
Parag Milk Price: ਕੀਮਤਾਂ ਵਿਚ ਦੋ ਰੁਪਏ ਦਾ ਕੀਤਾ ਵਾਧਾ
Parag Milk Price News in punjabi : ਮਹਿੰਗਾਈ ਦਾ ਅਸਰ ਹੁਣ ਖਾਣ-ਪੀਣ ਦੀਆਂ ਵਸਤਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅਮੂਲ ਤੋਂ ਬਾਅਦ ਪਰਾਗ ਮਿਲਕ ਨੇ ਵੀ ਆਪਣੀਆਂ ਕੀਮਤਾਂ 'ਚ ਬਦਲਾਅ ਕੀਤਾ ਹੈ। ਹੁਣ ਤੁਹਾਨੂੰ ਇਕ ਲੀਟਰ ਪਰਾਗ ਦੁੱਧ ਲਈ 2 ਰੁਪਏ ਹੋਰ ਦੇਣੇ ਪੈਣਗੇ। ਇਹ ਬਦਲਾਅ ਦੋਵਾਂ ਵੇਰੀਐਂਟ ਪੈਕ 'ਚ ਕੀਤਾ ਗਿਆ ਹੈ। ਹੁਣ ਪਰਾਗ ਟੋਨਡ ਦੁੱਧ 54 ਰੁਪਏ ਦੀ ਬਜਾਏ 56 ਰੁਪਏ ਵਿੱਚ ਬਾਜ਼ਾਰ ਵਿੱਚ ਮਿਲੇਗਾ। ਜਦੋਂ ਕਿ ਪਰਾਗ ਗੋਲਡ 1 ਲੀਟਰ ਦੀ ਕੀਮਤ 66 ਰੁਪਏ ਤੋਂ ਵਧ ਕੇ 68 ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ: Khanna News: ਦਿਨ ਦਿਹਾੜੇ ਬੈਂਕ ਵਿਚ 15.92 ਲੱਖ ਰੁਪਏ ਦਾ ਡਾਕਾ ਮਾਰਨ ਵਾਲੇ 3 ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ
ਪਰਾਗ ਡੇਅਰੀ ਦੇ ਜੀਐਮ ਵਿਕਾਸ ਬਾਲਿਆਨ ਨੇ ਦੱਸਿਆ ਕਿ ਪਰਾਗ ਦੇ ਬਾਜ਼ਾਰਾਂ ਵਿਚ ਉਪਲਬਧ 1 ਲੀਟਰ ਦੁੱਧ ਦੇ ਦੋਵੇਂ ਪੈਕ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੱਧੇ ਲਿਟਰ ਦੇ ਪੈਕ 'ਚ ਵੀ ਇਕ ਰੁਪਏ ਦਾ ਵਾਧਾ ਕੀਤਾ ਗਿਆ ਹੈ। ਪਰਾਗ ਗੋਲਡ ਅੱਧਾ ਲੀਟਰ ਦੀ ਕੀਮਤ 33 ਰੁਪਏ ਤੋਂ ਵਧ ਕੇ 34 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਅੱਧੇ ਲਿਟਰ ਪਰਾਗ ਸਟੈਂਡਰਡ ਦੀ ਕੀਮਤ ਹੁਣ 30 ਰੁਪਏ ਦੀ ਬਜਾਏ 31 ਰੁਪਏ ਹੈ। ਨਾਲ ਹੀ ਅੱਧਾ ਲੀਟਰ ਟਨ ਦੁੱਧ ਦੀ ਕੀਮਤ 27 ਰੁਪਏ ਦੀ ਬਜਾਏ 28 ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ: Punjab Electricity price: ਪੰਜਾਬ ਵਿਚ ਆਮ ਆਦਮੀ ਨੂੰ ਲੱਗਿਆ ਝਟਕਾ, ਮਹਿੰਗੀ ਹੋੋਈ ਬਿਜਲੀ
ਪਰਾਗ ਡੇਅਰੀ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ 2 ਜੂਨ ਨੂੰ ਅਮੂਲ ਅਤੇ ਹੋਰ ਦੁੱਧ ਉਤਪਾਦਕ ਕੰਪਨੀਆਂ ਨੇ ਕੀਮਤਾਂ ਵਧਾ ਦਿੱਤੀਆਂ ਸਨ। ਗਰਮੀ ਕਾਰਨ ਦੁੱਧ ਦਾ ਉਤਪਾਦਨ ਵੀ ਘਟ ਰਿਹਾ ਹੈ। ਪਰਾਗ ਰੋਜ਼ਾਨਾ ਕਰੀਬ 33 ਹਜ਼ਾਰ ਲੀਟਰ ਦੁੱਧ ਦੀ ਸਪਲਾਈ ਕਰ ਰਿਹਾ ਹੈ। ਕਿਸਾਨਾਂ ਵੱਲੋਂ ਦੁੱਧ ਦੇ ਭਾਅ ਵਿੱਚ ਵੀ ਵਾਧਾ ਕੀਤਾ ਗਿਆ ਹੈ, ਜਿਸ ਕਾਰਨ ਕੰਪਨੀ ਨੇ ਕੀਮਤਾਂ ਵਿੱਚ ਵਾਧਾ ਕੀਤਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Parag Milk Price News in punjabi , stay tuned to Rozana Spokesman)