ ਦਿਤੀ ਜਾਂਦੀ ਹੈ, ਤਾਂ ਇਸ ਨਾਲ ਕੰਪਨੀ ਨੂੰ ਤਨਖਾਹ 'ਚ 3,000 ਕਰੋਡ਼ ਰੁਪਏ ਦੀ ਬਚਤ ਹੋਵੇਗੀ। ਬੀਐਸਐਨਐਲ ਨੇ ਅਪਣੀ ਜ਼ਮੀਨਾਂ ਅਤੇ ਬਿਲਡਿੰਗਾਂ ਤੋਂ ਕਮਾਈ ਕਰਨ ਦਾ ਵੀ ਸੁਝਾਅ ਦਿਤਾ ਹੈ, ਜੋ 15,000 ਕਰੋਡ਼ ਰੁਪਏ ਦੀ ਹੈ। ਕੰਪਨੀ ਨੇ ਕਿਹਾ ਕਿ ਇਹ ਕੰਮ ਡਿਪਾਰਟਮੈਂਟ ਆਫ਼ ਇੰਵੈਸਟਮੈਂਟ ਐਂਡ ਪਬਲਿਕ ਅਸੈਟ ਮੈਨੇਜਮੈਂਟ (ਦੀਪਮ) ਨੂੰ ਅਗਲੇ ਦੋ ਤੋਂ ਤਿੰਨ ਸਾਲ ਦੇ ਅੰਦਰ ਕਰਨਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement