ਰਿਜ਼ਰਵ ਬੈਂਕ ਨੇ ਰੈਪੋ ਦਰ 0.35 ਫ਼ੀ ਸਦੀ ਘਟਾਈ
Published : Aug 7, 2019, 8:44 pm IST
Updated : Aug 7, 2019, 8:44 pm IST
SHARE ARTICLE
Reserve Bank of India cuts repo rate by 35 basis points
Reserve Bank of India cuts repo rate by 35 basis points

ਬੈਂਕਾਂ 'ਤੇ ਕਰਜ਼ਾ ਹੋਰ ਸਸਤਾ ਕਰਨ ਦਾ ਦਬਾਅ ਵਧਿਆ, ਘਟਣਗੀਆਂ ਵਿਆਜ ਦਰਾਂ

ਮੁੰਬਈ : ਰਿਜ਼ਰਵ ਬੈਂਕ ਨੇ ਮੱਠੇ ਪੈਂਦੇ ਅਰਥਚਾਰੇ ਨੂੰ ਠੁੰਮਣਾ ਦੇਣ ਲਈ ਬੁਧਵਾਰ ਨੂੰ ਪ੍ਰਮੁੱਖ ਨੀਤੀਗਤ ਦਰ ਰੈਪੋ ਵਿਚ 0.35 ਫ਼ੀ ਸਦੀ ਦੀ ਕਟੌਤੀ ਕਰ ਦਿਤੀ। ਇਹ ਲਗਾਤਾਰ ਚੌਥਾ ਮੌਕਾ ਹੈ ਜਦ ਰੈਪੋ ਦਰ ਵਿਚ ਕਟੌਤੀ ਕੀਤੀ ਗਈ ਹੈ। ਇਸ ਕਟੌਤੀ ਮਗਰੋਂ ਰੈਪੋ ਦਰ 5.40 ਫ਼ੀ ਸਦੀ ਰਹਿ ਗਈ ਹੈ। ਰਿਜ਼ਰਵ ਬੈਂਕ ਦੁਆਰਾ ਰੈਪੋ ਦਰ ਵਿਚ ਕੀਤੀ ਗਈ ਕਟੌਤੀ ਮਗਰੋਂ ਬੈਂਕਾਂ ਉਤੇ ਕਰਜ਼ਾ ਹੋਰ ਸਸਤਾ ਕਰਨ ਦਾ ਦਬਾਅ ਵਧ ਗਿਆ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਮਕਾਨ, ਵਾਹਨ ਅਤੇ ਵਿਅਕਤੀਗਤ ਕਰਜ਼ੇ 'ਤੇ ਵਿਆਜ ਦਰ ਘੱਟ ਸਕਦੀ ਹੈ।

Reserve Bank of IndiaReserve Bank of India

ਰੈਪੋ ਦਰ ਉਹ ਦਰ ਹੁੰਦੀ ਹੈ ਜਿਸ 'ਤੇ ਰਿਜ਼ਰਵ ਬੈਂਕ ਵਪਾਰਕ ਬੈਂਕਾਂ ਨੂੰ ਕੁੱਝ ਸਮੇਂ ਲਈ ਨਕਦੀ ਉਪਲਭਧ ਕਰਾਉਂਦਾ ਹੈ। ਰੈਪੋ ਦਰ ਵਿਚ ਇਸ ਕਟੌਤੀ ਮਗਰੋਂ ਰਿਜ਼ਰਵ ਬੈਂਕ ਦੀ ਰਿਵਰਸ ਰੈਪੋ ਦਰ ਵੀ ਘੱਟ ਹੋ ਕੇ 5.15 ਫ਼ੀ ਸਦੀ ਅਤੇ ਬੈਂਕ ਦਰ ਘੱਟ ਕੇ 5.65 ਫ਼ੀ ਸਦੀ ਰਹਿ ਗਈ। ਮੁਦਰਾ ਨੀਤੀ ਕਮੇਟੀ (ਐਮਪੀਸੀ) ਨੇ ਮੁਦਰਾਸਫ਼ੀਦੀ ਦੇ ਉਸ ਦੇ ਟੀਚੇ ਦੇ ਦਾਇਰੇ ਵਿਚ ਰਹਿਣ 'ਤੇ ਗ਼ੌਰ ਕਰਦਿਆਂ ਰੈਪੋ ਦਰ ਵਿਚ ਕਟੌਤੀ ਦਾ ਫ਼ੈਸਲਾ ਕੀਤਾ। ਕਮੇਟੀ ਨੇ ਕਿਹਾ ਕਿ ਜੂਨ ਵਿਚ ਮੁਦਰਾ ਨੀਤੀ ਦੀ ਸਮੀਖਿਆ ਮਗਰੋਂ ਘਰੇਲੂ ਆਰਥਕ ਗਤੀਵਿਧੀਆਂ ਘਟੀਆਂ ਹੋਈਆਂ ਹਨ।

