
ਮੁਸ਼ਕਲ 'ਚ ਏਅਰ ਇੰਡੀਆ
ਨਵੀਂ ਦਿੱਲੀ : ਏਅਰ ਇੰਡੀਆ ਕੰਪਨੀ 'ਚ ਇਕ ਵਾਰ ਫਿਰ ਭਾਰੀ ਸੰਕਟ ਵੇਖਣ ਨੂੰ ਮਿਲ ਰਿਹਾ ਹੈ। ਤਨਖਾਹ ਅਤੇ ਪ੍ਰਮੋਸ਼ਨ ਦੇ ਮੁੱਦੇ 'ਤੇ ਕਈ ਪਾਇਲਟਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਸਾਰੇ ਪਾਇਲਟ ਆਪਣੀ ਤਨਖਾਹ ਨਾ ਵਧਣ ਅਤੇ ਪ੍ਰਮੋਸ਼ਨ ਨਾ ਹੋਣ ਤੋਂ ਨਾਰਾਜ਼ ਹਨ, ਜਿਸ ਕਾਰਨ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
120 pilots of Air India resigned
ਜਾਣਕਾਰੀ ਮੁਤਾਬਕ ਲਗਭਗ 120 ਏਅਰਬਸ ਓ-320 ਪਾਇਲਟਾਂ ਨੇ ਅਸਤੀਫ਼ਾ ਦਿੱਤਾ ਹੈ। ਪਾਇਲਟਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੀ ਤਨਖਾਹ 'ਚ ਨਾ ਵਾਧਾ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੀ ਪ੍ਰਮੋਸ਼ਨ ਹੋ ਰਹੀ ਹੈ। ਲਗਾਤਾਰ ਉਨ੍ਹਾਂ ਦੀਆਂ ਮੰਗਾਂ ਨੂੰ ਏਅਰ ਇੰਡੀਆ ਨਜ਼ਰਅੰਦਾਜ਼ ਕਰ ਰਿਹਾ ਹੈ, ਜਿਸ ਤੋਂ ਨਾਰਾਜ਼ ਇਨ੍ਹਾਂ ਸਾਰੇ ਪਾਇਲਟਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
Air India
ਜ਼ਿਕਰਯੋਗ ਹੈ ਕਿ ਸਰਕਾਰ ਏਅਰ ਇੰਡੀਆ ਦਾ ਕੁਝ ਹਿੱਸਾ ਨੂੰ ਪ੍ਰਾਈਵੇਟ ਨਿਵੇਸ਼ਕਾਂ ਨੂੰ ਦੇਣ ਦੀ ਤਿਆਰੀ ਕਰ ਰਹੀ ਹੈ, ਜਿਸ ਦਾ ਵੱਡਾ ਕਾਰਨ ਏਅਰ ਇੰਡੀਆ 'ਤੇ 60 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਹੈ। ਇਕ ਪਾਇਲਟ, ਜਿਸ ਨੇ ਹਾਲ ਹੀ 'ਚ ਅਸਤੀਫ਼ਾ ਦਿੱਤਾ ਹੈ, ਨੇ ਦਸਿਆ ਕਿ ਏਅਰ ਇੰਡੀਆ ਦੇ ਮੈਨੇਜਮੈਂਟ ਨੂੰ ਸਾਡੀਆਂ ਸ਼ਿਕਾਇਤਾਂ ਸੁਣਨੀਆਂ ਚਾਹੀਦੀਆਂ ਹਨ। ਸਾਡੀ ਮੰਗ ਹੈ ਕਿ ਤਨਖਾਹ ਅਤੇ ਪ੍ਰਮੋਸ਼ਨਾਂ ਪਾਇਲਟਾਂ ਨੂੰ ਦਿੱਤੀ ਜਾਵੇ।
120 pilots of Air India resigned
ਪਾਇਲਟ ਨੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਅਨੁਭਵ ਵਧਣ ਮੁਤਾਬਕ ਉਨ੍ਹਾਂ ਨੂੰ ਤਨਖਾਹ ਅਤੇ ਪ੍ਰਮੋਸ਼ਨ ਦਿੱਤਾ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਨਾਰਾਜ਼ ਪਾਇਲਟ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਕਿਤੇ ਨਾ ਕਿਤੇ ਨੌਕਰੀ ਮਿਲ ਜਾਵੇਗੀ, ਕਿਉਂਕਿ ਫਿਲਹਾਲ ਬਾਜ਼ਾਰ ਖੁੱਲ੍ਹਾ ਹੈ। ਹਾਲੇ ਇੰਡੀਗੋ, ਏਅਰ ਇੰਡੀਆ, ਗੋ ਏਅਰ, ਵਿਸਤਾਰਾ, ਏਅਰ ਏਸ਼ੀਆ ਅਜਿਹੀ ਏਅਰਲਾਈਨਜ਼ ਹਨ, ਜੋ ਏਅਰਬੱਸ 320 ਦੀ ਵਰਤੋਂ ਕਰ ਰਹੀਆਂ ਹਨ। ਹਾਲਾਂਕਿ ਪਾਇਲਟਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਨਾਲ ਏਅਰ ਇੰਡੀਆ ਦੀਆਂ ਉਡਾਨਾਂ ਪ੍ਰਭਾਵਤ ਨਹੀਂ ਹੋਣਗੀਆਂ, ਕਿਉਂਕਿ ਕਾਫ਼ੀ ਪਾਇਲਟ ਏਅਰ ਇੰਡੀਆ ਕੋਲ ਹਨ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ 'ਚ ਏਅਰ ਇੰਡੀਆ ਕੋਲ ਕੁਲ 2000 ਪਾਇਲਟ ਹਨ, ਜਿਨ੍ਹਾਂ 'ਚ 400 ਕਾਰਜਕਾਰੀ ਪਾਇਲਟ ਹਨ।