
ਜਾਣੋ ਕਿੰਨਾ ਸਸਤਾ ਹੋਵੇਗਾ ਕਰਜ਼ਾ
ਨਵੀਂ ਦਿੱਲੀ: ਵਿਭਿੰਨ ਬੈਂਕਾਂ ਨੇ ਰਿਜ਼ਰਵ ਬੈਂਕ ਦੇ ਨੀਤੀਗਤ ਦਰ ਵਿਚ ਕਟੌਤੀ ਦਾ ਲਾਭ ਗਾਹਕਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਸਟੇਟ ਬੈਂਕ ਤੋਂ ਬਾਅਦ ਸ਼ੁਕਰਵਾਰ ਨੂੰ ਬੈਂਕ ਆਫ ਇੰਡੀਆ, ਸਿੰਡੀਕੇਟ ਬੈਂਕ, ਆਂਧਰਾ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਕੇਨਰਾ ਬੈਂਕ ਆਦਿ ਨੇ 0.10 ਤੋਂ 0.03 ਫ਼ੀਸਦੀ ਤਕ ਦੀ ਕਟੌਤੀ ਕਰਨ ਦਾ ਐਲਾਨ ਕੀਤਾ। ਸਰਕਾਰੀ ਖੇਤਰ ਦੇ ਆਂਧਰਾ ਬੈਂਕ, ਸਿੰਡੀਕੇਟ ਬੈਂਕ ਅਤੇ ਬੈਂਕ ਆਫ ਇੰਡੀਆ ਨੇ ਕਰਜ਼ ਦੀ ਮਾਪਦੰਡ ਵਿਆਜ ਦਰਾਂ ਵਿਚ ਸ਼ੁਕਰਵਾਰ ਨੂੰ 0.25 ਫ਼ੀਸਦੀ ਦੀ ਕਟੌਤੀ ਕੀਤੀ ਹੈ।
Syndicate Bank
ਕੇਨਰਾ ਬੈਂਕ ਨੇ ਮਾਨਕ ਵਿਆਜ ਦਰ 0.10 ਫ਼ੀਸਦੀ ਘਟਾਉਣ ਦਾ ਐਲਾਨ ਕੀਤਾ। ਇਲਾਹਾਬਾਦ ਬੈਂਕ ਨੇ ਮਾਪਦੰਡ ਵਿਆਜ ਦਰ 0.15 ਤੋਂ 0.20 ਫ਼ੀਸਦੀ ਘਟ ਕਰਨ ਅਤੇ ਇੰਡੀਅਨ ਓਵਰਸੀਜ਼ ਬੈਂਕ ਅਤੇ ਯੂਨੀਅਨ ਬੈਂਕ ਨੇ 0.15 ਫ਼ੀਸਦੀ ਘਟਾਉਣ ਦਾ ਐਲਾਨ ਕੀਤਾ। ਰਿਜ਼ਰਵ ਬੈਂਕ ਨੇ ਇਸ ਹਫ਼ਤੇ ਬੁੱਧਵਾਰ ਨੂੰ ਨੀਤੀਗਤ ਦਰ ਵਿਚ 0.35 ਫ਼ੀਸਦੀ ਦੀ ਕਟੌਤੀ ਕੀਤੀ। ਇਹ ਲਗਾਤਾਰ ਦਰ ਮਹੀਨਾਵਾਰ ਨੀਤੀਗਤ ਸਮੀਖਿਆ ਬੈਠਕ ਵਿਚ ਰੇਪੋ ਦਰ ਵਿਚ ਕੀਤੀ ਗਈ ਕਟੌਤੀ ਹੈ।
Andhra Bank
ਰੇਪੋ ਦਰ ਹੁਣ ਨੌ ਸਾਲ ਦੇ ਹੇਠਲੇ ਪੱਧਰ 5.40 ਫ਼ੀਸਦੀ ਤੇ ਹੈ। ਇਸ ਤੋਂ ਬਾਅਦ ਬੈਂਕਾਂ ਦੇ ਉਪਰ ਰੇਪੋ ਦਰ ਵਿਚ ਕਟੌਤੀ ਦਾ ਲਾਭ ਉਪਭੋਗਤਾਵਾਂ ਨੂੰ ਦੇਣ ਦਾ ਦਬਾਅ ਬਣ ਗਿਆ ਸੀ। ਆਂਧਰਾ ਬੈਂਕ ਨੇ ਬਿਆਨ ਜਾਰੀ ਕਰ ਕੇ ਸਾਰੇ ਮੈਨੋਰਟੀ ਲੋਨ ਤੇ ਸੀਮਾਂ ਲਾਗਤ ਵਿਆਜ ਦਰ ਵਿਚ 0.25 ਫ਼ੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ। ਬੈਂਕ ਨੇ ਕਿਹਾ ਕਿ ਹੁਣ ਮੁੱਖ ਐਮਸੀਐਲਆਰ 8.20 ਫ਼ੀਸਦੀ ਤੋਂ ਘਟ ਹੋ ਕੇ 7.95 ਫ਼ੀਸਦੀ ਹੈ।