Reserve Bank of India Reserve Bank of India

ਦੂਜੇ ਪਾਸੇ, ਵਿਸ਼ਵ ਪੱਧਰ 'ਤੇ ਨਰਮੀ ਅਤੇ ਦੁਨੀਆਂ ਦੇ ਦੋ ਅਰਥਚਾਰਿਆਂ ਵਿਚਾਲੇ ਵਧਦੇ ਵਪਾਰ ਤਣਾਅ ਕਾਰਨ ਇਸ ਦੇ ਹੇਠਾਂ ਜਾਣ ਦਾ ਜੋਖਮ ਹੈ। ਕਮੇਟੀ ਨੇ ਕਿਹਾ ਕਿ ਪਿਛਲੀ ਵਾਰ ਦੀ ਰੈਪੋ ਦਰ ਵਿਚ ਕਟੌਤੀ ਦਾ ਲਾਭ ਹੌਲੀ ਹੌਲੀ ਅਸਲ ਅਰਥਵਿਵਸਥਾ ਵਿਚ ਪਹੁੰਚ ਰਿਹਾ ਹੈ। ਕੇਂਦਰੀ ਬੈਂਕ ਨੇ 2019-20 ਲਈ ਕੁਲ ਘਰੇਲੂ ਉਤਪਾਦ ਦੀ ਵਾਧਾ ਦਰ ਦੇ ਅਨੁਮਾਨ ਨੂੰ ਵੀ ਸੱਤ ਫ਼ੀ ਸਦੀ ਤੋਂ ਘਟਾ ਕੇ 6.9 ਫ਼ੀ ਦੀ ਕਰ ਦਿਤਾ।  ਮਹਿੰਗਾਈ ਦਰ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿਚ 3.1 ਫ਼ੀ ਸਦੀ ਰਹਿਣ ਦਾ ਅਨੁਮਾਨ ਹੈ।

Sensex, Nifty jump to record close; end 1.39 per cent higherSensex

ਵਾਧਾ ਦਰ ਅਨੁਮਾਨ ਘੱਟ ਕੀਤੇ ਜਾਣ ਨਾਲ ਸੈਂਸੈਕਸ 286 ਅੰਕ ਟੁੱਟਾ :
ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਸਮੀਖਿਆ ਵਿਚ ਚਾਲੂ ਵਿੱਤ ਵਰ੍ਹੇ ਲਈ ਆਰਥਕ ਵਾਧਾ ਦਰ ਦੇ ਅਨੁਮਾਨ ਨੂੰ ਘੱਟ ਕੀਤੇ ਜਾਣ ਨਾਲ ਸ਼ੇਅਰ ਬਾਜ਼ਾਰਾਂ 'ਤੇ ਉਲਟਾ ਅਸਰ ਪਿਆ ਅਤੇ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਬੁਧਵਾਰ ਨੂੰ 286 ਅੰਕ ਟੁੱਟ ਕੇ 36,690.50 ਅੰਕਾਂ 'ਤੇ ਬੰਦ ਹੋਇਆ। ਨੀਤੀਗਤ ਦਰ ਵਿਚ 0.35 ਫ਼ੀ ਸਦੀ ਦੀ ਵੱਡੀ ਕਟੌਤੀ ਦੇ ਬਾਵਜੂਦ ਬਾਜ਼ਾਰ ਹੇਠਾਂ ਆ ਗਿਆ। ਉਤਰਾਅ-ਚੜ੍ਹਾਅ ਭਰੇ ਕਾਰੋਬਾਰ ਵਿਚ 30 ਸ਼ੇਅਰਾਂ ਵਾਲਾ ਸੈਂਸੈਕਸ 286.35 ਅੰਕ ਯਾਨੀ 0.77 ਫ਼ੀ ਸਦੀ ਦੀ ਗਿਰਾਵਟ ਨਾਲ 36,690.50 ਅੰਕਾਂ 'ਤੇ ਬੰਦ ਹੋਇਆ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement