
TDS-TCS ਦੀਆਂ ਦਰਾਂ ਵਿਚ ਕੀਤੀ ਗਈ 25 ਫੀਸਦੀ ਦੀ ਕਟੌਤੀ
ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਸਰਕਾਰ ਨੇ ਆਮਦਨ ਟੈਕਸ ਭਰਨ ਦੀ ਤਰੀਕ ਵਧਾ ਦਿੱਤੀ ਹੈ। ਕਰਦਾਤਾ ਹੁਣ 30 ਨਵੰਬਰ ਤੱਕ ਆਮਦਨ ਟੈਕਸ ਰਿਟਰਨ ਫਾਈਲ ਕਰ ਸਕਣਗੇ।
Photo
ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਮਾਰਚ 2021 ਤੱਕ TDS-TCS ਦੀਆਂ ਦਰਾਂ ਵਿਚ 25 ਫੀਸਦੀ ਦੀ ਕਟੌਤੀ ਕੀਤੀ ਗਈ। ਆਮਦਨ ਕਰ ਵਿਭਾਗ ਦਾਖਲ ਦੀ ਤਰੀਕ ਵਧਾ ਕੇ 30 ਨਵੰਬਰ 2020 ਕੀਤਾ ਜਾਵੇਗਾ। । ਟਰੱਸਟ ਸਕੀਮ ਨੂੰ 31 ਦਸੰਬਰ 2020 ਤੱਕ ਵਧਾਇਆ ਗਿਆ ਹੈ।
Photo
ਦਰਅਸਲ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਦੌਰਾਨ ਅਰਥਚਾਰੇ ਨੂੰ ਰਫ਼ਤਾਰ ਦੇਣ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਇਸ ਪੈਕੇਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
Photo
ਉਹਨਾਂ ਕਿਹਾ ਕਿ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ ਵਧਾ ਦਿੱਤੀ ਗਈ ਹੈ। ਇਸ ਨੂੰ 31 ਜੁਲਾਈ ਤੋਂ ਵਧਾ ਕੇ 30 ਸਤੰਬਰ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਟਰੱਸਟ ਸਕੀਮ ਦੀ ਅੰਤਮ ਤਰੀਕ 31 ਦਸੰਬਰ 2020 ਤੱਕ ਵਧਾ ਦਿੱਤੀ ਗਈ ਹੈ। ਪਹਿਲਾਂ ਇਹ 30 ਜੂਨ ਤੱਕ ਸੀ।