Indian Overseas Bank
ਇਸ ਤਰ੍ਹਾਂ ਸਿੰਡੀਕੇਟ ਬੈਂਕ ਨੇ ਵੀ ਸਾਰੇ ਮੈਨੋਰਟੀ ਲੋਨ ਦਾ ਐਮਸੀਐਲਆਰ 0.25 ਫ਼ੀਸਦੀ ਘਟਾ ਦਿੱਤਾ ਹੈ। ਬੈਂਕ ਇਸ ਵਿਤੀ ਸਾਲ ਵਿਚ ਵਿਆਜ ਦਰ 0.50 ਫ਼ੀਸਦੀ ਘਟਾ ਚੁੱਕਿਆ ਹੈ। ਬੈਂਕ ਨੇ ਕਿਹਾ ਕਿ ਨਵੀਂ ਦਰ 12 ਅਗਸਤ ਤੋਂ ਪ੍ਰਭਾਵੀ ਹੋਵੇਗੀ। ਬੈਂਕ ਨੇ ਕਿਹਾ ਕਿ ਹੁਣ ਹਾਊਸਿੰਗ ਲੋਨ ਆਦਿ ਤੇ 8.30 ਫ਼ੀਸਦੀ ਐਮਸੀਐਲਆਰ ਹੋਵੇਗਾ। ਕੇਨਰਾ ਬੈਂਕ ਨੇ ਵੀ ਸਾਰੇ ਮੈਨੋਰਟੀ ਲੋਨ ਤੇ ਐਮਸੀਐਲਆਰ ਵਿਚ 0.10 ਫ਼ੀਸਦੀ ਕਟੌਤੀ ਕੀਤੀ।
Canara Bank
ਇਹ ਕਟੌਤੀ ਸੱਤ ਅਗਸਤ ਤੋਂ ਲਾਗੂ ਹੋ ਗਈ ਹੈ। ਇਸ ਸੋਧ ਤੋਂ ਬਾਅਦ ਕੇਨਰਾ ਬੈਂਕ ਪਿਛਲੇ ਛੇ ਮਹੀਨਿਆਂ ਵਿਚ ਐਮਸੀਐਲਆਰ ਵਿਚ ਕੁੱਲ ਮਿਲਾ ਕੇ 0.20 ਫ਼ੀਸਦੀ ਦੀ ਕਟੌਤੀ ਕਰ ਚੁੱਕਿਆ ਹੈ। ਇਸ ਤਰ੍ਹਾਂ ਇਕ ਸਾਲ ਦੀ ਐਮਸੀਐਲਆਰ ਘਟ ਕੇ 8.50 ਫ਼ੀਸਦੀ ਤੇ ਆ ਗਈ ਹੈ ਜੋ ਕਿ ਪਹਿਲਾਂ 8.70 ਫ਼ੀਸਦੀ ਸੀ। ਬੈਂਕ ਨੇ ਕਿਹਾ ਕਿ ਉਹ ਕਰਜ਼ਾ ਦਰ ਵਿਚ ਹੋਰ ਕਟੌਤੀ ਦਾ ਐਲਾਨ ਜਲਦ ਕਰੇਗਾ।
ਬੈਂਕ ਆਫ ਇੰਡੀਆ ਨੇ ਕਿਹਾ ਕਿ ਇਕ ਸਾਲ ਦੀ ਮੈਨੋਰਟੀ ਲੋਨ ਤੇ ਮਾਪਦੰਡ ਵਿਆਜ ਦਰ 8.60 ਫ਼ੀਸਦੀ ਘਟ ਕੇ 8.35 ਫ਼ੀਸਦੀ ਕਰ ਦਿੱਤਾ। ਇਲਾਹਾਬਾਦ ਬੈਂਕ ਨੇ ਕਿਹਾ ਕਿ ਉਸ ਨੇ ਸਾਰੇ ਮੈਨੋਰਟੀ ਲੋਨ ਦਰ ਮਾਪਦੰਡ 0.15 ਤੋਂ 0.20 ਫ਼ੀਸਦੀ ਤਕ ਦੀ ਕਟੌਤੀ ਕੀਤੀ ਹੈ। ਬੈਂਕ ਨੇ ਕਿਹਾ ਕਿ ਸੋਧ ਦਰ 14 ਅਗਸਤ ਤੋਂ ਪ੍ਰਭਾਵੀ ਹੋਵੇਗੀ। ਦਸ ਦਈਏ ਕਿ ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਅਤੇ ਬੈਂਕ ਆਫ ਬੜੌਦਾ ਵੀ ਵਿਆਜ ਦਰ ਵਿਚ ਕਟੌਤੀ ਕਰ ਚੁੱਕਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।