
ਵੀਡੀਓਕਾਨ ਗਰੁੱਪ ਨੇ ਆਪਣੇ 'ਤੇ ਹੋਏ 39 ਹਜ਼ਾਰ ਕਰੋੜ ਰੁਪਏ ਦੇ ਕਰਜ਼ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ........
ਨਵੀਂ ਦਿੱਲੀ, : ਵੀਡੀਓਕਾਨ ਗਰੁੱਪ ਨੇ ਆਪਣੇ 'ਤੇ ਹੋਏ 39 ਹਜ਼ਾਰ ਕਰੋੜ ਰੁਪਏ ਦੇ ਕਰਜ਼ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਥੇ ਤੱਕ ਕੀ ਪੀ.ਐੱਮ. ਮੋਦੀ ਤੋਂ ਇਲਾਵਾ ਗਰੁੱਪ ਨੇ ਦੇਸ਼ ਦੇ ਸੁਪਰੀਮ ਕੋਰਟ ਤੇ ਬ੍ਰਾਜ਼ੀਲ ਨੂੰ ਵੀ ਇਸ 'ਚ ਘਸੀਟਿਆ ਹੈ। ਇਕ ਰਿਪੋਰਟ ਮੁਤਾਬਕ ਕੰਜ਼ਿਊਮਰ ਅਪਲਾਇੰਸੈਸ ਮੇਕਰ ਕੰਪਨੀ ਵੀਡੀਓਕਾਨ ਨੇ ਆਪਣੇ ਜ਼ਿਆਦਾ ਲੋਨ ਲਈ ਇਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਵੀਡੀਓਕਾਨ ਨੇ ਆਪਣੇ 'ਤੇ ਹੋਏ ਕਰਜ਼ ਲਈ ਪੀ.ਐੱਮ. ਵੱਲੋ ਨੋਟਬੰਦੀ ਦੇ ਐਲਾਨ ਕੀਤੇ ਜਾਣ ਨੂੰ ਕਾਰਨ ਦੱਸਿਆ ਹੈ।੍ਵਚਅਹ ਕਾਰਨ ਹੋਇਆ ਠੱਪ ਕਾਰੋਬਾਰ
ਵੀਡੀਓਕਾਨ ਵੱਲੋਂ ਕਿਹਾ ਗਿਆ ਹੈ ਕਿ ਪੀ.ਐੱਮ. ਮੋਦੀ ਦੇ ਨੋਟਬੰਦੀ ਦੇ ਫੈਸਲੇ ਨਾਲ ਕੈਥੋੜ ਰੇ ਟਿਊਬ ਟੈਲੀਵਿਜਨਸ ਬਣਾਉਣ ਲਈ ਜੋ ਸਪਲਾਈ ਹੁੰਦੀ ਸੀ ਉਹ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਹੈ। ਇਸ ਕਾਰਨ ਕੰਪਨੀ ਨੂੰ ਕਾਫੀ ਨੁਕਸਾਨ ਹੋਇਆ ਅਤੇ ਕੰਪਨੀ ਨੂੰ ਆਪਣਾ ਕਾਰੋਬਾਰ ਬੰਦ ਕਰਨਾ ਪਿਆ। ਦੱਸਣਯੋਗ ਹੈ ਕਿ ਨਵੰਬਰ 2016 'ਚ ਪ੍ਰਧਾਨ ਮੰਤਰੀ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ ਅਤੇ ਇਸ ਦੌਰਾਨ 500 ਤੇ 1000 ਰੁਪਏ ਦੇ ਪੁਰਾਣੇ ਨੋਟ ਬੰਦ ਕਰ ਦਿੱਤੇ ਗਏ ਸਨ।
ਨੋਟਬੰਦੀ ਤੋਂ ਬਾਅਦ ਕਈ ਲੋਕਾਂ ਦੇ ਕਾਰੋਬਾਰ 'ਤੇ ਇਸ ਦਾ ਅਸਰ ਦੇਖਣ ਨੂੰ ਮਿਲਿਆ ਸੀ। ਬ੍ਰਾਜ਼ੀਲ ਨੂੰ ਲੈ ਕੇ ਵੀਡੀਓਕਾਨ ਨੇ ਕਿਹਾ ਕਿ ਬ੍ਰਾਜ਼ੀਲ 'ਚ ਇਸ ਕੰਪਨੀ ਦਾ ਤੇਲ ਅਤੇ ਗੈਸ ਦਾ ਕਾਰੋਬਾਰ ਲਾਲਫੀਤਾਸ਼ਾਹੀ ਕਾਰਨ ਡੁੱਬਣ ਦੀ ਕਗਾਰ 'ਤੇ ਹੈ। ਸੁਪਰੀਮ ਕੋਰਟ ਨੂੰ ਲੈ ਕੇ ਗਰੁੱਪ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਲਾਇਸੈਂਸ ਰੱਦ ਕਰਨ 'ਤੇ ਟੈਲੀਕਮਿਊਨੀਕੇਸ਼ਨ ਦਾ ਕਾਰੋਬਾਰ ਠੱਪ ਪੈ ਗਿਆ ਹੈ।
ਇਸ ਦਾ ਵੀ ਨਕਾਰਾਤਮਕ ਅਸਰ ਗਰੁੱਪ ਦੀ ਬੈਲੇਂਸਸ਼ੀਟ 'ਤੇ ਦੇਖਣ ਨੂੰ ਮਿਲਿਆ। ਵੀਡੀਓਕਾਨ ਇੰਡਸਟਰੀਜ਼ ਵਿਰੁੱਧ ਇਸ ਸਮੇਂ ਦਿਵਾਲਿਆ ਕਾਨੂੰਨ ਤਹਿਤ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਨੈਸ਼ਨਲ ਕੰਪਨੀ ਲਾ ਟਰੀਬੂਨਲ (ਅਫ;ਵ) ਨੇ ਪਿਛਲੇ ਹਫਤੇ ਹੀ ਸਟੇਟ ਬੈਕ ਆਫ ਇੰਡੀਆ ਦੀ ਅਗੁਵਾਈ 'ਚ ਇਸ ਕੰਪਨੀ ਦੇ ਵਿਰੁੱਧ ਸੁਣਵਾਈ ਦੀ ਪਟੀਸ਼ਨ ਸਵੀਕਾਰ ਕੀਤੀ ਸੀ।