ਭਾਰਤ 29 ਅਮਰੀਕੀ ਉਤਪਾਦਾਂ 'ਤੇ ਜਵਾਬੀ ਟੈਕਸ ਲਗਾਉਣ ਦੇ ਫ਼ੈਸਲੇ 'ਤੇ ਕਾਇਮ
Published : Jun 14, 2019, 7:11 pm IST
Updated : Jun 14, 2019, 7:12 pm IST
SHARE ARTICLE
India is firm on its stand of putting tax on 29 American products
India is firm on its stand of putting tax on 29 American products

ਸਰਕਾਰ ਕਈ ਉਤਪਾਦਾਂ 'ਤੇ ਉੱਚਾ ਟੈਕਸ ਲਗਾਉਣ ਦਾ ਨੋਟਿਸ ਜਾਰੀ ਕਰੇਗੀ

ਨਵੀਂ ਦਿੱਲੀ : ਸਰਕਾਰ ਨੇ ਬਾਦਾਮ, ਅਖ਼ਰੋਟ ਅਤੇ ਦਾਲਾਂ ਸਮੇਤ 29 ਅਮਰੀਕੀ ਉਤਪਾਦਾਂ 'ਤੇ ਜਵਾਬੀ ਦਰਾਮਦ ਟੈਕਸ ਲਗਾਉਣ ਦੇ ਫ਼ੈਸਲੇ 'ਤੇ ਅੱਗੇ ਵੱਧਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸਰਕਾਰ ਇਸ ਨੂੰ ਲਾਗੂ ਕਰਨ ਦੀ ਸਮਾਂ ਹੱਦ ਕਈ ਵਾਰ ਵਧਾ ਚੁੱਕੀ ਹੈ। ਸੂਤਰਾਂ ਨੇ ਸ਼ੁਕਰਵਾਰ ਦਸਿਆ ਕਿ ਵਿੱਤ ਮੰਤਰਾਲਾ ਬਹੁਤ ਜਲਦੀ ਇਸ ਬਾਰੇ ਨੋਟੀਫ਼ੀਕੇਸ਼ਨ ਜਾਰੀ ਕਰੇਗਾ।

TaxTax

ਪਿਛਲੇ ਸਾਲ ਮਈ ਵਿਚ ਮੰਤਰਾਲਾ ਨੇ ਇਨ੍ਹਾਂ ਅਮਰੀਕੀ ਵਸਤੂਆਂ 'ਤੇ ਉੱਚਾ ਟੈਕਸ ਲਗਾਉਣ ਦੀ ਸਮਾਂ ਹੱਦ ਵਧਾ ਕੇ 16 ਜੂਨ ਕਰ ਦਿਤੀ ਸੀ। ਜੂਨ 2018 ਤੋਂ ਬਾਅਦ ਇਸ ਸਮਾਂ ਹੱਦ ਨੂੰ ਕਈ ਵਾਰ ਅੱਗੇ ਖਿਸਕਾਇਆ ਜਾ ਚੁੱਕਾ ਹੈ। ਭਾਤਰ ਨੇ ਜਵਾਬੀ ਕਾਰਵਾਈ ਕਰਦੇ ਹੋਏ ਅਮਰੀਕੀ ਉਤਪਾਦਾਂ 'ਤੇ ਟੈਕਸ ਵਧਾਉਣ ਦਾ ਫ਼ੈਸਲਾ ਕੀਤਾ ਹੈ। ਅਮਰੀਕਾ ਨੇ ਭਾਰਤ ਤੋਂ ਦਰਾਮਦ ਕੀਤੇ ਜਾਣ ਵਾਲੇ ਕੁਝ ਇਸਪਾਤ ਅਤੇ ਅਲੂਮੀਨੀਅਮ ਉਤਪਾਦਾਂ 'ਤੇ ਟੈਕਸ ਵਧਾ ਦਿਤਾ ਸੀ।

US ready to give India NATO assisted countryUS-India

ਸਰਕਾਰ ਕਈ ਉਤਪਾਦਾਂ 'ਤੇ ਉੱਚਾ ਟੈਕਸ ਲਗਾਉਣ ਦਾ ਨੋਟਿਸ ਜਾਰੀ ਕਰੇਗੀ। ਇਸ ਵਿਚ ਅਖ਼ਰੋਟ 'ਤੇ ਦਰਾਮਦ ਟੈਕਸ 30 ਤੋਂ ਵਧਾ ਕੇ 120 ਫ਼ੀ ਸਦੀ ਕੀਤਾ ਜਾਣਾ ਹੈ। ਇਸੇ ਤਰ੍ਹਾਂ ਕਾਬੁਲੀ ਛੋਲੇ, ਛੋਲੇ ਅਤੇ ਮਸਰ ਦਾਲ 'ਤੇ ਟੈਕਸ 70 ਫ਼ੀ ਸਦੀ ਕੀਤਾ ਜਾਣਾ ਹੈ ਜੋ ਹਾਲੇ 30 ਫ਼ੀ ਸਦੀ ਹੈ। ਹੋਰ ਦਾਲਾਂ 'ਤੇ ਟੈਕਸ ਨੂੰ 40 ਫ਼ੀ ਸਦੀ ਕੀਤਾ ਜਾਣਾ ਹੈ। ਵਿੱਤੀ ਸਾਲ 2017-18 ਵਿਚ ਭਾਰਤ ਦਾ ਅਮਰੀਕਾ ਨੂੰ ਦਰਾਮਦ 47.9 ਅਰਬ ਡਾਲਰ ਸੀ ਜਦੋਂਕਿ ਆਯਾਤ 26.7 ਅਰਬ ਡਾਲਰ ਦਾ ਹੋਇਆ ਸੀ। ਇਸ ਤਰ੍ਹਾਂ ਵਪਾਰਕ ਸੰਤੁਲਨ ਭਾਰਤ ਦੇ ਹੱਕ ਵਿਚ ਰਿਹਾ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement