
ਦੇਸ਼ ਦੀ ਸੱਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੁਕੀ ਇੰਡੀਆ ਨੇ ਅਪਣੇ ਹੈਚਬੈਕ ਪੋਰਟਫ਼ੋਲੀਓ ਨੂੰ ਬੂਸਟ ਦੇਣ ਦੇ ਲਈ ਫ਼ਰਵਰੀ 2018 'ਚ ਆਲ ਨਿਯੂ ਸਵਿਫ਼ਟ ਨੂੰ ...
ਨਵੀਂ ਦਿੱਲੀ : ਦੇਸ਼ ਦੀ ਸੱਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੁਕੀ ਇੰਡੀਆ ਨੇ ਅਪਣੇ ਹੈਚਬੈਕ ਪੋਰਟਫ਼ੋਲੀਓ ਨੂੰ ਬੂਸਟ ਦੇਣ ਦੇ ਲਈ ਫ਼ਰਵਰੀ 2018 'ਚ ਆਲ ਨਿਯੂ ਸਵਿਫ਼ਟ ਨੂੰ ਲਾਂਚ ਕੀਤਾ ਸੀ। ਲਾਂਚ ਹੋਣ ਨਾਲ ਹੀ ਮਾਰੂਤੀ ਸਵਿਫ਼ਟ ਨੇ ਦੁਬਾਰਾ ਬਾਜ਼ਾਰ ਵਿਚ ਕਬਜ਼ਾ ਜਮਾਉਣਾ ਸ਼ੁਰੂ ਕਰ ਦਿਤਾ। ਇੰਨਾ ਹੀ ਨਹੀਂ, ਵਿਕਰੀ ਦੇ ਮਾਮਲੇ 'ਚ ਅਪ੍ਰੈਲ 2018 'ਚ ਮਾਰੂਤੀ ਸਵਿਫ਼ਟ ਨੇ ਬੈਸਟ ਸੇਲਿੰਗ ਕਾਰ ਆਲਟੋ ਨੂੰ ਵੀ ਪਿੱਛੇ ਛੱਡ ਦਿਤਾ ਹੈ। ਉਥੇ ਹੀ, ਕੰਪਨੀ ਦੀ ਕਾਮਪੈਕਟ ਸੇਡਾਨ ਡੀਜ਼ਾਇਰ ਅਪ੍ਰੈਲ 'ਚ ਇਕ ਵਾਰ ਫਿਰ ਨੰਬਰ ਇਕ ਵਿਕਰੀ ਵਾਲੀ ਕਾਰ ਬਣ ਗਈ। ਮਾਰੂਤੀ ਸੁਜ਼ੁਕੀ ਇੰਡੀਆ ਨੇ ਅਪ੍ਰੈਲ 2018 'ਚ ਨਵੀਂ ਸਵਿਫ਼ਟ ਦੀ 22,776 ਯੂਨਿਟਸ ਨੂੰ ਵੇਚਿਆ ਹੈ ਜਦਕਿ ਇਕ ਮਹੀਨਾ ਪਹਿਲਾਂ ਇਹ ਗਿਣਤੀ 19,207 ਯੂਨਿਟਸ ਸੀ।
Alto
ਹਾਲਾਂਕਿ, ਸਾਲਾਨਾ ਆਧਾਰ 'ਤੇ ਸਵਿਫ਼ਟ ਦੀ ਵਿਕਰੀ ਵਿਚ 4 ਫ਼ੀ ਸਦੀ ਦੀ ਗਿਰਾਵਟ ਆਈ ਹੈ। ਉਥੇ ਹੀ, ਕੰਪਨੀ ਨੇ ਇਸ ਦੌਰਾਨ ਆਲਟੋ ਦੀ 21,233 ਯੂਨਿਟਸ ਨੂੰ ਵੇਚਿਆ ਹੈ। ਇਸ ਦੀ ਵਿਕਰੀ 'ਚ ਸਾਲਾਨਾ ਆਧਾਰ 'ਤੇ 5.8 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਾਰੀ ਅੰਕੜਿਆਂ ਮੁਤਾਬਕ ਜਿਸ ਮਹੀਨੇ ਮਾਰੂਤੀ ਸੁਜ਼ੁਕੀ ਨੇ ਨਵੀਂ ਸਵਿਫ਼ਟ ਨੂੰ ਲਾਂਚ ਕੀਤਾ ਸੀ ਉਦੋਂ ਇਸ ਦੀ ਵਿਕਰੀ 'ਚ ਸਾਲਾਨਾ ਆਧਾਰ 'ਤੇ 40.3 ਫ਼ੀ ਸਦੀ ਜ਼ਿਆਦਾ ਹੋ ਗਈ ਸੀ। ਮਾਰੂਤੀ ਸੁਜ਼ੁਕੀ ਦੀ ਕਾਮਪੈਕਟ ਸੇਡਾਨ ਡੀਜ਼ਾਇਰ ਇਕ ਵਾਰ ਫਿਰ ਨੰਬਰ ਇਕ ਵਿਕਰੀ ਵਾਲੀ ਕਾਰ ਬਣ ਗਈ ਹੈ। ਅਪ੍ਰੈਲ 2018 'ਚ ਮਾਰੂਤੀ ਨੇ ਡੀਜ਼ਾਇਰ ਦੀ 25,935 ਯੂਨਿਟਸ ਨੂੰ ਵੇਚਿਆ ਹੈ, ਉਥੇ ਹੀ ਪਿਛਲੇ ਮਹੀਨਾ ਇਸ ਦੀ ਵਿਕਰੀ 22,195 ਯੂਨਿਟਸ ਸੀ। ਜੇਕਰ ਸਾਲਾਨਾ ਆਧਾਰ 'ਤੇ ਦੇਖੋ ਤਾਂ ਇਸ ਦੀ ਵਿਕਰੀ 'ਚ 194.8 ਫ਼ੀ ਸਦੀ ਦਾ ਵਿਕਾਸ ਦਰਜ ਕੀਤਾ ਗਿਆ ਹੈ।